ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ

Tuesday, Aug 06, 2019 - 01:05 PM (IST)

ਚੰਡੀਗੜ੍ਹ (ਵਰੁਣ) : ਪੰਜਾਬ ਵਿਧਾਨ ਸਭਾ 'ਚ 2 ਅਗਸਤ ਤੋਂ ਸ਼ੁਰੂ ਹੋਏ ਮਾਨਸੂਨ ਇਜਲਾਸ ਦਾ ਮੰਗਲਵਾਰ ਨੂੰ ਆਖਰੀ ਦਿਨ ਸੀ, ਜੋ ਕਿ ਕਾਫੀ ਹੰਗਾਮੇਦਾਰ ਰਿਹਾ। ਵਿਰੋਧੀ ਧਿਰਾਂ ਵਲੋਂ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ 'ਤੇ ਕੈਪਟਨ ਸਰਕਾਰ ਨੂੰ ਘੇਰਿਆ ਗਿਆ। ਉੱਥੇ ਹੀ ਕੈਪਟਨ ਨੇ ਵੀ ਵਿਰੋਧੀਆਂ ਦੇ ਸਵਾਲਾਂ ਦਾ ਤਿੱਖਾ ਜਵਾਬ ਦਿੱਤਾ। ਅਕਾਲੀ ਦਲ ਅਤੇ 'ਆਪ' ਵਲੋਂ ਬੇਅਦਬੀ, ਨਸ਼ਿਆਂ, ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ 'ਤੇ ਸਦਨ 'ਚ ਆਖਰੀ ਦਿਨ ਕਾਫੀ ਰੌਲਾ-ਰੱਪਾ ਪਾਇਆ ਗਿਆ, ਜਿਸ ਤੋਂ ਬਾਅਦ ਦੋਹਾਂ ਪਾਰਟੀਆਂ ਵਲੋਂ ਸਦਨ 'ਚੋਂ ਵਾਕਆਊਟ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।


Babita

Content Editor

Related News