ਪੰਜਾਬ ਵਿਧਾਨ ਸਭਾ ਸ਼ੁਰੂ ਹੁੰਦੇ ਹੀ ਪੈ ਗਿਆ ਰੌਲਾ, ਪ੍ਰਤਾਪ ਸਿੰਘ ਬਾਜਵਾ ਤੇ ਹਰਪਾਲ ਚੀਮਾ ਵਿਚਾਲੇ ਖੜਕੀ
Friday, Oct 20, 2023 - 01:03 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪੇਪਰਲੈੱਸ ਕੰਮ ਸ਼ੁਰੂ ਹੋ ਗਿਆ ਹੈ। ਸਾਰੇ ਵਿਧਾਇਕਾਂ ਨੂੰ ਟੈਬਲੈੱਟ ਦਿੱਤੇ ਗਏ ਹਨ, ਜਿਸ 'ਤੇ ਉਹ ਆਪਣਾ ਕੰਮ ਕਰਨਗੇ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਸਵਾਲ ਚੁੱਕੇ ਕਿ ਉਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਇਹ ਇਜਲਾਸ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਤਾਂ ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਇਜਲਾਸ ਪੂਰੀ ਤਰ੍ਹਾਂ ਕਾਨੂੰਨੀ ਹੈ, ਇਸੇ ਲਈ ਇਜਲਾਸ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨਹੀਂ ਚੁੱਕ ਸਕੇ ਇਹ ਵੱਡਾ ਫ਼ਾਇਦਾ! ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
ਉਨ੍ਹਾਂ ਨੇ ਕਿਹਾ ਕਿ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਸਰਕਾਰ ਸਾਡੇ ਸਵਾਲਾਂ ਦੇ ਜਵਾਬ ਦੇਵੇ। ਬਾਜਵਾ ਨੇ ਕਿਹਾ ਕਿ ਪਿਛਲੇ ਇਜਲਾਸ ਦੇ ਬਿੱਲ ਵੀ ਅਜੇ ਤੱਕ ਰਾਜਪਾਲ ਨੇ ਮਨਜ਼ੂਰ ਨਹੀਂ ਕੀਤੇ ਹਨ ਅਤੇ ਇਜਲਾਸ ਬਾਰੇ ਵੀ ਕੁੱਝ ਪਤਾ ਨਹੀਂ ਹੈ ਕਿ ਇਹ ਬਜਟ ਇਜਲਾਸ ਹੈ ਜਾਂ ਕੋਈ ਹੋਰ ਇਜਲਾਸ।
ਇਹ ਵੀ ਪੜ੍ਹੋ : ਲੁਧਿਆਣਾ 'ਚ ਮੁੰਡੇ ਨੇ ਕੱਚ ਦੇ ਟੁਕੜੇ ਨਾਲ ਵੱਢ ਲਈ ਧੌਣ, ਮਾਂ ਨੇ ਕੱਢਿਆ ਸੀ ਘਰੋਂ ਬਾਹਰ
ਇਸ 'ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਜਵਾਬ ਦਿੰਦਿਆਂ ਕਿਹਾ ਕਿ ਐੱਸ. ਵਾਈ. ਐੱਲ. ਦਾ ਮੁੱਦਾ ਕਾਂਗਰਸ ਦੇ ਸਮੇਂ 'ਚ ਜਦੋਂ ਆਇਆ ਸੀ ਤਾਂ ਸਭ ਲੋਕਾਂ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਬਰਬਾਦ ਕੀਤਾ ਹੈ। ਅਕਾਲੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8