ਭਦੌੜ ਹਲਕੇ ਤੋਂ ਵੱਡੇ ਫਰਕ ਨਾਲ ਹਾਰੇ CM ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਲਾਭ ਸਿੰਘ ਰਹੇ ਜੇਤੂ

Thursday, Mar 10, 2022 - 04:05 PM (IST)

ਭਦੌੜ ਹਲਕੇ ਤੋਂ ਵੱਡੇ ਫਰਕ ਨਾਲ ਹਾਰੇ CM ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਲਾਭ ਸਿੰਘ ਰਹੇ ਜੇਤੂ

ਭਦੌੜ (ਵੈੱਬ ਡੈਸਕ)— ਬਰਨਾਲਾ ਦਾ ਹਲਕਾ ਭਦੌੜ ਸੀਟ ਵੀ ਹੌਟ ਸੀਟਾਂ ’ਚ ਸ਼ਾਮਲ ਹੈ। ਇਸ ਹਲਕੇ ਤੋਂ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਲੈ ਕੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਸੀ। ਇਸ ਸੀਟ ’ਤੇ ਕਾਂਗਰਸ ਦੇ ਉਮੀਦਵਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਾਰ ਗਏ ਹਨ। ਇਸ ਸੀਟ ਤੋਂ ਚਰਨਜੀਤ ਸਿੰਘ 36 ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਹਾਰੇ ਹਨ। 
ਚੰਨੀ ਨੂੰ 26199 ਜਦਕਿ ‘ਆਪ’ ਦੇ ਉਮੀਦਵਾਰ ਲਾਭ ਸਿੰਘ ਨੂੰ 63163 ਵੋਟਾਂ ਹਾਸਲ ਹੋਈਆਂ ਹਨ। ਉਥੇ ਹੀ ਅਕਾਲੀ ਦਲ ਦੇ ਉਮੀਦਵਾਰ ਸਤਨਾਮ ਸਿੰਘ ਤੀਜੇ 20 ਹਜ਼ਾਰ ਵੋਟਾਂ ਦੇ ਨਾਲ ਤੀਜੇ ਨੰਬਰ ’ਤੇ ਰਹੇ ਹਨ। ਇਥੇ ਇਹ ਵੀ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵੀ ਚੋਣ ਮੈਦਾਨ ’ਚ ਹਨ, ਉਥੇ ਵੀ ਉਨ੍ਹਾਂ ਦੀ ਹਾਰ ਪੱਕੀ ਨਜ਼ਰ ਆ ਰਹੀ ਹੈ। 


author

shivani attri

Content Editor

Related News