ਅੰਮ੍ਰਿਤਸਰ ਪੱਛਮੀ 'ਚ ਕਾਂਗਰਸ ਨੇ ਲਾਈ ਜਿੱਤ ਦੀ ਹੈਟ੍ਰਿਕ, ਜਾਣੋ ਪਿਛਲੀਆਂ 5 ਚੋਣਾਂ ਦਾ ਇਤਿਹਾਸ

Friday, Feb 18, 2022 - 04:35 PM (IST)

ਅੰਮ੍ਰਿਤਸਰ (ਵੈੱਬ ਡੈਸਕ) : ਅੰਮ੍ਰਿਤਸਰ ਪੱਛਮੀ 2007 ਦੀਆਂ ਚੋਣਾਂ ਤੱਕ ਜਨਰਲ ਵਿਧਾਨ ਸਭਾ ਹਲਕਾ ਸੀ, ਜੋ ਚੋਣ ਕਮਿਸ਼ਨ ਦੀ ਸੂਚੀ ਵਿੱਚ 17 ਨੰਬਰ ਹਲਕਾ ਸੀ। 2012 ਵਿੱਚ ਇਹ ਹਲਕਾ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹਲਕਾ ਬਣਾ ਦਿੱਤਾ ਗਿਆ। ਜੇਕਰ ਗੱਲ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੀ ਕਰੀਏ ਤਾਂ ਇਸ ਵਿਧਾਨ ਸਭਾ ਹਲਕੇ ਤੋਂ ਭਾਜਪਾ-ਅਕਾਲੀ ਦਲ ਗਠਜੋੜ ਕਦੇ ਵੀ ਜਿੱਤ ਹਾਸਲ ਨਹੀਂ ਕਰ ਸਕਿਆ। ਇਥੇ 3 ਵਾਰ ਕਾਂਗਰਸ ਦਾ ਕਬਜ਼ਾ ਅਤੇ 2 ਵਾਰ ਆਜ਼ਾਦ ਉਮੀਦਵਾਰਾਂ ਨੇ ਚੋਣਾਂ ਜਿੱਤੀਆਂ ਹਨ। ਇਸ ਹਲਕੇ ’ਤੇ ਸਭ ਤੋਂ ਵੱਧ ਓਮ ਪ੍ਰਕਾਸ਼ ਸੋਨੀ ਕਾਬਜ਼ ਰਹੇ ਹਨ।

1997 
1997 ਦੀਆਂ ਚੋਣਾਂ ਵਿੱਚ ਓਮ ਪ੍ਰਕਾਸ਼ ਸੋਨੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਅਤੇ 42305 ਵੋਟਾਂ ਹਾਸਲ ਕਰਕੇ ਜਿੱਤ ਗਏ ਸਨ, ਜਦਕਿ ਭਾਰਤੀ ਜਨਤਾ ਪਾਰਟੀ ਦੇ ਓਮ ਪ੍ਰਕਾਸ਼ ਕਾਲੀਆ 28634 ਵੋਟਾਂ ਹਾਸਲ ਕਰਕੇ ਹਾਰ ਗਏ।  ਓਮ ਪ੍ਰਕਾਸ਼ ਸੋਨੀ ਨੇ 13671 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2002 
2002 ਦੀਆਂ ਚੋਣਾਂ ਵਿੱਚ ਓਮ ਪ੍ਰਕਾਸ਼ ਸੋਨੀ ਨੇ ਮੁੜ ਆਜ਼ਾਦ ਉਮੀਦਵਾਰ ਵਜੋਂ ਜਿੱਤ ਦਾ ਝੰਡਾ ਗੱਡਿਆ।ਉਨ੍ਹਾਂ ਨੇ 45331 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ, ਜਦਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਅਮਰਜੀਤ ਸਿੰਘ 21791 ਵੋਟਾਂ ਹਾਸਲ ਕਰਕੇ ਹਾਰ ਗਏ। ਓਮ ਪ੍ਰਕਾਸ਼ ਸੋਨੀ ਨੇ 23540 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2007
ਸਾਲ 2007 ਵਿਚ ਲਗਾਤਾਰ ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਜਿੱਤ ਹਾਸਲ ਕਰਨ ਵਾਲੇ ਓਮ ਪ੍ਰਕਾਸ਼ ਸੋਨੀ ਨੇ 2007 ਦੀਆਂ ਚੋਣਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਲੜੀਆਂ ਅਤੇ ਮੁੜ ਜਿੱਤ ਹਾਸਲ ਕੀਤੀ। ਓਮ ਪ੍ਰਕਾਸ਼ ਸੋਨੀ ਨੂੰ 60878 ਵੋਟਾਂ ਮਿਲੀਆਂ ਜਦਕਿ ਭਾਰਤੀ ਜਨਤਾ ਪਾਰਟੀ ਦੇ ਰਾਜਿੰਦਰ ਮੋਹਨ ਸਿੰਘ ਛੀਨਾ 48875 ਵੋਟਾਂ ਹਾਸਲ ਕਰਕੇ ਹਾਰ ਗਏ। ਓਮ ਪ੍ਰਕਾਸ਼ ਸੋਨੀ ਨੇ 12103 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2012
2012 ਦੀਆਂ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਰਾਜ ਕੁਮਾਰ ਵੇਰਕਾ ਨੇ 45762 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ, ਜਦਕਿ ਭਾਰਤੀ ਜਨਤਾ ਪਾਰਟੀ ਦੇ ਰਾਕੇਸ਼ ਗਿੱਲ 34171 ਹਾਸਲ ਕਰਕੇ ਹਾਰ ਗਏ। ਰਾਜਕੁਮਾਰ ਵੇਰਕਾ ਨੇ 11591 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। 
2017 
2017 ਦੀਆਂ ਚੋਣਾਂ ਵਿਚ ਕਾਂਗਰਸੀ ਉਮੀਦਵਾਰ ਰਾਜਕੁਮਾਰ ਵੇਰਕਾ ਨੇ 52163 ਵੋਟਾਂ ਹਾਸਲ ਕਰਕੇ ਮੁੜ ਜਿੱਤ ਪ੍ਰਾਪਤ ਕੀਤੀ। ਭਾਰਤੀ ਜਨਤਾ ਪਾਰਟੀ ਦੇ ਰਾਕੇਸ਼ ਗਿੱਲ ਨੂੰ ਮਿਲੀਆਂ 25371 ਵੋਟਾਂ ਅਤੇ ਆਮ ਆਦਮੀ ਪਾਰਟੀ ਦੇ ਬਲਵਿੰਦਰ ਸਿੰਘ ਸਹੋਤਾ ਨੂੰ ਮਿਲੀਆਂ 24564 ਵੋਟਾਂ ਦੇ ਮੁਕਾਬਲੇ ਰਾਜਕੁਮਾਰ ਵੇਰਕਾ ਨੂੰ 52163 ਵੋਟਾਂ ਮਿਲੀਆਂ ਸਨ। ਰਾਜ ਕੁਮਾਰ ਵੇਰਕਾ ਨੇ 26847 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਅਤੇ ਚਰਨਜੀਤ ਚੰਨੀ ਦੀ ਸਰਕਾਰ ਮੌਕੇ ਕੈਬਨਿਟ ਮੰਤਰੀ ਵੀ ਬਣੇ। 

 

PunjabKesari


2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਪੱਛਮੀ) ਤੋਂ ਕਾਂਗਰਸ ਨੇ ਮੁੜ ਰਾਜ ਕੁਮਾਰ ਵੇਰਕਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਆਮ ਆਦਮੀ ਪਾਰਟੀ ਨੇ ਡਾ. ਜਸਬੀਰ ਸਿੰਘ, ਅਕਾਲੀ-ਬਸਪਾ ਨੇ ਡਾ. ਦਲਬੀਰ ਸਿੰਘ ਵੇਰਕਾ, ਸੰਯੁਕਤ ਸਮਾਜ ਮੋਰਚਾ ਨੇ ਅਮਰਜੀਤ ਸਿੰਘ ਅਤੇ ਭਾਜਪਾ ਨੇ ਕੁਮਾਰ ਅਮਿਤ ਵਾਲਮੀਕੀ ਨੂੰ ਉਮੀਦਵਾਰ ਐਲਾਨਿਆ ਹੈ।

ਇਸ ਹਲਕੇ ’ਚ ਕੁੱਲ ਵੋਟਰਾਂ ਦੀ ਗਿਣਤੀ 214073 ਹੈ, ਜਿਨ੍ਹਾਂ 'ਚ 101405 ਪੁਰਸ਼ ਅਤੇ 112659 ਜਨਾਨੀਆਂ ਦੀਆਂ ਵੋਟਾਂ ਹਨ। 9 ਥਰਡ ਜੈਂਡਰ ਦੀਆਂ ਵੋਟਾਂ ਹਨ।


shivani attri

Content Editor

Related News