ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 11 ਫਰਵਰੀ ਨੂੰ
Wednesday, Dec 27, 2017 - 09:23 AM (IST)

ਮੋਹਾਲੀ (ਨਿਆਮੀਆਂ) - ਸਿੱਖਿਆ ਵਿਭਾਗ ਪੰਜਾਬ ਦੇ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵਲੋਂ ਲਿਆ ਜਾਣ ਵਾਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 31 ਦਸੰਬਰ ਦੀ ਥਾਂ ਹੁਣ 11 ਫਰਵਰੀ 2018 ਨੂੰ ਲਿਆ ਜਾਵੇਗਾ। ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਕਿ ਪ੍ਰਬੰਧਕੀ ਕਾਰਨਾਂ ਕਰਕੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਸ਼ਡਿਊਲ ਵਿਚ ਤਬਦੀਲੀ ਕੀਤੀ ਗਈ ਹੈ। ਇਸ ਟੈਸਟ ਸਬੰਧੀ ਹੁਣ ਤਾਜ਼ੀ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ 31 ਦਸੰਬਰ 2017 ਤਕ ਰੱਖੀ ਗਈ ਹੈ। ਇਸ ਸਬੰਧੀ ਫੀਸ ਜਮ੍ਹਾ ਕਰਵਾਉਣ ਦੀ ਅੰਤਿਮ ਮਿਤੀ 2 ਜਨਵਰੀ 2018 ਤਕ ਹੋਵੇਗੀ। ਫੀਸ ਜਮ੍ਹਾ ਕਰਵਾਉਣ ਉਪਰੰਤ ਫਾਰਮ ਪੂਰਾ ਕਰਨ ਲਈ ਅੰਤਿਮ ਮਿਤੀ 4 ਜਨਵਰੀ 2018 ਹੋਵੇਗੀ ਅਤੇ ਜੇ ਕਿਸੇ ਬਿਨੈਕਰਤਾ ਨੇ ਆਪਣੇ ਵੇਰਵੇ ਠੀਕ ਕਰਨੇ ਹੋਣ ਤਾਂ ਉਸ ਲਈ 3 ਜਨਵਰੀ ਤੋਂ 6 ਜਨਵਰੀ 2018 ਤਕ ਦੀ ਮਿਤੀ ਨਿਸ਼ਚਿਤ ਕੀਤੀ ਗਈ ਹੈ।