ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਫ਼ੈਸਲਾ : ਹਿਰਾਸਤ 'ਚ ਮੌਤ ਮਾਮਲੇ 'ਚ 3 ਲੱਖ ਦੇ ਮੁਆਵਜ਼ੇ ਦੀ ਸਿਫਾਰਿਸ਼

Friday, Apr 21, 2023 - 01:41 PM (IST)

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦਾ ਫ਼ੈਸਲਾ : ਹਿਰਾਸਤ 'ਚ ਮੌਤ ਮਾਮਲੇ 'ਚ 3 ਲੱਖ ਦੇ ਮੁਆਵਜ਼ੇ ਦੀ ਸਿਫਾਰਿਸ਼

ਚੰਡੀਗੜ੍ਹ (ਸ਼ਰਮਾ) : ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਪ੍ਰਧਾਨ ਨਿਆਂਮੂਰਤੀ ਸੰਤ ਪ੍ਰਕਾਸ਼ ਅਤੇ ਮੈਂਬਰ ਨਿਆਂਮੂਰਤੀ ਨਿਰਮਲਜੀਤ ਕੌਰ ਦੇ ਕਮਿਸ਼ਨ ਨੇ 07 ਅਪ੍ਰੈਲ, 2018 ਨੂੰ ਬੇਟੇ ਗੁਰਪ੍ਰੀਤ ਸਿੰਘ ਦੀ ਹਿਰਾਸਤ 'ਚ ਮੌਤ ਦੇ ਸਬੰਧ 'ਚ ਭੁਪਿੰਦਰਪਾਲ ਪ੍ਰੇਮੀ ਵਲੋਂ ਦਰਜ ਸ਼ਿਕਾਇਤ ਦੇ ਆਧਾਰ ’ਤੇ ਇਸ ਮੁਆਵਜ਼ੇ ਦੀ ਸਿਫਾਰਿਸ਼ ਕੀਤੀ। ਕਮਿਸ਼ਨ ਨੇ ਆਪਣੇ ਨਵੇਂ ਹੁਕਮ 'ਚ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ ਬਹੁਤ ਵੱਡੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਰੂਹ ਕੰਬਾਊ ਘਟਨਾ, ਨਾਬਾਲਗ ਮੁੰਡੇ ਨੇ 9 ਸਾਲਾ ਬੱਚੇ 'ਤੇ ਚੜ੍ਹਾਈ ਥਾਰ, ਸਾਰਾ ਮੰਜ਼ਰ CCTV 'ਚ ਕੈਦ

ਅਸੀਂ ਸਬੰਧਿਤ ਵਲੋਂ ਦਾਖ਼ਲ ਕੀਤੇ ਗਏ ਜਵਾਬਾਂ ਤੋਂ ਸੰਤੁਸ਼ਟ ਨਹੀਂ ਹਾਂ। ਉਹ ਜਾਂ ਤਾਂ ਉਸ ਸਮੇਂ ਸੌਂ ਰਹੇ ਸਨ, ਜਦੋਂ ਘਟਨਾ ਹੋਈ ਸੀ ਜਾਂ ਚੌਕਸ ਨਹੀਂ ਸਨ ਜਾਂ ਕੋਈ ਉੱਚਿਤ ਨਿਗਰਾਨੀ ਨਹੀਂ ਸੀ।

ਇਹ ਵੀ ਪੜ੍ਹੋ : CM ਮਾਨ ਦਾ ਖਿਡਾਰੀਆਂ ਲਈ ਵੱਡਾ ਐਲਾਨ, ਨੈਸ਼ਨਲ ਗੇਮਜ਼-2022 ਦੇ ਜੇਤੂਆਂ ਦਾ ਕੀਤਾ ਸਨਮਾਨ

ਇਸ ਲਈ ਸਿਫਾਰਿਸ਼ ਕਰਦੇ ਹਾਂ ਕਿ ਸੂਬਾ ਸਰਕਾਰ ਵਲੋਂ 3 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਮ੍ਰਿਤਕ ਦੇ ਆਸ਼ਰਿਤਾਂ ਨੂੰ ਮੁਆਵਜ਼ੇ ਦੇ ਰੂਪ ਵਿਚ ਕੀਤਾ ਜਾਵੇ ਅਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੁਣਵਾਈ ਦੀ ਅਗਲੀ ਤਾਰੀਖ਼ 3 ਅਕਤੂਬਰ ਨੂੰ ਜਾਂ ਉਸ ਤੋਂ ਪਹਿਲਾਂ ਇਸ ਕਮਿਸ਼ਨ ਨੂੰ ਭੇਜੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News