ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਕਿਤੇ ਤੁਹਾਡਾ ਨਾਂ ਤਾਂ ਨਹੀਂ ਕੱਟਿਆ ਗਿਆ? ਇੰਝ ਕਰੋ ਚੈੱਕ

Thursday, Aug 13, 2026 - 03:54 PM (IST)

ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਕਿਤੇ ਤੁਹਾਡਾ ਨਾਂ ਤਾਂ ਨਹੀਂ ਕੱਟਿਆ ਗਿਆ? ਇੰਝ ਕਰੋ ਚੈੱਕ

ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ 'ਚ ਕਰਵਾਈ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਦੌਰਾਨ ਵੋਟਰ ਸੂਚੀ ਦਾ ਖਰੜਾ ਜਾਰੀ ਕੀਤਾ ਗਿਆ ਹੈ। ਭਾਰਤੀ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ 13 ਅਗਸਤ ਨੂੰ ਵੋਟਰ ਸੂਚੀ ਦਾ ਖਰੜਾ ਜਾਰੀ ਹੋਣ ਤੋਂ ਬਾਅਦ ਵੋਟਰਾਂ ਵਲੋਂ 12 ਸਤੰਬਰ ਤੱਕ ਆਪਣੇ ਇਤਰਾਜ਼ ਜਾਂ ਦਾਅਵੇ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਨੂੰ ਚੋਣ ਅਧਿਕਾਰੀਆਂ ਵਲੋਂ ਵਿਚਾਰਿਆ ਜਾਵੇਗਾ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ 12 ਅਕਤੂਬਰ ਨੂੰ ਅੰਤਿਮ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਹੁਣ ਐੱਸ. ਆਈ. ਆਰ. ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ। ਚੋਣ ਕਮਿਸ਼ਨ ਨੇ ਡਰਾਫਟ ਵੋਟਰ ਸੂਚੀ 2026 ਜਾਰੀ ਕਰ ਦਿੱਤੀ ਹੈ। ਤੁਸੀਂ ਘਰ ਬੈਠੇ ਜਾਂਚ ਕਰ ਸਕਦੇ ਹੋ ਕਿ ਤੁਹਾਡਾ ਨਾਂ ਨਵੀਂ ਡਰਾਫਟ ਵੋਟਰ ਸੂਚੀ 'ਚ ਹੈ ਜਾਂ ਨਹੀਂ। ਤੁਸੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ SIR ਪ੍ਰਕਿਰਿਆ ਦੌਰਾਨ ਤੁਹਾਡਾ ਨਾਮ ਵੋਟਰ ਸੂਚੀ 'ਚੋਂ ਹਟਾ ਦਿੱਤਾ ਗਿਆ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਲਈ ਵੱਡੀ ਖ਼ਬਰ, 2 ਦਿਨਾਂ ’ਚ ਜਾਰੀ ਹੋਣਗੇ ਰੈਗੂਲਰ ਕਰਨ ਦੇ ORDER!

ਇੰਝ ਚੈੱਕ ਕਰ ਸਕਦੇ ਹੋ ਡਰਾਫਟ ਸੂਚੀ

ਡਰਾਫਟ ਵੋਟਰ ਸੂਚੀ ਦੀ ਜਾਂਚ ਕਰਨ ਲਈ ਸੀ. ਈ. ਓ. ਪੰਜਾਬ ਦੀ ਅਧਿਕਾਰਤ ਵੈੱਬਸਾਈਟ, www.ceopunjab.gov.in 'ਤੇ ਜਾਓ। ਵੈੱਬਸਾਈਟ ਦੇ ਹੋਮ ਪੇਜ 'ਤੇ ਐੱਸ. ਆਈ. ਆਰ. ਨਾਲ ਸਬੰਧਿਤ ਤਿੰਨ ਮਹੱਤਵਪੂਰਨ ਲਿੰਕ ਦਿੱਤੇ ਗਏ ਹਨ।
1. ASDD ਲਿਸਟ : ਇਸ 'ਚ ਉਨ੍ਹਾਂ ਲੋਕਾਂ ਬਾਰੇ ਜਾਣਕਾਰੀ ਹੁੰਦੀ ਹੈ, ਜਿਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ।
2. ਡਰਾਫਟ ਰੋਲ 2026 : ਇਸ ਵਿੱਚ ਡਰਾਫਟ ਵੋਟਰ ਸੂਚੀ 'ਚ ਸ਼ਾਮਲ ਵੋਟਰਾਂ ਦੇ ਨਾਮ ਦੇਖੇ ਜਾ ਸਕਦੇ ਹਨ।
3. ਸਰਚ ਲਿਸਟ SIR 2003 : ਇਸ ਵਿੱਚ 2003 ਦੀ ਪੁਰਾਣੀ ਵੋਟਰ ਸੂਚੀ ਵਿੱਚ ਨਾਮ ਖੋਜਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਰਾਸ਼ਨ ਕਾਰਡ ਧਾਰਕਾਂ ਲਈ ਭਲਕੇ ਤੋਂ ਲਾਗੂ ਹੋਇਆ ਨਵਾਂ ਸਿਸਟਮ, ਹੁਣ QR ਕੋਡ ਨਾਲ ਹੀ...

ਇਸ ਤਰ੍ਹਾਂ ਚੈੱਕ ਕਰੋ ਨਾਮ

ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਡਰਾਫਟ ਵੋਟਰ ਸੂਚੀ 'ਚ ਹੈ ਜਾਂ ਨਹੀਂ ਤਾਂ ਸੀ. ਈ. ਓ. ਪੰਜਾਬ ਦੀ ਵੈੱਬਸਾਈਟ www.ceopunjab.gov.in ਖੋਲ੍ਹੋ।
ਹੋਮ ਪੇਜ 'ਤੇ ਡਰਾਫਟ ਰੋਲ 2026 'ਤੇ ਕਲਿੱਕ ਕਰੋ।
ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣੋ।
ਕੈਪਚਾ ਭਰੋ ਅਤੇ ਇਸ ਤੋਂ ਬਾਅਦ ਭਾਗ ਨੰਬਰ ਅਤੇ ਭਾਗ ਦੇ ਨਾਮ ਦੇ ਅਨੁਸਾਰ ਵੋਟਰ ਸੂਚੀ ਦੀ PDF ਡਾਊਨਲੋਡ ਕਰੋ।
PDF ਖੋਲ੍ਹੋ ਅਤੇ ਇਸ 'ਚ ਆਪਣਾ ਨਾਮ ਅਤੇ ਵੋਟਰ ਵੇਰਵੇ ਵੇਖੋ।

ਜੇਕਰ ਤੁਹਾਡਾ ਨਾਮ ਨਹੀਂ ਹੈ ਤਾਂ ਫਿਰ ਕਰੋ ਇਹ ਕੰਮ

ਜੇਕਰ ਤੁਹਾਡਾ ਨਾਮ ਡਰਾਫਟ ਸੂਚੀ ਵਿੱਚ ਨਹੀਂ ਹੈ ਜਾਂ ਹਟਾਏ ਗਏ ਨਾਵਾਂ ਦੀ ਸੂਚੀ ਵਿੱਚ ਹੈ, ਤਾਂ ਤੁਸੀਂ ਫਾਰਮ-6 ਭਰ ਕੇ ਸ਼ਾਮਲ ਹੋਣ ਦਾ ਦਾਅਵਾ ਕਰ ਸਕਦੇ ਹੋ। ਇਹ ਫਾਰਮ ਅਨਲਾਈਨ ਅਤੇ ਆਫਲਾਈਨ ਦੋਵੇਂ ਤਰ੍ਹਾਂ ਜਮ੍ਹਾਂ ਕੀਤਾ ਜਾ ਸਕਦਾ ਹੈ। ਆਨਲਾਈਨ ਪ੍ਰਕਿਰਿਆ ਜਾਰੀ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News