ਪੰਜਾਬ : ਡਰਾਈਵਿੰਗ ਟੈਸਟ ਦੇਣ ਪੁੱਜੇ ਬਿਨੈਕਾਰਾਂ ਨੂੰ ਝਟਕਾ! ਟਰੈਕ 'ਤੇ ਜਾਣ ਤੋਂ ਪਹਿਲਾਂ ਪੜ੍ਹੋ ਅਹਿਮ ਖ਼ਬਰ
Tuesday, Oct 13, 2026 - 12:05 PM (IST)
ਲੁਧਿਆਣਾ (ਰਾਮ) : ਇੱਥੇ ਸੈਕਟਰ-32 ਸਥਿਤ ਡਰਾਈਵਿੰਗ ਟੈਸਟ ਟਰੈਕ ’ਤੇ ਚੋਰਾਂ ਨੇ ਇਕ ਵਾਰ ਫਿਰ ਸੁਰੱਖਿਆ ਵਿਵਸਥਾ ਨੂੰ ਚੁਣੌਤੀ ਦਿੰਦੇ ਹੋਏ ਵਾਰਦਾਤ ਨੂੰ ਅੰਜਾਮ ਦਿੱਤਾ। ਟਰੈਕ ਦੀ ਕੰਧ ਟੁੱਟੀ ਹੋਣ ਦਾ ਫ਼ਾਇਦਾ ਚੁੱਕ ਕੇ ਚੋਰ ਉੱਥੇ ਲਗਾਏ ਗਏ ਸਾਰੇ ਕੈਮਰੇ ਚੋਰੀ ਕਰ ਕੇ ਲੈ ਗਏ। ਕੈਮਰੇ ਗਾਇਬ ਹੋਣ ਕਾਰਨ ਟਰੈਕ ’ਤੇ ਡਰਾਈਵਿੰਗ ਟੈਸਟ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਅਤੇ ਕੰਮ-ਕਾਜ ਠੱਪ ਹੋ ਗਿਆ। ਇਸ ਦੌਰਾਨ ਟੈਸਟ ਦੇਣ ਲਈ ਪੁੱਜੇ ਬਿਨੈਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਬਿਨਾਂ ਟੈਸਟ ਦਿੱਤੇ ਹੀ ਮੁੜਨਾ ਪਿਆ। ਜਾਣਕਾਰੀ ਮੁਤਾਬਕ ਟਰੈਕ ਦੀ ਕੰਧ ਟੁੱਟੀ ਹੋਣ ਕਾਰਨ ਚੋਰਾਂ ਲਈ ਕੰਪਲੈਕਸ 'ਚ ਦਾਖ਼ਲ ਹੋਣਾ ਆਸਾਨ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਸਰਕਾਰੀ ਛੁੱਟੀ, ਸੂਬੇ ਭਰ 'ਚ ਸਕੂਲ-ਕਾਲਜ ਅਤੇ ਦਫ਼ਤਰ ਰਹਿਣਗੇ ਬੰਦ
ਚੋਰਾਂ ਨੇ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਟਰੈਕ ’ਤੇ ਲੱਗੇ ਸਾਰੇ ਕੈਮਰੇ ਚੋਰੀ ਕਰ ਲਈ ਅਤੇ ਫ਼ਰਾਰ ਹੋ ਗਏ। ਕੈਮਰਿਆਂ ਤੋਂ ਬਿਨਾਂ ਟੈਸਟ ਲੈਣਾ ਸੰਭਵ ਨਹੀਂ ਹੋ ਸਕਿਆ। ਅਜਿਹੇ 'ਚ ਨਿਰਧਾਰਤ ਸਮੇਂ ’ਤੇ ਟੈਸਟ ਦੇਣ ਪੁੱਜੇ ਬਿਨੈਕਾਰਾਂ ਦਾ ਕੰਮ ਨਹੀਂ ਹੋ ਸਕਿਆ। ਸੈਕਟਰ-32 ਡਰਾਈਵਿੰਗ ਟੈਸਟ ਟਰੈਕ ’ਤੇ ਚੋਰੀ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੇ ਕਈ ਵਾਰ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ’ਤੇ ਪਾਬੰਦੀ ਨਹੀਂ ਲੱਗ ਸਕੀ। ਲਗਾਤਾਰ ਹੋ ਰਹੀਆਂ ਚੋਰੀਆਂ ਨੇ ਟਰੈਕ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ : ਜ਼ੋਰਦਾਰ ਧਮਾਕੇ ਦੀ ਆਵਾਜ਼ ਨਾਲ ਕੰਬੇ ਲੋਕ! ਘਰਾਂ ਤੋਂ ਬਾਹਰ ਭੱਜੇ, ਖੜਕੇ ਖਿੜਕੀਆਂ-ਦਰਵਾਜ਼ੇ
ਸੁਰੱਖਿਆ ਵਿਵਸਥਾ ’ਤੇ ਉੱਠੇ ਸਵਾਲ
ਵਾਰ-ਵਾਰ ਚੋਰੀ ਦੀਆਂ ਘਟਨਾਵਾਂ ਹੋਣ ਦੇ ਬਾਵਜੂਦ ਸੁਰੱਖਿਆ ਵਿਵਸਥਾ 'ਚ ਸੁਧਾਰ ਨਾ ਹੋਣ ਕਾਰਨ ਸਰਕਾਰੀ ਜਾਇਦਾਦ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਕੈਮਰੇ ਚੋਰੀ ਹੋਣ ਨਾਲ ਨਾ ਸਿਰਫ ਸਰਕਾਰੀ ਸੰਸਾਧਨਾਂ ਨੂੰ ਨੁਕਸਾਨ ਪੁੱਜਾ, ਸਗੋਂ ਡਰਾਈਵਿੰਗ ਟੈਸਟ ਲਈ ਆਉਣ ਵਾਲੇ ਲੋਕਾਂ ਨੂੰ ਵੀ ਪਰੇਸ਼ਾਨੀ ਝੱਲਣੀ ਪਈ। ਹੁਣ ਦੇਖਣਾ ਇਹ ਹੋਵੇਗਾ ਕਿ ਸਬੰਧਿਤ ਵਿਭਾਗ ਟੁੱਟੀ ਕੰਧ ਦੀ ਮੁਰੰਮਤ ਕਰਵਾਉਣ ਅਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕੀ ਕਦਮ ਚੁੱਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
