ਪੰਜਾਬ ਦੇ ''ਸਕੂਲਾਂ'' ''ਤੇ ਸਖ਼ਤ ਹੋਇਆ ਸਿੱਖਿਆ ਮਹਿਕਮਾ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Saturday, Feb 20, 2021 - 11:21 AM (IST)
ਲੁਧਿਆਣਾ (ਵਿੱਕੀ) : ਸੂਬੇ 'ਚ ਕੋਵਿਡ-19 ਮਹਾਮਾਰੀ ਕਾਰਨ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਸਿੱਖਿਆ ਮਹਿਕਮੇ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ ਅਤੇ ਸਟੈਂਡਿੰਗ ਆਪ੍ਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀ.) ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਵੱਖ-ਵੱਖ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ/ਐਲੀਮੈਂਟਰੀ ਸਿੱਖਿਆ) ਵੱਲੋਂ ਮਹਿਕਮੇ ਦੀ ਹਫ਼ਤਾਵਾਰੀ ਰੀਵਿਊ ਮੀਟਿੰਗ ਦੌਰਾਨ ਧਿਆਨ ’ਚ ਲਿਆਂਦਾ ਗਿਆ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਐੱਸ. ਓ. ਪੀ. ਦੀ ਪਾਲਣਾ ਨਹੀਂ ਕੀਤੀ ਜਾ ਰਹੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਲਵੇਗੀ ਵਾਧੂ 'ਉਧਾਰ', ਮੰਤਰੀ ਮੰਡਲ ਨੇ ਲਾਈ ਮੋਹਰ
ਇਸ ਸਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਕੋਤਾਹੀ ਵਰਤੀ ਜਾ ਰਹੀ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਮਾਸਕ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਕਈ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਮਾਸਕ ਨੂੰ ਸਿਰਫ ਗਲੇ 'ਚ ਹੀ ਲਟਕਾਇਆ ਜਾਂਦਾ ਹੈ। ਇਸ ਸਬੰਧੀ ਮਹਿਕਮੇ ਨੇ ਸਖ਼ਤ ਨੋਟਿਸ ਲਿਆ ਹੈ ਅਤੇ ਸਾਰੇ ਸਕੂਲਾਂ ਨੂੰ ਕੋਵਿਡ-19 ਤੋਂ ਬਚਾਅ ਲਈ ਵੱਖ-ਵੱਖ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : 10ਵੀਂ 'ਚ ਪੜ੍ਹਦੀ ਨਾਬਾਲਗ ਕੁੜੀ ਨੇ ਨਹਿਰ 'ਚ ਮਾਰੀ ਛਾਲ, ਖ਼ੁਦਕੁਸ਼ੀ ਨੋਟ ਪੜ੍ਹ ਡੂੰਘੇ ਸਦਮੇ 'ਚ ਪਰਿਵਾਰ
ਕੀ ਹਨ ਦਿਸ਼ਾ-ਨਿਰਦੇਸ਼
ਕੋਵਿਡ-19 ਦੇ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਮਹਿਕਮੇ ਵੱਲੋਂ ਜਾਰੀ ਐੱਸ. ਓ. ਪੀ. ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਕੂਲ ’ਚ ਯਕੀਨੀ ਬਣਾਈ ਜਾਵੇ।
ਹਰ ਇਕ ਸਕੂਲ ’ਚ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਕ ਅਧਿਆਪਕ ਨੂੰ ਬਤੌਰ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇ ਅਤੇ ਹਰ ਇਕ ਜਮਾਤ ’ਚ ਇਕ ਵਿਦਿਆਰਥੀ ਨੂੰ ਇਸ ਮਕਸਦ ਨਾਲ ਮਾਨੀਟਰ ਬਣਾਇਆ ਜਾਵੇ।
ਸਕੂਲ ਮੁਖੀ ਅਤੇ ਸਾਰੇ ਅਧਿਆਪਕ ਖ਼ੁਦ ਵੀ ਮਾਸਕ ਦੀ ਵਰਤੋਂ ਸਹੀ ਢੰਗ ਨਾਲ ਕਰਨ ਅਤੇ ਵਿਦਿਆਰਥੀਆਂ ਨੂੰ ਮਾਸਕ ਦੀ ਵਰਤੋਂ ਕਰਨ ਲਈ ਪ੍ਰੇਰਣ।
ਇਹ ਦਿਸ਼ਾ-ਨਿਰਦੇਸ਼ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ’ਤੇ ਲਾਗੂ ਹੋਣਗੇ।
ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ/ਐਲੀਮੈਂਟਰੀ ਸਿੱਖਿਆ) ਏਡਿਡ ਅਤੇ ਨਿੱਜੀ ਸਕੂਲਾਂ ਦਾ ਵੀ ਨਿਰੀਖਣ ਕਰਨਗੇ ਅਤੇ ਯਕੀਨੀ ਬਣਾਉਣਗੇ ਕਿ ਸਕੂਲਾਂ 'ਚ ਮਹਿਕਮੇ ਵੱਲੋਂ ਜਾਰੀ ਐੱਸ. ਓ. ਪੀ. ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੋਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਦਾ 'ਸਮਾਂ ਬਦਲਿਆ', 22 ਫਰਵਰੀ ਤੋਂ ਲਾਗੂ ਹੋਵੇਗਾ ਨਵਾਂ ਸਮਾਂ
ਮਹਿਕਮਾ ਖ਼ੁਦ ਹੀ ਕਰ ਰਿਹੈ ਐੱਸ. ਓ. ਪੀ. ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ
ਇਕ ਪਾਸੇ ਸਿੱਖਿਆ ਮਹਿਕਮੇ ਵੱਲੋਂ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਮਹਿਕਮੇ ਵੱਲੋਂ ਖ਼ੁਦ ਹੀ ਇਨ੍ਹਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਸਕੂਲਾਂ 'ਚ ਸੈਨੇਟਾਈਜ਼ੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ। ਬੱਚਿਆਂ ਕੋਲ ਹੈਂਡ ਸੈਨੇਟਾਈਜ਼ਰ ਮੁਹੱਈਆ ਨਹੀਂ ਹੈ ਅਤੇ ਨਾ ਹੀ ਮਹਿਕਮੇ ਵੱਲੋਂ ਇਸ ਸਬੰਧੀ ਕੋਈ ਗ੍ਰਾਂਟ ਜਾਰੀ ਕੀਤੀ ਗਈ ਹੈ। ਵੱਖ-ਵੱਖ ਸਕੂਲਾਂ 'ਚ ਬੱਚਿਆਂ ਦੀ ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਬੈਠਣ ਲਈ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਹੈ। ਕਈ ਸਕੂਲਾਂ 'ਚ ਤਾਂ ਕਲਾਸਰੂਮਾਂ ਦੀ ਵੀ ਕਮੀ ਹੈ। ਅਜਿਹੇ 'ਚ ਬੱਚੇ ਕਿਵੇਂ ਸਮਾਜਿਕ ਦੂਰੀ ਦੀ ਪਾਲਣਾ ਕਰਨਗੇ ਅਤੇ ਇਹ ਤਾਂ ਖ਼ੁਦ ਮਹਿਕਮੇ ਦੇ ਅਧਿਕਾਰੀ ਹੀ ਦੱਸ ਸਕਦੇ ਹਨ।
ਨੋਟ : ਪੰਜਾਬ ਦੇ ਸਕੂਲਾਂ ਲਈ ਕੋਵਿਡ ਸਬੰਧੀ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼ਾਂ ਬਾਰੇ ਦਿਓ ਆਪਣੀ ਰਾਏ