PSEB ਵੱਲੋਂ ਸਕੂਲਾਂ ਨੂੰ 9ਵੀਂ ਤੇ 11ਵੀਂ ਦੇ ਨਤੀਜੇ ਭਲਕੇ ਤੱਕ ਅਪਲੋਡ ਦੇ ਹੁਕਮ
Thursday, Apr 29, 2021 - 04:26 PM (IST)
ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਭਰ ਦੇ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਭਲਕੇ 30 ਅਪ੍ਰੈਲ ਤੱਕ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਨਤੀਜੇ ਅਪਲੋਡ ਕਰ ਦੇਣ।
ਇਹ ਵੀ ਪੜ੍ਹੋ : ਲੁਧਿਆਣਾ : ਸਿਮਰਜੀਤ ਸਿੰਘ ਬੈਂਸ ਦੇ ਸੁਰੱਖਿਆ ਮੁਲਾਜ਼ਮ ਨੂੰ ਲੱਗੀ ਗੋਲੀ, ਮੌਤ
ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਸਾਰੇ ਸਕੂਲਾਂ ਨੇ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਨਤੀਜੇ 31 ਮਾਰਚ ਤੱਕ ਐਲਾਨ ਦਿੱਤੇ ਹੋਏ ਹਨ ਅਤੇ ਇਹ ਨਤੀਜੇ ਉਸੇ ਵੇਲੇ ਅਪਲੋਡ ਕਰਨੇ ਹੁੰਦੇ ਹਨ ਪਰ ਅਜੇ ਤੱਕ ਵੀ ਬਹੁਤ ਸਾਰੇ ਸਕੂਲਾਂ ਨੇ ਇਹ ਨਤੀਜੇ ਅਪਲੋਡ ਨਹੀਂ ਕੀਤੇ। ਇਸ ਕਾਰਨ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਦਾਖ਼ਲ ਹੋਣ ਵੇਲੇ ਸਮੱਸਿਆ ਆਵੇਗੀ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਕੋਰੋਨਾ ਦਰਮਿਆਨ ਪੰਜਾਬ ਦਾ ਇਹ ਜ਼ਿਲ੍ਹਾ ਟੀਕਾਕਰਨ ਮੁਹਿੰਮ 'ਚ ਬਣਿਆ ਮੋਹਰੀ
ਉਨ੍ਹਾਂ ਕਿਹਾ ਕਿ ਹੁਣ ਤੱਕ ਸਿੱਖਿਆ ਬੋਰਡ ਵੱਲੋਂ ਭਲਾਈ ਵਰਤੀ ਜਾਂਦੀ ਰਹੀ ਸੀ ਪਰ ਹੁਣ ਸਖ਼ਤ ਐਕਸ਼ਨ ਲੈਂਦਿਆਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ 30 ਅਪ੍ਰੈਲ ਤੱਕ ਸਾਰੇ ਹੀ ਨਤੀਜੇ ਅਪਲੋਡ ਕਰ ਦਿੱਤੇ ਜਾਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ