ਮੀਂਹ ਦੇ ਪਾਣੀ ''ਚ ਫਸੀ ਪੰਜਾਬ ਰੋਡਵੇਜ਼ ਦੀ ਬੱਸ, ਮਸਾਂ ਬਚੀਆਂ ਸਵਾਰੀਆਂ

Saturday, Sep 28, 2019 - 10:05 AM (IST)

ਚੰਡੀਗੜ੍ਹ (ਰਮੇਸ਼) : ਸ਼ਹਿਰ 'ਚ ਸ਼ੁੱਕਰਵਾਰ ਸਵੇਰੇ ਹੋਈ ਬਾਰਸ਼ ਤੋਂ ਬਾਅਦ ਸੜਕਾਂ 'ਤੇ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਹੋ ਗਿਆ। ਕਈ ਥਾਵਾਂ 'ਤੇ ਵਾਹਨਾਂ ਦੇ ਨੁਕਸਾਨੇ ਜਾਣ ਦੀਆਂ ਵੀ ਖਬਰਾਂ ਮਿਲੀਆਂ। ਧਨਾਸ ਨੇੜੇ ਤੋਂਗਾ ਪੁਲ ਵੀ ਬਰਸਾਤੀ ਪਾਣੀ ਕਾਰਨ ਭਰ ਗਿਆ ਸੀ, ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਫਸ ਗਈ।

PunjabKesari

ਬੱਸ ਪਾਣੀ ਦੇ ਵਿੱਚ ਹੀ ਬੰਦ ਹੋ ਗਈ ਅਤੇ ਹਿਚਕੋਲੇ ਖਾਣ ਲੱਗੀ। ਰੋਡਵੇਜ਼ ਦੀ ਇਸ ਬੱਸ 'ਚ 30 ਯਾਤਰੀ ਵੀ ਸਵਾਰ ਸਨ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ। ਕਾਫੀ ਦੇਰ ਤੱਕ ਬੱਸ ਨੂੰ ਪਾਣੀ 'ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਅਦ ਮੌਕੇ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।

PunjabKesari

ਜੇ. ਸੀ. ਬੀ. ਦੀ ਮਦਦ ਨਾਲ ਸਖਤ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਪਾਣੀ 'ਚੋਂ ਬਾਹਰ ਕੱਢਿਆ ਜਾ ਸਕਿਆ। ਉੱਥੇ ਹੀ ਪੰਚਕੂਲਾ, ਜ਼ੀਰਕਪੁਰ ਸਮੇਤ ਚੰਡੀਗੜ੍ਹ ਦੇ ਕਈ ਇਲਾਕਿਆਂ 'ਚ ਵੀ ਸੜਕਾਂ 'ਤੇ ਕਈ ਘੰਟੇ ਪਾਣੀ ਜਮ੍ਹਾਂ ਰਿਹਾ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।


Babita

Content Editor

Related News