ਪੰਜਾਬ ਰੋਡਵੇਜ਼ ਦੀਆਂ ਬੱਸਾਂ ''ਚ ਟਿਕਟਾਂ ਦੀ ਵੱਡੀ ਹੇਰਾ-ਫੇਰੀ, ਨੌਕਰੀ ਤੋਂ ਫਾਰਗ ਹੋਏ ਕਈ ਮੁਲਾਜ਼ਮ
Wednesday, Apr 07, 2021 - 12:26 PM (IST)
ਲੁਧਿਆਣਾ (ਜ.ਬ.) : ਪੰਜਾਬ ਰੋਡਵੇਜ਼ ’ਚ ਟਿਕਟਾਂ ਦੀ ਹੋ ਰਹੀ ਹੇਰਾ-ਫੇਰੀ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਆਲਾ ਅਧਿਕਾਰੀਆਂ ਨੇ ਬੀਤੇ ਦਿਨ ਵੱਡੇ ਪੱਧਰ ’ਤੇ ਮੁਹਿੰਮ ਛੇੜ ਕੇ ਰੋਡਵੇਜ਼ ਦੇ ਰੈਵੇਨਿਊ ਨੂੰ ਚੂਨਾ ਲਗਾ ਰਹੇ ਡਰਾਈਵਰ-ਕੰਡਕਟਰਾਂ ਦੀ ਫੜ੍ਹੋ-ਫੜ੍ਹੀ ਕੀਤੀ ਜਾ ਰਹੀ ਹੈ। ਇਸ ਵਿਚ ਵੱਡੇ ਪੱਧਰ ’ਤੇ ਮੁਲਜ਼ਮ ਡਰਾਈਵਰਾਂ-ਕੰਡਕਟਰਾਂ ਵਿਚ ਕੁੱਝ ਕੁ ਨੂੰ ਜਿੱਥੇ ਨੌਕਰੀ ਤੋਂ ਫਾਰਗ ਕੀਤਾ ਗਿਆ, ਉੱਥੇ ਕਈਆਂ ਨੂੰ ਡਿਊਟੀ ਵਿਚ ਲਾਪਰਵਾਹੀ ਵਰਤਣ ’ਤੇ ਨਕਦ ਜੁਰਮਾਨੇ ਕਰਨ ਸਮੇਤ ਸਖ਼ਤ ਲਹਿਜ਼ੇ ’ਚ ਚਿਤਾਵਨੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਹੁਣ 'ਚੰਡੀਗੜ੍ਹ' 'ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ
ਇਸ ਸਬੰਧੀ ਤਾਜ਼ਾ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਪਰਨੀਤ ਮਿਹਨਾਸ ਨੇ ਦੱਸਿਆ ਕਿ ਇਸ ਕਾਰਵਾਈ ’ਚ ਵਿਭਾਗ ਦੇ ਵੱਖ-ਵੱਖ 15 ਜ਼ਿਲ੍ਹਿਆਂ ਦੇ ਡਿਪੂਆਂ ਦੀਆਂ ਵੱਖ-ਵੱਖ ਫਲਾਇੰਗ ਟੀਮਾਂ ਬਣਾ ਕੇ ਚੈਕਿੰਗ ਲਈ ਭੇਜੀਆਂ ਗਈਆਂ ਸਨ, ਜਿਨ੍ਹਾਂ ਨੇ ਪੰਜਾਬ ਭਰ ’ਚ ਸਰਕਾਰੀ ਬੱਸਾਂ ਦੀ ਚੈਕਿੰਗ ਕਰਦੇ ਹੋਏ ਟਿਕਟਾਂ ਵਿਚ ਹੋ ਰਹੀ ਹੇਰਾ-ਫੇਰੀ ਫੜ੍ਹੀ ਹੈ ਅਤੇ ਮੌਕੇ ’ਤੇ ਹੀ ਮੁਲਜ਼ਮ ਡਰਾਈਵਰਾਂ-ਕੰਡਕਟਰਾਂ ਨੂੰ ਨੌਕਰੀ ਤੋਂ ਫਾਰਗ ਕੀਤਾ ਗਿਆ, ਜਿਨ੍ਹਾਂ ’ਚੋਂ ਕੁੱਝ ਕੁ ਨੂੰ ਰੂਟ ਆਫ ਕਰਨ ਸਮੇਤ ਉਨ੍ਹਾਂ ਖ਼ਿਲਾਫ਼ ਖ਼ਾਸ ਤੌਰ ’ਤੇ ਨੋਟ ਲਿਖੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਅੱਜ ਤੋਂ ਦੋਹਰਾ ਝਟਕਾ, ਰਜਿਸਟਰੀ ਕਰਾਉਣ ਸਮੇਤ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
ਅੰਕੜੇ ਸਾਂਝੇ ਕਰਦਿਆਂ ਵਿਭਾਗ ਨੇ ਦੱਸਿਆ ਕਿ ਫਲਾਇੰਗ ਟੀਮਾਂ ਵੱਲੋਂ ਫੜ੍ਹੇ ਗਏ ਕੁੱਲ 28 ਡਰਾਈਵਰਾਂ-ਕੰਡਕਟਰਾਂ ਨੂੰ ਰੰਗੇ ਹੱਥੀਂ ਫੜ੍ਹਿਆ ਗਿਆ, ਜਿਸ ਵਿਚ ਜ਼ਿਆਦਾਤਰ ਅਜਿਹੇ ਕੰਡਕਟਰ ਸਨ, ਜਿਨ੍ਹਾਂ ਨੇ ਸਵਾਰੀ ਤੋਂ ਪੈਸੇ ਤਾਂ ਲਏ ਪਰ ਨਿਯਮ ਮੁਤਾਬਕ ਟਿਕਟ ਨਹੀਂ ਕੱਟੀ। ਕੁੱਝ ਡਰਾਈਵਰ ਫਲਾਇੰਗ ਟੀਮ ਨੂੰ ਦੇਖ ਕੇ ਰੁਕਣ ਦੀ ਬਜਾਏ ਰਸਤਾ ਬਦਲਣ ਦਾ ਯਤਨ ਕਰਨ ਲੱਗੇ ਜਾਂ ਫਿਰ ਗੱਡੀ ਭਜਾ ਲਈ, ਜਿਸ ’ਤੇ ਵਿਭਾਗ ਨੇ ਇਨ੍ਹਾਂ ਸਾਰਿਆਂ ਦੋਸ਼ੀਆਂ ’ਤੇ ਰੂਟ ਆਫ ਕਰਨ ਅਤੇ ਮੁਅੱਤਲ ਦੀ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਬ੍ਰਹਮਪੁਰਾ ਤੇ ਢੀਂਡਸਾ ਧੜਿਆਂ 'ਚ ਸਹਿਮਤੀ ਦੇ ਆਸਾਰ
ਇਸ ਕਾਰਵਾਈ ’ਚ ਫਿਰੋਜ਼ਪੁਰ, ਜਲੰਧਰ-1, ਪੱਟੀ, ਮੁਕਤਸਰ ਸਾਹਿਬ, ਨੰਗਲ, ਚੰਡੀਗੜ੍ਹ, ਜਗਰਾਓਂ, ਮੋਗਾ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਰੋਪੜ ਡਿਪੂਆਂ ਦੇ ਕੁਝ ਡਰਾਈਵਰ, ਕੰਡਕਟਰ ਸ਼ਾਮਲ ਹਨ, ਜਿਨ੍ਹਾਂ ’ਤੇ ਸਖ਼ਤ ਵਿਭਾਗੀ ਕਾਰਵਾਈ ਕਰਦੇ ਹੋਏ ਨਕਦ ਜੁਰਮਾਨੇ ਵੀ ਕੀਤੇ ਗਏ ਹਨ।
ਨੋਟ : ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਟਿਕਟਾਂ ਦੀ ਹੇਰਾ-ਫੇਰੀ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਫ