ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ
Friday, Dec 25, 2020 - 11:04 PM (IST)
 
            
            ਜਲੰਧਰ (ਵੈੱਬ ਡੈਸਕ,ਸ਼ਿਵਾਨੀ)— ਸਾਲ 2020 ਖ਼ਤਮ ਹੋਣ ਨੂੰ ਸਿਰਫ਼ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਸਾਲ ਜਿੱਥੇ ਪੂਰੇ ਦੇਸ਼ ’ਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਈ ਰੱਖਿਆ, ਉਥੇ ਹੀ ਜਬਰ-ਜ਼ਿਨਾਹ ਦੀਆਂ ਕਈ ਅਜਿਹੀਆਂ ਦੁੱਖਦਾਈ ਘਟਨਾਵਾਂ ਵੀ ਵਾਪਰੀਆਂ ਜਿੰਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਜਬਰ-ਜ਼ਿਨਾਹ ਦੇ ਮਾਮਲਿਆਂ ਨੂੰ ਲੈ ਕੇ ਇਸ ਸਾਲ ਪੰਜਾਬ ’ਚ ਵੀ ਅਜਿਹੀਆਂ ਦੁੱਖਦਾਇਕ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਹਰ ਕਿਸੇ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ। ‘ਜਗ ਬਾਣੀ’ ਆਪਣੇ ਪਾਠਕਾਂ ਨੂੰ ਪੰਜਾਬ ’ਚ ਵਾਪਰੀਆਂ ਜਬਰ-ਜ਼ਿਨਾਹ ਦੀਆਂ ਉਨ੍ਹਾਂ ਵੱਡੀਆਂ ਘਟਨਾਵਾਂ ਤੋਂ ਜਾਣੂੰ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਘਟਨਾਵਾਂ ਨੇ ਸਾਰੇ ਪੰਜਾਬ ਵਾਸੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ
ਹੁਸ਼ਿਆਰਪੁਰ ’ਚ 6 ਸਾਲਾ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਪੰਜਾਬ ’ਚ ਜਬਰ-ਜ਼ਿਨਾਹ ਦੀ ਸਭ ਤੋਂ ਦੁੱਖ ਵਾਲੀ ਘਟਨਾ ਦੋਆਬਾ ਦੇ ਜ਼ਿਲ੍ਹਾ ਹੁਸ਼ਿਆਰਪੁਰ ’ਚ ਵਾਪਰੀ, ਜਿੱਥੇ ਦਾਦਾ ਅਤੇ ਪੋਤੇ ਵੱਲੋਂ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ 6 ਸਾਲਾ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਹੁਸ਼ਿਆਰਪੁਰ ਵਿਖੇ ਟਾਂਡਾ ਦੇ ਇਕ ਪਿੰਡ ’ਚ 21 ਅਕਤੂਬਰ ਨੂੰ ਇਕ 6 ਸਾਲਾ ਬੱਚੀ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ ਸੀ। ਬਾਅਦ ’ਚ ਉਕਤ ਕੁੜੀ ਨਾਲ ਜਬਰ-ਜ਼ਿਨਾਹ ਦੀ ਘਟਨਾ ਹੋਣ ਦੀ ਖ਼ਬਰ ਮਿਲੀ ਸੀ। ਉਕਤ ਬੱਚੀ ਪ੍ਰਵਾਸੀ ਮਜ਼ਦੂਰ ਸੀ, ਜਿਸ ਨੂੰ ਦਾਦੇ ਅਤੇ ਪੋਤੇ ਵੱਲੋਂ ਹਵਸ ਦਾ ਸ਼ਿਕਾਰ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਸਗੋਂ ਉਸ ਨਾਲ ਹੈਵਾਨੀਅਤ ਕਰਨ ਤੋਂ ਬਾਅਦ ਉਸ ਮਾਸੂਮ ਨੂੰ ਜ਼ਿਊਂਦਾ ਹੀ ਸਾੜ ਦਿੱਤਾ ਗਿਆ। ਦਾਦੇ ਨੇ ਸਬੂਤ ਮਿਟਾਉਣ ਦੀ ਖਾਤਿਰ ਉਕਤ ਬੱਚੀ ਦੀ ਲਾਸ਼ ਨੂੰ ਜ਼ਿੳੂਂਦਾ ਸਾੜ ਕੇ ਕਿਸੇ ਕਿਸਾਨ ਦੀ ਹਵੇਲੀ ’ਚ ਸੁੱਟ ਦਿੱਤਾ ਗਿਆ ਸੀ। ਉਕਤ ਮਾਮਲੇ ’ਚ ਦੋਵੇਂ ਮੁਲਜ਼ਮ ਗਿ੍ਰਫ਼ਤਾਰ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

ਇਹ ਘਟਨਾ ਹਾਥਰਸ ਵਰਗੀ ਹੀ ਘਟਨਾ ਸੀ, ਜਿੱਥੇ ਮਾਸੂਸ ਬੱਚੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।

ਪਠਾਨਕੋਟ ’ਚ ਨਾਬਾਲਗ ਕੁੜੀ ਨਾਲ ਕੀਤਾ ਗਿਆ ਸਮੂਹਿਕ ਬਲਾਤਕਾਰ 
ਇਥੋਂ ਦੇ ਇਕ ਮੁਹੱਲੇ ’ਚ ਦੋ ਨੌਜਵਾਨਾਂ ਵੱਲੋਂ ਇਕ ਨਾਬਾਲਗ ਕੁੜੀ ਨਾਲ ਸਮੂਹਕ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ। ਜਬਰ-ਜ਼ਿਨਾਹ ਦੀ ਵਾਪਰੀ ਇਸ ਘਟਨਾ ਨੇ ਵੀ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪੀੜਤ ਕੁੜੀ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ। ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਦੁੱਖਦਾਇਕ ਖ਼ਬਰ: ਉਸਾਰੀ ਅਧੀਨ ਛੱਤ ਤੋਂ ਡਿੱਗਣ ਕਾਰਨ ਸਾਬਕਾ ਕਾਂਗਰਸੀ ਸਰਪੰਚ ਦੀ ਮੌਤ

ਜਲੰਧਰ ’ਚ ਵੀ ਹੋਈ ਇਨਸਾਨੀਅਤ ਸ਼ਰਮਸਾਰ 
ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ’ਚੋਂ ਵੀ ਸਾਹਮਣੇ ਆਇਆ ਜਿੱਥੇ 2 ਸਾਲਾ ਬੱਚੀ ਨਾਲ ਉਸ ਦੇ ਫੁੱਫੜ ਵੱਲੋਂ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। 
ਜਲੰਧਰ ਜ਼ਿਲ੍ਹੇ ਦੇ ਰਾਮਾ ਮੰਡੀ ’ਚ ਇਕ 2 ਸਾਲਾ ਮਾਸੂਮ ਬੱਚੀ ਨਾਲ ਉਸ ਦੇ ਫੁੱਫੜ ਵੱਲੋਂ ਹੀ ਜਬਰ-ਜ਼ਿਨਾਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਦਾ ਦੋਸ਼ੀ ਵੀ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਥੇ ਹੀ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਬੱਚੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁ੍ੱਕੀ ਹੈ। 
ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲੱਥੀਆਂ ਪੱਗਾਂ

ਫਗਵਾੜਾ ’ਚ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਕੇ ਕੀਤਾ ਗਰਭਵਤੀ 
ਹਵਸ ਦਾ ਸ਼ਿਕਾਰ ਬਣਾਉਣ ਵਾਲਿਆਂ ਵੱਲੋਂ ਫਗਵਾੜਾ ’ਚ ਵੀ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਇਸ ਘਟਨਾ ਬਾਰੇ ਉਸ ਸਮੇਂ ਪਤਾ ਲੱਗਾ ਸੀ ਜਦੋਂ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਲੜਕੀ ਗਰਭਵਤੀ ਹੋਈ। ਉਸ ਦੇ ਪੈਰਾਂ ਨੂੰ ਸੋਜਿਸ਼ ਆਉਣ ਮਗਰੋਂ ਜਦੋਂ ਡਾਕਟਰਾ ਤੋਂ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਉਹ 8 ਮਹੀਨਿਆਂ ਦੀ ਗਰਭਵਤੀ ਸੀ। ਉਕਤ ਲੜਕੀ ਥੋੜ੍ਹੀ ਮੰਦਬੁੱਧੀ ਸੀ, ਜਿਸ ਨੂੰ ਮੁਲਜ਼ਮਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। 

ਲੁਧਿਆਣਾ ’ਚ ਵੀ ਵਾਪਰੀ ਗੈਂਗਰੇਪ ਦੀ ਘਟਨਾ 
ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਦੇ ਤਿੰਨ ਅਤੇ ਪਿੰਡ ਭਨੋਹੜ ਦੇ 2 ਨੌਜਵਾਨਾਂ ਵੱਲੋਂ ਇਕ ਐਨ. ਆਰ. ਆਈ. ਦੀ ਕੋਠੀ ’ਚ ਵਿਆਹੁਤਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਕੀਤਾ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿੰਦੀ ਲਗਾਉਣ ਵਾਲੀ ਵਿਆਹੁਤਾ ਕੁੜੀ ਦੀ ਫੇਸਬੁੱਕ ’ਤੇ ਜਸਕਰਨ ਉਰਫ਼ ਜੱਸਾ ਉਰਫ਼ ਮਨੀ ਨਾਮ ਦੇ ਵਿਅਕਤੀ ਨਾਲ ਦੋਸਤੀ ਹੋ ਗਈ ਸੀ ਅਤੇ ਉਸ ਨੇ ਆਪਣੀ ਭਤੀਜੀ ਦੇ ਵਿਆਹ ’ਤੇ ਮਹਿੰਦੀ ਲਵਾਉਣ ਲਈ ਉਸ ਨਾਲ ਰਾਬਤਾ ਕਾਇਮ ਕੀਤਾ।18 ਦਸੰਬਰ ਨੂੰ ਸ਼ਾਮ ਦੇ 7.30 ਵਜੇ ਪੀੜਤ ਕੁੜੀ ਦਾ ਪਤੀ ਉਸ ਨੂੰ ਐੱਮ. ਬੀ. ਡੀ. ਮਾਲ ਕੋਲ ਮਨੀ ਦੀ ਗੱਡੀ ’ਚ ਬਿਠਾ ਕੇ ਆਇਆ ਅਤੇ ਗੱਡੀ ’ਚ ਉਸ ਦਾ ਦੋਸਤ ਵਰਿੰਦਰ ਉਰਫ਼ ਵਿੱਕੀ ਵੀ ਬੈਠਾ ਸੀ। ਇਹ ਦੋਵੇਂ ਵਿਆਹੁਤਾ ਨੂੰ ਮੰਡਿਆਣੀ ਪਿੰਡ ਅਮਰੀਕਾ ਰਹਿੰਦੇ ਐੱਨ. ਆਰ. ਆਈ. ਦੀ ਬੰਦ ਕੋਠੀ ’ਚ ਲੈ ਗਏ, ਜਿੱਥੇ ਉਸ ਦੇ 3 ਹੋਰ ਦੋਸਤ ਸੁਖਵਿੰਦਰ ਸਿੰਘ ਮੰਡਿਆਣੀ, ਤਲਜਿੰਦਰਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਾਸੀ ਭਨੋਹੜ ਬੈਠੇ ਸਨ। ਸਾਰਿਆਂ ਨੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਮਾਰਕੁੱਟ ਕਰਕੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਰਾਤੀ ਕਰੀਬ 1.30 ਵਜੇ ਉਸ ਨੂੰ ਐੱਮ. ਬੀ. ਡੀ. ਮਾਲ, ਲੁਧਿਆਣਾ ਕੋਲ ਉਤਾਰ ਕੇ ਫਰਾਰ ਹੋ ਗਏ। 
ਇਹ ਵੀ ਪੜ੍ਹੋ : ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ (ਵੀਡੀਓ)

ਚਲਦੀ ਕਾਰ ’ਚ ਕੁੜੀ ਨਾਲ ਕੀਤਾ ਗਿਆ ਗੈਂਗਰੇਪ
ਲੁਧਿਆਣਾ ਵਿਖੇ ਚੱਲਦੀ ਕਾਰ ’ਚ ਦੋ ਨੌਜਵਾਨਾਂ ਵੱਲੋਂ ਇਕ ਕੁੜੀ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਕੁੜੀ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਇਕ ਨਿੱਜੀ ਹੋਟਲ ’ਚ ਮੁਲਜ਼ਮ ਨੌਜਵਾਨਾਂ ਨਾਲ ਕੰਮ ਕਰਦੀ ਸੀ। ਮੁਲਜ਼ਮਾਂ ਵੱਲੋਂ ਜਨਮ ਦਿਨ ਦੀ ਪਾਰਟੀ ਬਹਾਨੇ ਉਕਤ ਕੁੜੀ ਨੂੰ ਬੁਲਾਇਆ ਗਿਆ ਅਤੇ ਫਿਰ ਚੱਲਦੀ ਕਾਰ ’ਚ ਉਸ ਨਾਲ ਗੈਂਗਰੇਪ ਕੀਤਾ ਗਿਆ।

ਬਠਿੰਡਾ ’ਚ 4 ਸਾਲਾ ਬੱਚੀ ਨੂੰ ਬਣਾਇਆ ਗਿਆ ਹਵਸ ਦਾ ਸ਼ਿਕਾਰ 
ਤਾਜ਼ਾ ਮਾਮਲੇ ’ਚ ਬਠਿੰਡਾ ਵਿਖੇ ਇਕ ਚਾਰ ਸਾਲਾ ਬੱਚੀ ਨਾਲ ਦੋ ਵਿਅਕਤੀਆਂ ਵੱਲੋਂ ਜਬਰ-ਜ਼ਿਨਾਹ ਕੀਤਾ ਗਿਆ। ਇਥੇ ਮਕਾਨ ਮਾਲਕਣ ਨਾਲ ਸਬਜ਼ੀ ਲੈਣ ਗਈ ਜਨਾਨੀ ਦੀ ਚਾਰ ਸਾਲਾ ਬੱਚੀ ਨੂੰ ਘਰ ’ਚ ਇਕੱਲੀ ਵੇਖ ਦੋ ਵਿਅਕਤੀਆਂ ਵੱਲੋਂ ਜਬਰ-ਜ਼ਿਨਾਹ ਦਾ ਸ਼ਿਕਾਰ ਬਣਾਇਆ ਗਿਆ। ਇਸ ਸਬੰਧੀ ਪੁਲਸ ਨੇ ਪੀੜਤਾਂ ਦੀ ਮਾਂ ਦੀ ਸ਼ਿਕਾਇਤ ’ਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। 
ਫਿਰੋਜ਼ਪੁਰ ਦੇ ਅਬੋਹਰ ’ਚ ਪਿਓ ਦਾ ਸ਼ਿਕਾਰ ਹੋਈ ਨਾਬਾਲਗ ਧੀ 
ਅਬੋਹਰ ’ਚ ਆਪਣੀ ਪਿਓ ਦੀ ਕਾਲੀ ਕਰਤੂਤ ਦਾ ਨਾਬਾਲਗ ਕੁੜੀ ਹੀ ਸ਼ਿਕਾਰ ਹੋਈ। ਪੀੜਤਾ ਕੁੜੀ ਦੀ ਮਾਂ ਮੁਤਾਬਕ ਉਸ ਦਾ 8 ਸਾਲ ਪਹਿਲਾਂ ਤਲਾਕ ਹੋ ਗਿਆ ਸੀ, ਜਿੱਥੇ ਉਸ ਦੀ ਇਕ 13 ਸਾਲ ਦੀ ਕੁੜੀ ਸੀ। ਬਾਅਦ ’ਚ ਉਸ ਨੇ ਦੁਸ਼ਿਅੰਤ ਸਿੰਘ ਪੁੱਤਰ ਮੋਹਨ ਲਾਲ ਵਾਸੀ ਕੈਲਾਸ਼ ਨਗਰ ਅਬੋਹਰ ਦੇ ਨਾਲ ਵਿਆਹ ਕਰ ਲਿਆ ਸੀ। 12 ਅਗਸਤ ਨੂੰ ਉਸ ਦਾ ਪਤੀ ਉਸ ਦੀ ਨਾਬਾਲਗ ਕੁੜੀ ਨੂੰ ਕਾਰ ’ਚ ਬਿਠਾ ਕੇ ਪਿੰਡ ਲਿਜਾਣ ਦੀ ਗੱਲ ਕਹਿ ਕੇ ਕਿਤੇ ਲੈ ਗਿਆ ਸੀ, ਜਿੱਥੇ ਉਸ ਦੇ ਮਤਰੇਏ ਪਿਓ ਵੱਲੋਂ ਉਕਤ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ।
ਇਹ ਵੀ ਪੜ੍ਹੋ : ਕ੍ਰਿਸਮਿਸ ਮੌਕੇ ਰੂਪਨਗਰ ’ਚ ਲੱਗੀਆਂ ਰੌਣਕਾਂ, ਦੁਲਹਨ ਵਾਂਗ ਸਜੀ ਚਰਚ (ਤਸਵੀਰਾਂ)

ਰੂਪਨਗਰ ’ਚ ਪਿਓ ਤੇ ਧੀ ਦਾ ਰਿਸ਼ਤਾ ਹੋਇਆ ਸ਼ਰਮਸਾਰ
ਪਿਓ ਵੱਲੋਂ ਹਵਸ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਰੂਪਨਗਰ ’ਚੋਂ ਵੀ ਸਾਹਮਣੇ ਆਇਆ ਸੀ। ਇਥੇ ਇਕ ਕਲਯੁਗੀ ਪਿਤਾ ਨੇ ਆਪਣੀ ਹੀ ਨਾਬਾਲਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਕਲਯੁਗੀ ਪਿਤਾ ਨੇ ਆਪਣੀ ਹੀ 12 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਿਨਾਹ ਵਰਗੀ ਸ਼ਰਮਨਾਕ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਜਿਸ ਸਬੰਧੀ ਪੁਲਸ ਥਾਣਾ ਸਦਰ ’ਚ ਪੀੜਤ ਨਬਾਲਗਾ ਦੀ ਦਾਦੀ ਦੇ ਬਿਆਨਾਂ ਦੇ ਆਧਾਰ ’ਤੇ ਜ਼ਿਲ੍ਹਾ ਪੁਲਸ ਰੂਪਨਗਰ ਨੇ ਥਾਣਾ ਸਦਰ ’ਚ ਮਾਮਲਾ ਦਰਜ ਕੀਤਾ ਹੋਇਆ þ ਅਤੇ ਜਾਂਚ ਕੀਤੀ ਜਾ ਰਹੀ ਹੈ। 
ਮੋਹਾਲੀ ਵਿਖੇ ਸ਼ੂਟਿੰਗ ਦੇ ਬਹਾਨੇ ਮਾਡਲ ਨੂੰ ਬਣਾਇਆ ਗਿਆ ਹਵਸ ਦਾ ਸ਼ਿਕਾਰ 
ਮੋਹਾਲੀ ’ਚ ਸ਼ੂਟਿੰਗ ਦੇ ਬਹਾਨੇ ਇਕ ਮਾਡਲ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਹੱਡ-ਬੀਤੀ ਸੁਣਾਉਂਦੇ ਹੋਏ ਪੀੜਤ ਮਾਡਲ ਨੇ ਦੱਸਿਆ ਸੀ ਕਿ ਉਸ ਨੂੰ ਕਲਾਕਾਰ ਅਤੇ ਡਾਇਰੈਕਟਰ ਨੇ ਸ਼ੂਟਿੰਗ ਦੇ ਬਹਾਨੇ ਮੋਹਾਲੀ ਬੁਲਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਫਲੈਟ ’ਚ ਜ਼ਬਰ-ਜ਼ਿਨਾਹ ਕੀਤਾ ਗਿਆ। ਐਪਲ ਜਿੰਦਲ ਨਾਂ ਦਾ ਮਾਡਲ ਪਹਿਲਾਂ ਉਸ ਨੂੰ ਸ਼ੂਟਿੰਗ ਦੇ ਬਹਾਨੇ ਫਲੈਟ ’ਚ ਲੈ ਗਿਆ ਅਤੇ ਫਿਰ ਉਸ ਨਾਲ ਵਿਆਹ ਕਰਾਉਣ ਦੀ ਗੱਲ ਕਰਨ ਲੱਗਾ। ਇਸ ਤੋਂ ਬਾਅਦ ਐਪਲ ਜਿੰਦਲ ਨੇ ਜ਼ਬਰਦਸਤੀ ਕਰਦੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। 

ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗਦਾਰ
ਜਲੰਧਰ ’ਚੋਂ ਭੈਣ-ਭਰਾ ਦੇ ਰਿਸ਼ਤੇ ਨੂੰ ਹੀ ਕਲੰਕਿਤ ਕਰ ਦਿੱਤਾ ਗਿਆ ਸੀ। ਥਾਣਾ ਸਦਰ ਅਧੀਨ ਆਉਂਦੇ ਕਸਬਾ ਜਮਸ਼ੇਰ ’ਚ 25 ਸਾਲ ਦੇ ਨੌਜਵਾਨ ਵੱਲੋਂ ਆਪਣੀ ਨਾਬਾਲਗ ਭੈਣ ਨਾਲ ਸਰੀਰਕ ਸੰਬੰਧ ਬਣਾ ਕੇ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਨੂੰ ਹੀ ਸ਼ਰਮਸਾਰ ਕਰ ਦਿੱਤਾ ਗਿਆ ਸੀ। ਉਕਤ ਭਰਾ ਕਈ ਸਾਲਾਂ ਤੱਕ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਸੀ। ਇਕ ਜਨਾਨੀ ਵਕੀਲ ਦੇ ਸੰਪਰਕ ’ਚ ਆਉਣ ’ਤੇ ਉਕਤ 16 ਸਾਲਾ ਲੜਕੀ ਨੇ ਭਰਾ ਦੀ ਕਰਤੂਤ ਬਾਰੇ ਖੁਲਾਸਾ ਹੋਇਆ ਸੀ। ਪੀੜਤਾ ਮੁਤਾਬਕ ਉਹ 9 ਸਾਲ ਦੀ ਸੀ ਜਦੋਂ ਤੋਂ ਉਸ ਦਾ ਭਰਾ ਉਸ ਨਾਲ ਸਰੀਰਕ ਸੰੰਬੰਧ ਬਣਾਉਣ ਲੱਗ ਪਿਆ ਸੀ। ਪੀੜਤਾ ਅਨੁਸਾਰ ਉਸ ਦਾ ਵੱਡਾ ਭਰਾ ਅਤੇ ਉਸ ਦੇ ਮਾਤਾ-ਪਿਤਾ ਘਰ ਤੋਂ ਦੂਰ ਹਵੇਲੀ ਚਲੇ ਜਾਂਦੇ ਸਨ ਤਾਂ ਉਸ ਦਾ ਭਰਾ ਉਸ ਨੂੰ ਘਰ ’ਚ ਇਕੱਲੀ ਪਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗ ਪੈਂਦਾ ਸੀ। 2 ਸਾਲ ਪਹਿਲਾਂ ਉਸ ਦਾ ਭਰਾ ਮਲੇਸ਼ੀਆ ਚਲਾ ਗਿਆ ਸੀ ਅਤੇ ਉਥੋਂ ਵੀ ਉਸ ਨੂੰ ਫੋਨ ’ਤੇ ਧਮਕਾਉਂਦਾ ਰਹਿੰਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਇਸੇ ਡਰ ਕਾਰਨ ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ।

ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਦੇ ਇਲਾਵਾ ਵੀ ਹੋਰ ਕਈ ਪੰਜਾਬ ’ਚ ਜਬਰ-ਜ਼ਿਨਾਹ ਵਰਗੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਪੂਰੇ ਪੰਜਾਬ ਨੂੰ ਸ਼ਰਮਸਾਰ ਕੀਤਾ। ਨਾਬਾਲਗ ਕੁੜੀਆਂ ਤੋਂ ਲੈ ਕੇ ਵਿਆਹੁਤਾ ਜਨਾਨੀਆਂ ਤੱਕ ਹਵਸ ਦੇ ਸ਼ਿਕਾਰੀਆਂ ਵੱਲੋਂ ਆਪਣੀ ਹਵਸ ਦੀ ਭੁੱਖ ਮਿਟਾਈ ਗਈ।
ਨੋਟ: ਪੰਜਾਬ 'ਚ ਵਾਪਰ ਰਹੀਆਂ ਬੱਚੀਆਂ ਨਾਲ ਜਬਰ-ਜ਼ਿਨਾਹ ਦੀਆਂ ਘਟਨਾਵਾਂ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            