ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਨੇ ਵਿਧਾਇਕ ਬੁੱਧ ਰਾਮ ਨੂੰ ਸੌਂਪਿਆ ਮੰਗ ਪੱਤਰ

03/16/2018 4:28:04 PM

ਬੁਢਲਾਡਾ (ਬਾਂਸਲ) : ਪੰਜਾਬ ਪ੍ਰਾਈਵੇਟ ਸਕੂਲ ਆਰਗੇਨਾਈਜੇਸ਼ਨ ਵੱਲੋ ਐਸੋਸੀਏਟਡ ਸਕੂਲਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਧਾਇਕ ਬੁੱਧ ਰਾਮ ਨੂੰ ਮੰਗ ਪੱਤਰ ਸੌਂਪਿਆ ਗਿਆ, ਜਿਸ ਤੋਂ ਬਾਅਦ ਵਿਧਾਇਕ ਬੁੱਧ ਰਾਮ ਨੇ ਆਰਗੇਨਾਈਜੇਸ਼ਨ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਮੰਗ ਵਿਧਾਨ ਸਭਾ 'ਚ ਉਠਾਉਣਗੇ। ਇਸ ਮੌਕੇ ਜ਼ਿਲਾ ਮਾਨਸਾ ਦੇ ਪ੍ਰਧਾਨ ਸੰਤੋਖ ਕੁਮਾਰ ਨੇ ਦੱਸਿਆ ਕਿ ਪੰਜਾਬ ਭਰ ਦੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਕੇ ਵਿਧਾਨ ਸਭਾ 'ਚ ਮੁੱਦਾ ਚੁੱਕ ਕੇ ਸਮੱਸਿਆਵਾਂ ਦਾ ਹਲ ਕੱਢਣ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਸਮੱਸਿਆਵਾਂ ਦਾ ਹੱਲ ਹੋ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਭੀਮ ਸਿੰਘ,ਵਾਸਦੇਵ ਸਿੰਘ,ਚਿਰੰਜੀਵ ਸਿੰਘ,ਹੇਮ ਰਾਜ ਸ਼ਰਮਾ,ਜਗਜੀਤ ਸਿੰਘ,ਵਿਪਨ ਜੋਸ਼ੀ,ਮੈਡਮ ਕੰਚਨ ਮੰਨਚੰਦਾ,ਮੈਡਮ ਪ੍ਰੋਸਲਾ ਆਦਿ ਹਾਜ਼ਰ ਸਨ।


Related News