ਪੰਜਾਬ ਪਾਵਰਕਾਮ ਨੇ ਫੀਲਡ ਸਟਾਫ਼ ਦੀਆਂ ਛੁੱਟੀਆਂ ਕੀਤੀਆਂ ਰੱਦ, ਦਿੱਤੇ ਇਹ ਸਖ਼ਤ ਦਿਸ਼ਾ-ਨਿਰਦੇਸ਼

Monday, Jun 19, 2023 - 04:42 PM (IST)

ਪੰਜਾਬ ਪਾਵਰਕਾਮ ਨੇ ਫੀਲਡ ਸਟਾਫ਼ ਦੀਆਂ ਛੁੱਟੀਆਂ ਕੀਤੀਆਂ ਰੱਦ, ਦਿੱਤੇ ਇਹ ਸਖ਼ਤ ਦਿਸ਼ਾ-ਨਿਰਦੇਸ਼

ਜਲੰਧਰ (ਪੁਨੀਤ)- ਤੇਜ਼ ਗਰਮੀ ਕਾਰਨ ਬਿਜਲੀ ਦੀ ਖ਼ਪਤ ਵਿਚ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲਾਈਨਾਂ ’ਤੇ ਲੋਡ ਵਧ ਰਿਹਾ ਹੈ ਅਤੇ ਬਿਜਲੀ ਦੇ ਫਾਲਟ ਵਧ ਰਹੇ ਹਨ। ਅਜਿਹੇ ਹਾਲਾਤ ਵਿਚ ਸਟਾਫ਼ ਦੀ ਕਮੀ ਵਿਭਾਗ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਰਹੀ ਹੈ। ਪਾਵਰਕਾਮ ਨੇ ਗਰਮੀ ਦੇ ਮੌਸਮ ਅਤੇ ਝੋਨੇ ਦੀ ਲਵਾਈ ਨੂੰ ਮੁੱਖ ਰੱਖਦਿਆਂ ਫੀਲਡ ਸਟਾਫ਼ ਦੀਆਂ ਛੁੱਟੀਆਂ ’ਤੇ ਰੋਕ ਲਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਵਧ ਰਹੀ ਬਿਜਲੀ ਦੀ ਡਿਮਾਂਡ ਕਾਰਨ ਪਾਵਰਕਾਮ ਦਾ ਸਿਸਟਮ ਡਾਵਾਂਡੋਲ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਵਿਭਾਗੀ ਅਧਿਕਾਰੀਆਂ ਨੂੰ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਖ਼ਤ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਘਰੇਲੂ ਖਪਤਕਾਰਾਂ ਦੇ ਪੱਧਰ ’ਤੇ ਬਿਜਲੀ ਦੀ ਮੰਗ ਵਧਣ ਕਾਰਨ ਟਰਾਂਸਫਾਰਮਰ ਵਾਰ-ਵਾਰ ਓਵਰਲੋਡ ਹੋ ਰਹੇ ਹਨ, ਜਿਸ ਕਾਰਨ ਫਾਲਟ ਦੇ ਮਾਮਲੇ ਵਧ ਰਹੇ ਹਨ।

ਇਸੇ ਲੜੀ ਤਹਿਤ ਅੱਜ ਉੱਤਰੀ ਜ਼ੋਨ ਅਧੀਨ ਬਿਜਲੀ ਦੇ ਫ਼ਾਲਟ ਦੀਆਂ 3800 ਤੋਂ ਵੱਧ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ। ਇਨ੍ਹਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਭਾਗੀ ਅਮਲੇ ਨੂੰ ਭਾਰੀ ਜੱਦੋ-ਜਹਿਦ ਕਰਨੀ ਪਈ। ਇਸ ਦੇ ਨਾਲ ਹੀ ਮੁਰੰਮਤ ਦੇ ਨਾਂ ’ਤੇ ਕਈ ਇਲਾਕਿਆਂ ’ਚ 4-5 ਤੋਂ ਲੈ ਕੇ 7-8 ਘੰਟੇ ਤੱਕ ਬਿਜਲੀ ਬੰਦ ਰੱਖਣੀ ਪਈ। ਤੇਜ਼ ਗਰਮੀ ’ਚ ਘਰਾਂ ’ਚ ਫਸੇ ਲੋਕਾਂ ਲਈ ਏ. ਸੀ. ਹੀ ਇਕਲੌਤਾ ਸਹਾਰਾ ਸਾਬਤ ਹੋ ਰਿਹਾ ਹੈ। ਅਜਿਹੇ ’ਚ ਫਾਲਟ ਪੈਣ ਨਾਲ ਏ. ਸੀ. ਬੰਦ ਹੋ ਜਾਂਦੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਸ਼ਹਿਰ ਦੇ ਮੁੱਖ ਇਲਾਕਿਆਂ, ਦਿਹਾਤੀ ਅਤੇ ਨੇੜਲੇ ਛੋਟੇ ਸ਼ਹਿਰਾਂ ਵਿਚ ਰੋਜ਼ਾਨਾ ਲੱਗਣ ਵਾਲੇ ਅਣਐਲਾਨੇ ਬਿਜਲੀ ਕੱਟਾਂ ਕਾਰਨ ਆਮ ਜਨਤਾ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

ਇਹ ਵੀ ਪੜ੍ਹੋ: ਸਾਵਧਾਨ! ਸਰੀਰਕ ਸੰਬੰਧ ਬਣਾਉਣ ਦੇ ਚੱਕਰ 'ਚ ਫਸ ਰਹੇ ਨੌਜਵਾਨ, ਇਕ ਰਾਤ ਦਾ ਰੇਟ 10 ਤੋਂ 20 ਹਜ਼ਾਰ

ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਫਾਲਟ ਠੀਕ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਇਸ ਲਈ ਵਿਭਾਗ ਨੂੰ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਣਾ ਚਾਹੀਦਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਵਿਚਕਾਰ ਪਾਵਰਕਾਮ ਨੇ ਝੋਨੇ ਦੇ ਸੀਜ਼ਨ ਦਾ ਹਵਾਲਾ ਦਿੰਦਿਆਂ ਫੀਲਡ ਸਟਾਫ਼ ਦੀਆਂ ਛੁੱਟੀਆਂ ’ਤੇ ਰੋਕ ਲਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਸ਼ਿਫਟ ਅਨੁਸਾਰ ਕਿਸਾਨਾਂ ਨੂੰ 8 ਘੰਟੇ ਸਪਲਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਕਾਰਨ ਫੀਲਡ ਸਟਾਫ਼ ਨੂੰ ਛੁੱਟੀ ਨਾ ਲੈਣ ਲਈ ਕਿਹਾ ਜਾ ਰਿਹਾ ਹੈ, ਇਸ ਕਾਰਨ ਡਿਵੀਜ਼ਨ ਪੱਧਰ ’ਤੇ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ।

PunjabKesari

ਇਸ ਦੇ ਨਾਲ ਹੀ ਟਰਾਂਸਫਾਰਮਰ ’ਚ ਖ਼ਰਾਬੀ ਅਤੇ ਤਾਰਾਂ ਸੜਨ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਦੇਖਣ ਵਿਚ ਆ ਰਿਹਾ ਹੈ ਕਿ ਓਵਰਲੋਡ ਹੋਣ ਕਾਰਨ ਟਰਾਂਸਫਾਰਮਰ ’ਚ ਖ਼ਰਾਬੀ ਆ ਜਾਂਦੀ ਹੈ, ਜਿਸ ਤੋਂ ਬਾਅਦ ਲੋਕ ਸ਼ਿਕਾਇਤਾਂ ਲਿਖਵਾਉਂਦੇ ਰਹਿੰਦੇ ਹਨ ਅਤੇ ਫਾਲਟ ਠੀਕ ਹੋਣ ਤਕ ਘੰਟਿਆਂਬੱਧੀ ਉਡੀਕ ਕਰਦੇ ਰਹਿੰਦੇ ਹਨ। ਕਈ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਟਰਾਂਸਫਾਰਮਰ ਵਿਚ ਖਰਾਬੀ ਕਾਰਨ ਦਿਨ ਵਿਚ ਕਈ ਵਾਰ ਫਾਲਟ ਪੈ ਰਿਹਾ ਹੈ, ਜਿਸ ਕਾਰਨ ਕਈ ਘੰਟੇ ਬਿਜਲੀ ਮੁਲਾਜ਼ਮਾਂ ਦੀ ਉਡੀਕ ਵਿਚ ਬਰਬਾਦ ਹੋ ਜਾਂਦੇ ਹਨ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਫਾਲਟ ਸਮੇਂ ਸਿਰ ਨਾ ਠੀਕ ਹੋਣ ਕਾਰਨ ਲੋਕਾਂ ਵਿਚ ਰੋਸ ਵਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

1912 ਨਾ ਮਿਲੇ ਤਾਂ ਇਨ੍ਹਾਂ ਨੰਬਰਾਂ ’ਤੇ ਕਰੋ ਸ਼ਿਕਾਇਤ
1912 ਸ਼ਿਕਾਇਤ ਕੇਂਦਰ ਦਾ ਨੰਬਰ ਨਾ ਮਿਲਣਾ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਿਹਾ ਹੈ। ਇਸ ਕਾਰਨ ਲੋਕ ਆਪਣੇ ਇਲਾਕੇ ਦੇ ਸ਼ਿਕਾਇਤ ਕੇਂਦਰ ਵਿਚ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਦੇ ਲਈ ਮਾਡਲ ਟਾਊਨ ਡਿਵੀਜ਼ਨ ਦੇ ਨੋਡਲ ਸ਼ਿਕਾਇਤ ਨੰਬਰ 96461-16777, ਆਬਾਦਪੁਰਾ ਦੇ 96461-16783, ਵਡਾਲਾ ਚੌਕ ਦੇ 96461-16271, ਬਸਤੀ ਗੁਜ਼ਾਂ ਦੇ 96461-16311, ਸਰਜੀਕਲ ਕੰਪਲੈਕਸ ਦੇ ਸਰਕਾਰੀ ਨੰਬਰ 96461-14329 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸੇ ਤਰ੍ਹਾਂ ਵੈਸਟ ਡਿਵੀਜ਼ਨ ਮਕਸੂਦਾਂ ਦੇ ਖ਼ਪਤਕਾਰ ਨੋਡਲ ਸ਼ਿਕਾਇਤ ਨੰਬਰ 96461-16776, ਪਟੇਲ ਚੌਕ ਦੇ 96461-16275, ਆਦਰਸ਼ ਨਗਰ ਦੇ 96461-16768, ਫਗਵਾੜਾ ਗੇਟ ਦੇ 96461-16791, ਟਾਂਡਾ ਰੋਡ ਦੇ 96461-16793, ਚਿਲਡਰਨ ਪਾਰਕ ਵਾਲੇ 96461-16771 ’ਤੇ ਸ਼ਿਕਾਇਤ ਲਿਖਵਾਈ ਜਾ ਸਕਦੀ ਹੈ। ਈਸਟ ਦੇ ਨੋਡਲ ਸ਼ਿਕਾਇਤ ਨੰਬਰ 96466-95106, ਜਦਕਿ ਕੈਂਟ ਦੇ 96461-14254 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਪਾਵਰਕਾਮ ਵੱਲੋਂ ਪੈਡੀ ਦੇ ਮੱਦੇਨਜ਼ਰ ਕੰਟਰੋਲ ਸੈਂਟਰ ਸਥਾਪਤ ਕੀਤੇ ਗਏ ਹਨ, ਜਿਸ ਤਹਿਤ ਜਲੰਧਰ ਜ਼ੋਨ ਦੇ ਖ਼ਪਤਕਾਰ 96461-16679, 96461-14414, 0181-2220924 ’ਤੇ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਕਈ ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News