ਪੰਜਾਬ ਪੁਲਸ ''ਚ ਵੱਡਾ ਫੇਰਬਦਲ, 26 ਅਧਿਕਾਰੀਆਂ ਦਾ ਤਬਾਦਲਾ
Thursday, Feb 21, 2019 - 10:10 AM (IST)
ਜਲੰਧਰ (ਸੁਧੀਰ)— ਪੰਜਾਬ ਸਰਕਾਰ ਨੇ ਸੂਬਾ ਪੁਲਸ 'ਚ ਵੱਡਾ ਫੇਰਬਦਲ ਕਰਦੇ ਹੋਏ 26 ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਕੁਝ ਦਿਨ ਪਹਿਲਾਂ ਵੀ ਕਾਫੀ ਗਿਣਤੀ 'ਚ ਪੁਲਸ ਅਤੇ ਪ੍ਰਸ਼ਾਸਨਿਕ ਅਫਸਰ ਇੱਧਰ ਤੋਂ ਉੱਧਰ ਕੀਤੇ ਗਏ ਹਨ।
ਸਰਕਾਰੀ ਬੁਲਾਰੇ ਮੁਤਾਬਕ ਤਬਾਦਲਾ ਆਦੇਸ਼ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ। ਜਲੰਧਰ ਦੇ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਨੂੰ ਏ. ਡੀ. ਸੀ. ਪੀ.-2 ਅਤੇ ਏ. ਡੀ. ਸੀ. ਪੀ.-2 ਸੁਧਾਰਵਿਜ਼ੀ ਨੂੰ ਏ. ਡੀ. ਸੀ. ਪੀ-1 ਨਿਯੁਕਤ ਕੀਤਾ ਗਿਆ ਹੈ।