ਪੰਜਾਬ ''ਚ ਵੱਡੀ ਅੱਤਵਾਦੀ ਵਾਰਦਾਤ ਦੀ ਸਾਜ਼ਿਸ਼ ਨਾਕਾਮ, ਗਣਤੰਤਰ ਦਿਹਾੜੇ ਮੌਕੇ ਸੀ ਹਮਲੇ ਦੀ ਤਿਆਰੀ
Saturday, Jan 22, 2022 - 09:57 AM (IST)
ਦੀਨਾਨਗਰ/ਚੰਡੀਗੜ੍ਹ (ਕਪੂਰ, ਰਮਨਜੀਤ) : ਅਪਰਬਾਰੀ ਦੁਆਬ ਨਹਿਰ ’ਚੋਂ 4 ਕਿੱਲੋ ਆਰ. ਡੀ. ਐਕਸ, 2 ਹੈਂਡ ਗ੍ਰੇਨੇਡ, 1 ਲਾਂਚਰ, 9 ਇਲੈਕਟ੍ਰਿਕ ਡੈਟੋਨੇਟਰ, 2 ਸੈੱਟ ਟਾਈਮਰ ਯੰਤਰ ਬਰਾਮਦ ਕਰ ਕੇ ਪੰਜਾਬ ’ਚ ਇਕ ਵੱਡੀ ਅੱਤਵਾਦੀ ਘਟਨਾ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਵੱਲੋਂ ਦੀਨਾਨਗਰ ’ਚ ਅਪਰਬਾਰੀ ਦੁਆਬ ਨਹਿਰ ਦੇ ਨਾਨੋਨੰਗਲ ਪੁਲ ਦੇ ਨੇੜੇ ਐੱਸ. ਡੀ. ਆਰ. ਐੱਫ. ਦੀ ਮਦਦ ਨਾਲ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ’ਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਹੋਰਡਿੰਗਾਂ 'ਚ ਗਾਂਧੀ ਪਰਿਵਾਰ ਤੇ ਮਨਮੋਹਨ ਸਿੰਘ ਨੂੰ ਨਹੀਂ ਮਿਲੀ ਥਾਂ
ਗੁਪਤ ਸੂਚਨਾ ਦੇ ਆਧਾਰ ’ਤੇ ਦੀਨਾਨਗਰ ਨੇੜੇ ਨਾਨੋਨੰਗਲ ਪੁਲ ਨੇੜੇ ਜ਼ਿਲ੍ਹਾ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਪੁਲਸ ਪਾਰਟੀ ਵੱਲੋਂ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਵਿਸਫੋਟਕ ਸਮੱਗਰੀ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੀਨਾਨਗਰ ਵਿਚ ਪੁਲਸ ਨੂੰ ਆਰ. ਡੀ. ਐਕਸ. ਦੀ ਵੱਡੀ ਖੇਪ ਮਿਲੀ ਸੀ।
ਇਹ ਵੀ ਪੜ੍ਹੋ : ਹਥਿਆਰਾਂ ਦੀ ਸੇਲ ਤੋਂ ਲੈ ਕੇ ਲਾਊਡ ਸਪੀਕਰ ਦੀ NOC ਪੁਲਸ ਨਹੀਂ, ਡੀ. ਸੀ. ਦਫਤਰ ਵੱਲੋਂ ਦੇਣ ਦੇ ਹੁਕਮ
ਇਹ ਮਿਲੀ ਸੀ ਇਨਪੁੱਟ
ਸੂਤਰਾਂ ਅਨੁਸਾਰ ਪੁਲਸ ਨੂੰ ਇਕ ਖ਼ੁਫ਼ੀਆ ਏਜੰਸੀ ਤੋਂ ਸੂਚਨਾ ਮਿਲੀ ਸੀ ਕਿ ਨਵਾਂਸ਼ਹਿਰ ’ਚ ਕਾਬੂ ਕੀਤੇ ਗਏ ਅੱਤਵਾਦੀ ਮਲਕੀਤ ਸਿੰਘ ਪੁੱਤਰ ਬਲਵੀਰ ਸਿੰਘ ਉਰਫ਼ ਬੀਰਾ ਵਾਸੀ ਗਾਜ਼ੀਪੁਰ ਥਾਣਾ ਪੁਰਾਣਾਸ਼ਾਲਾ ਜ਼ਿਲ੍ਹਾ ਗੁਰਦਾਸਪੁਰ, ਜਿਸ ਦਾ ਮੁੱਖ ਸਾਜ਼ਿਸ਼ਕਰਤਾ ਉਕਤ ਅੱਤਵਾਦੀ ਸੁਖਪ੍ਰੀਤ ਸਿੰਘ ਉਰਫ਼ ਵੀਰਾ ਹੈ। ਸੁਖਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਖਰਾਲ ਥਾਣਾ ਦੀਨਾਨਗਰ, ਤਰਨਜੀਤ ਸਿੰਘ ਉਰਫ਼ ਤਨੂ ਪੁੱਤਰ ਦਲਬੀਰ ਸਿੰਘ ਵਾਸੀ ਲਖਨਪਾਲ ਥਾਣਾ ਪੁਰਾਣਾਸ਼ਾਲਾ ਅਤੇ ਸੁਖਮੀਤ ਸਿੰਘ ਉਰਫ਼ ਸੁੱਖ ਭਿਖਾਰੀਵਾਲ ਪੁੱਤਰ ਸੁਲੱਖਣ ਸਿੰਘ ਵਾਸੀ ਭਿਖਾਰੀਵਾਲ ਥਾਣਾ ਕਲਾਨੌਰ, ਜੋ ਕਿ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਸਨ।
ਲਖਬੀਰ ਸਿੰਘ ਪਾਕਿਸਤਾਨ ਅਤੇ ਹੋਰ ਦੇਸ਼ਾਂ ’ਚ ਰਹਿ ਰਹੇ ਹੋਰ ਭਗੌੜੇ ਗੈਂਗਸਟਰ ਅਰਸ਼ਦੀਪ ਉਰਫ ਅਰਸ਼ ਭਾਰਤ ਵਿਰੋਧੀ ਗਤੀਵਿਧੀਆਂ ’ਚ ਸਰਗਰਮ ਹਨ। ਇਸ ਕੰਮ ਲਈ ਉਨ੍ਹਾਂ ਨੂੰ ਵਿਦੇਸ਼ ਤੋਂ ਪੈਸੇ, ਅਸਲਾ ਵੀ ਮਿਲ ਰਿਹਾ ਹੈ, ਜਿਸ ਨੂੰ ਵਿਦੇਸ਼ ਤੋਂ ਹਥਿਆਰਾਂ ਦੀ ਖੇਪ ਮਲਕੀਤ ਸਿੰਘ ਪੁੱਤਰ ਬਲਵੀਰ ਸਿੰਘ ਬੀਰਾ ਦੋਧੀ ਗਾਜ਼ੀਕੋਟ ਥਾਣਾ ਪੁਰਾਣਾਸ਼ਾਲਾ ਨੇ ਸੁਖਪ੍ਰੀਤ ਸਿੰਘ ਉਰਫ਼ ਸੁੱਖ ਪੁੱਤਰ ਪ੍ਰੀਤਮ ਸਿੰਘ ਵਾਸੀ ਖਰਲ ਅਤੇ ਮਲਕੀਤ ਤੋਂ ਪ੍ਰਾਪਤ ਕੀਤੀ। ਇਨ੍ਹਾਂ ਦੀਆਂ ਗਤੀਵਿਧੀਆਂ ਦੀਨਾਨਗਰ ਦੇ ਨਾਲ ਲੱਗਦੀ ਅਪਾਰਬਾਰੀ ਦੁਆਬ ਨਹਿਰ ਦੇ ਨਾਲ ਹੁੰਦੀਆਂ ਰਹਿੰਦੀਆਂ ਹਨ, ਜੇਕਰ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਕੀਤੀ ਜਾਵੇ ਤਾਂ ਗੋਲਾ-ਬਾਰੂਦ ਆਦਿ ਨੂੰ ਕਾਬੂ ਕੀਤਾ ਜਾ ਸਕਦਾ ਹੈ ਤੇ ਪੰਜਾਬ ’ਚ ਕਿਸੇ ਸੰਭਾਵੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ