ਐਕਸ਼ਨ 'ਚ ਪੰਜਾਬ ਪੁਲਸ, ਪ੍ਰਾਈਵੇਟ ਸਕੂਲਾਂ 'ਤੇ ਵੱਡੀ ਕਾਰਵਾਈ

Monday, Jul 08, 2024 - 06:21 PM (IST)

ਐਕਸ਼ਨ 'ਚ ਪੰਜਾਬ ਪੁਲਸ, ਪ੍ਰਾਈਵੇਟ ਸਕੂਲਾਂ 'ਤੇ ਵੱਡੀ ਕਾਰਵਾਈ

ਤਪਾ ਮੰਡੀ (ਸ਼ਾਮ ਗਰਗ) : ਐੱਸ.ਐੱਸ.ਪੀ. ਬਰਨਾਲਾ ਸੰਦੀਪ ਮਲਿਕ ਦੇ ਨਿਰਦੇਸ਼ਾਂ ਤਹਿਤ ਸੇਫ ਸਕੂਲ ਵਾਹਨ ਸਕੀਮ ਅਤੇ ਮੋਟਰ ਵਹੀਕਲ ਐਕਟ ਅਧੀਨ ਡੀ.ਐੱਸ.ਪੀ ਤਪਾ ਡਾ. ਮਾਨਵਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਤੜਕਸਾਰ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਪੰਜ ਨਾਕੇ ਲਗਾ ਕੇ ਲੋਕਲ ਅਤੇ ਨੇੜਲੇ ਸਕੂਲਾਂ ਤੋਂ ਆਉਂਦੀਆਂ ਦਰਜਨ ਤੋਂ ਵੱਧ ਨਿੱਜੀ ਸਕੂਲਾਂ ਦੀਆਂ ਬੱਸਾਂ ਅਤੇ ਵੈਨਾਂ ਦੀ ਚੈਕਿੰਗ ਕਰਕੇ ਅੱਧੀ ਦਰਜਨ ਦੇ ਕਰੀਬ ਸਕੂਲੀ ਬੱਸਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਐੱਸ. ਐੱਚ. ਓ. ਤਪਾ ਕੁਲਜਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਕਰਮਜੀਤ ਸਿੰਘ ਸਕੂਲੀ ਬੱਸਾਂ 'ਚ ਸਫਰ ਕਰਨ ਵਾਲੇ ਬੱਚਿਆਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਚੈਕਿੰਗ ਸ਼ੁਰੂ ਕੀਤੀ ਗਈ ਜਿਸ ਵਿਚ ਸਕੂਲ ਬੱਸਾਂ 'ਚ ਬੱਚਿਆਂ ਦੇ ਬੈਠਣ ਦੀ ਸੀਟਿੰਗ ਸਮਰੱਥਾ, ਡਰਾਇਵਰ ਲਾਇਸੈਂਸ, ਐਮਰਜੈਂਸੀ ਵਿੰਡੋ, ਸੀ. ਸੀ. ਟੀ. ਵੀ ਕੈਮਰੇ, ਕੰਡਕਟਰ ਜਾਂ ਹੈਲਪਰ, ਬੱਸਾਂ ਦੀ ਪਾਸਿੰਗ, ਫਸਟ ਏਡ ਬਾਕਸ ਆਦਿ ਅਧਿਕਾਰੀਆਂ ਨੇ ਬੱਸਾਂ 'ਚ ਚੜ੍ਹ ਕੇ ਚੈਕਿੰਗ ਕੀਤੀ। ਇਸ ਦੌਰਾਨ ਕੁਝ ਬੱਸਾਂ ਵਿਚ ਪਾਈਆਂ ਗਈਆਂ ਕਮੀਆਂ ਕਾਰਨ 6 ਬੱਸਾਂ ਦੇ ਚਲਾਨ ਵੀ ਕੱਟੇ ਗਏ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ 'ਚ ਬੱਚਿਆਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ ਸਰਕਾਰ ਦਾ ਫਰਜ਼ ਹੈ ਕਿਉਂਕਿ ਬੱਚੇ ਆਉਣ ਵਾਲਾ ਭਵਿੱਖ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵੱਡੀ ਵਾਰਦਾਤ, ਬਰਛੇ ਮਾਰ ਮਾਰ ਕੇ ਵਿਅਕਤੀ ਦਾ ਕਤਲ

PunjabKesari

ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਅਤੇ ਸਕੂਲੀ ਬੱਸ ਚਾਲਕਾਂ ਨੂੰ ਤਾੜਨਾ ਕਰਦਿਆਂ ਕਿਹਾ ਜੇ ਕੋਈ ਇਸ ਮਾਮਲੇ 'ਚ ਲਾਪ੍ਰਵਾਹੀ ਵਰਤੇਗਾ ਤਾਂ ਉਸ ਖ਼ਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਇਹ ਚੈਕਿੰਗ ਭਵਿੱਖ 'ਚ ਵੀ ਜਾਰੀ ਰਹੇਗੀ। ਇਸ ਮੌਕੇ ਸਬ-ਇੰਸਪੈਕਟਰ ਮੱਘਰ ਸਿੰਘ, ਥਾਣੇਦਾਰ ਜਸਵੀਰ ਸਿੰਘ, ਥਾਣੇਦਾਰ ਗੁਰਤੇਜ ਸਿੰਘ, ਥਾਣੇਦਾਰ ਸਤਿਗੁਰ ਸਿੰਘ, ਥਾਣੇਦਾਰ ਬਲਜੀਤ ਸਿੰਘ, ਹੌਲਦਾਰ ਇਕਬਾਲ ਸਿੰਘ, ਹੌਲਦਾਰ ਰੀਤੂ ਰਾਣੀ, ਹੌਲਦਾਰ ਅਮਨਿੰਦਰ ਸਿੰਘ, ਹੌਲਦਾਰ ਅਮਰਿੰਦਰ ਸਿੰਘ, ਸਿਪਾਹੀ ਸੰਦੀਪ ਸਿੰਘ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਬਠਿੰਡਾ 'ਚ ਸ਼ਰੇਆਮ ਸੜਕ ਵਿਚਾਲੇ ਗੰਡਾਸਿਆਂ ਨਾਲ ਵੱਢਿਆ ਮੁੰਡਾ, ਵੀਡੀਓ ਵੀ ਆਈ ਸਾਹਮਣੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News