BSF ਦੀ ਸ਼ੂਟਿੰਗ ਰੇਂਜ ’ਚ ਪੰਜਾਬ ਪੁਲਸ ਦੇ ਜਵਾਨਾਂ ਨੂੰ ਕਰਵਾਇਆ 2 ਰੋਜ਼ਾ ਫਾਇਰ ਅਭਿਆਸ

Saturday, Nov 30, 2024 - 01:01 PM (IST)

ਗੁਰਦਾਸਪੁਰ (ਹਰਮਨ, ਵਿਨੋਦ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਤੈਨਾਤ ਪੰਜਾਬ ਪੁਲਸ ਦੇ ਵੱਖ-ਵੱਖ ਅਧਿਕਾਰੀਆਂ ਅਤੇ ਜਵਾਨਾਂ ਦੇ ਫਾਇਰਿੰਗ ਹੁਨਰ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਦੇ ਕਾਬਿਲ ਬਣਾਉਣ ਲਈ ਪੁਲਸ ਵੱਲੋਂ ਸਮੁੱਚੇ ਪੁਲਸ ਅਧਿਕਾਰੀਆਂ ਦਾ ਫਾਇਰ ਅਭਿਆਸ ਕਰਵਾਉਣ ਦਾ ਵਿਸ਼ੇਸ਼ ਉਪਰਾਲਾ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਅੱਜ ਪੁਲਸ ਦੇ ਜਵਾਨਾਂ ਨੂੰ ਚੰਦੂ ਵਡਾਲਾ ਸਥਿਤ ਬੀ.ਐੱਸ.ਐੱਫ ਦੀ ਫਾਇਰਿੰਗ ਰੇਂਜ ਵਿਚ ਲਿਜਾ ਕੇ ਦੋ ਰੋਜ਼ਾ ਫਾਇਰਿੰਗ ਅਭਿਆਸ ਕਰਵਾਇਆ।

ਇਹ ਵੀ ਪੜ੍ਹੋ-ਤਰਕਸ਼ੀਲ ਸੋਸਾਇਟੀ ਵੱਲੋਂ ਨਵਜੋਤ ਕੌਰ ਸਿੱਧੂ ਦੇ ਦਾਅਵੇ ਨੂੰ ਚੁਣੌਤੀ

‘ਜਗ ਬਾਣੀ’ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਸ.ਪੀ. ਹਰੀਸ਼ ਦਾਆਮਾ ਅਤੇ ਐੱਸ.ਪੀ. ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਵੈਸੇ ਤਾਂ ਹਰੇਕ ਸਾਲ ਬਾਅਦ ਰੂਟੀਨ ਵਿਚ ਜਵਾਨਾਂ ਦਾ ਫਾਇਰ ਅਭਿਆਸ ਕਰਵਾਇਆ ਜਾਂਦਾ ਹੈ ਪਰ ਜ਼ਿਲ੍ਹੇ ਵਿਚ ਤੈਨਾਤ ਪੁਲਸ ਦੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਫਾਇਰਿੰਗ ਵਿਚ ਹੋਰ ਨਿਪੁੰਨ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਦੋ ਰੋਜ਼ਾ ਫਾਇਰ ਅਭਿਆਸ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਪੂਰੇ ਜ਼ਿਲ੍ਹੇ ਦੇ ਹਰੇਕ ਪੁਲਸ ਅਧਿਕਾਰੀ ਅਤੇ ਮੁਲਾਜ਼ਮ ਨੂੰ ਵੱਖ-ਵੱਖ ਤਰ੍ਹਾਂ ਦੇ ਹਥਿਆਰ ਚਲਾਉਣ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਫਾਇਰ ਕਰਵਾ ਕੇ ਉਨ੍ਹਾਂ ਦੇ ਨਿਸ਼ਾਨੇ ਪਰਖਣ ਅਤੇ ਪੱਕੇ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਦਿਨਾਂ ਵਿਚ ਜ਼ਿਆਦਾਤਰ ਮੁਲਾਜ਼ਮਾਂ ਨੂੰ ਕਵਰ ਕਰ ਲਿਆ ਗਿਆ ਹੈ ਅਤੇ ਜਿਹੜੇ ਮੁਲਾਜ਼ਮ ਰਹਿ ਗਏ ਹਨ ਉਨ੍ਹਾਂ ਨੂੰ ਵੀ ਬਹੁਤ ਜਲਦੀ ਇਹ ਅਭਿਆਸ ਕਰਵਾਇਆ ਜਾਵੇਗਾ।

 PunjabKesari

ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ

ਉਨ੍ਹਾਂ ਕਿਹਾ ਕਿ ਡੇਢ ਮਹੀਨਾ ਪਹਿਲਾਂ ਵੀ ਅਜਿਹਾ ਅਭਿਆਸ ਕਰਵਾਇਆ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਅਜਿਹੇ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਫਾਇਰ ਅਭਿਆਸ ਕਰਵਾਉਣ ਦੇ ਨਾਲ-ਨਾਲ ਮੁਲਾਜ਼ਮਾਂ ਦੀ ਸਿਹਤਯਾਬੀ ਲਈ ਅਕਸਰ ਜਨਰਲ ਪਰੇਡ ਦਾ ਆਯੋਜਨ ਵੀ ਕੀਤਾ ਜਾਂਦਾ ਹੈ ਤਾਂ ਜੋ ਸਾਰੇ ਪੁਲਸ ਮੁਲਾਜ਼ਮ ਸਿਹਤ ਪੱਖੋਂ ਵੀ ਪੂਰੇ ਚੁਸਤ-ਦਰੁਸਤ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਕਿਸੇ ਵੀ ਪੱਖ ਤੋਂ ਹੋਰ ਫੋਰਸਾਂ ਦੇ ਮੁਕਾਬਲੇ ਪਿੱਛੇ ਨਹੀਂ ਹੈ ਅਤੇ ਪੰਜਾਬ ਪੁਲਸ ਦਾ ਇਤਿਹਾਸ ਹੈ ਕਿ ਇਸ ਨੇ ਹਮੇਸ਼ਾ ਮੁਸ਼ਕਿਲ ਘੜੀਆਂ ਵਿਚ ਡੱਟ ਕੇ ਸ਼ਰਾਰਤੀ ਅਨਸਰਾਂ, ਗੈਂਗਸਟਰਾਂ ਅਤੇ ਅੱਤਵਾਦੀਆਂ ਦਾ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿਸ ਸਮੇਂ ਦੀ ਲੋੜ ਦੇ ਮੁਤਾਬਿਕ ਪੰਜਾਬ ਪੁਲਸ ਵੀ ਪੂਰੀ ਤਰ੍ਹਾਂ ਅਪਗਰੇਡ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਦੀ ਠੱਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News