ਬਾਹਰਲੇ ਮੁਲਕਾਂ 'ਚ ਸੈੱਟ ਹੋਣ ਲਈ ਪੰਜਾਬ ਪੁਲਸ ਦੇ ਮੁਲਾਜ਼ਮ ਅਪਣਾ ਰਹੇ ਇਹ ਤਰੀਕਾ

Wednesday, May 17, 2023 - 03:59 PM (IST)

ਬਾਹਰਲੇ ਮੁਲਕਾਂ 'ਚ ਸੈੱਟ ਹੋਣ ਲਈ ਪੰਜਾਬ ਪੁਲਸ ਦੇ ਮੁਲਾਜ਼ਮ ਅਪਣਾ ਰਹੇ ਇਹ ਤਰੀਕਾ

ਚੰਡੀਗੜ੍ਹ (ਰਮਨਜੀਤ) : ਪਿਛਲੇ 5 ਸਾਲਾਂ ਦੌਰਾਨ 6 ਡੀ. ਐੱਸ. ਪੀ. (ਡਿਪਟੀ ਸੁਪਰੀਡੈਂਟ) ਅਤੇ 4 ਐੱਸ. ਪੀ. ਵਿਦੇਸ਼ ਜਾਣ ਲਈ ਵਾਲੰਟਰੀ ਰਿਟਾਇਰਮੈਂਟ ਸਕੀਮ (ਵੀ. ਆਰ. ਐੱਸ.) ਦਾ ਬਦਲ ਚੁਣ ਚੁੱਕੇ ਹਨ। ਪੰਜਾਬ ਪੁਲਸ 'ਚ 24 ਸਾਲ ਨੌਕਰੀ ਕਰਨ ਤੋਂ ਬਾਅਦ ਸੰਗਰੂਰ ਦੇ ਸਬ ਇੰਸਪੈਕਟਰ ਜੋਗਾ ਸਿੰਘ (56) ਨੇ ਕੈਨੇਡਾ ਜਾਣ ਲਈ ਵੀ. ਆਰ. ਐੱਸ. ਦਾ ਬਦਲ ਚੁਣਿਆ ਹੈ। ਉਨ੍ਹਾਂ ਦੇ ਬੱਚਿਆਂ ਨੂੰ ਕੈਨੇਡਾ 'ਚ ਪੀ. ਆਰ. ਮਿਲੀ ਹੋਈ ਹੈ। ਜੋਗਾ ਸਿੰਘ ਸੰਗਰੂਰ ਜ਼ਿਲ੍ਹੇ ਦੇ ਉਨ੍ਹਾਂ 17 ਪੁਲਸ ਮੁਲਾਜ਼ਮਾਂ 'ਚ ਸ਼ਾਮਲ ਹਨ, ਜਿਨ੍ਹਾਂ ਨੇ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ 'ਚ ਆਪਣੇ ਬੱਚਿਆਂ ਨਾਲ ਆਰਾਮਦਾਇਕ ਜ਼ਿੰਦਗੀ ਜਿਊਣ ਲਈ ਵਿਦੇਸ਼ ਜਾਣ ਲਈ ਪਿਛਲੇ ਇਕ ਸਾਲ 'ਚ ਵੀ. ਆਰ. ਐੱਸ. ਲਿਆ ਹੈ। ਜੋਗਾ ਸਿੰਘ ਦਾ ਕਹਿਣਾ ਹੈ ਕਿ ਮੈਂ 1989 'ਚ ਕਾਂਸਟੇਬਲ ਦੇ ਤੌਰ 'ਤੇ ਪੁਲਸ 'ਚ ਸ਼ਾਮਲ ਹੋਇਆ ਸੀ ਅਤੇ ਹੁਣ ਜਦੋਂ ਮੇਰਾ ਪੁੱਤਰ ਅਤੇ ਧੀ ਕੈਨੇਡਾ 'ਚ ਵੱਸ ਗਏ ਹਨ ਤਾਂ ਇਸ ਹਾਈ ਪ੍ਰੈੱਸ਼ਰ ਵਾਲੀ ਨੌਕਰੀ ਨੂੰ ਛੱਡਣ ਅਤੇ ਇੱਥੋਂ ਜਾਣ ਦੀ ਸੋਚ ਰਿਹਾ ਹਾਂ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਅੱਜ NIA ਨੇ ਮਾਰੇ ਛਾਪੇ, ਘਰਾਂ ਬਾਹਰ ਬੈਠੀਆਂ ਰਹੀਆਂ ਪੰਜਾਬ ਪੁਲਸ ਦੀਆਂ ਟੀਮਾਂ (ਤਸਵੀਰਾਂ)

ਇਸੇ ਤਰ੍ਹਾਂ ਲੁਧਿਆਣਾ ਦੇ ਏ. ਐੱਸ. ਆਈ. ਵਰਿੰਦਰਜੀਤ ਸਿੰਘ ਨੇ ਵੀ ਫਰਵਰੀ 'ਚ ਵੀ. ਆਰ. ਐੱਸ. ਦਾ ਬਦਲ ਚੁਣਿਆ। ਅਮਰੀਕਾ ਜਾਣ ਲਈ ਉਨ੍ਹਾਂ ਨੇ 12 ਸਾਲਾਂ ਦੀ ਨੌਕਰੀ ਛੱਡ ਦਿੱਤੀ, ਜਿੱਥੇ ਉਨ੍ਹਾਂ ਦਾ ਪੁੱਤਰ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਧੀ ਦਾ ਵਿਆਹ ਵੀ ਅਮਰੀਕਾ 'ਚ ਹੋਇਆ ਹੈ, ਇਸ ਲਈ ਅਸੀਂ ਆਪਣਾ ਬਾਕੀ ਸਮਾਂ ਉੱਥੇ ਹੀ ਬਿਤਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਦੀ ਨੌਕਰੀ ਵਧੀਆ ਸੀ ਪਰ ਬਹੁਤ ਬਿਜ਼ੀ ਸੀ, ਜਿਸ ਨੇ ਮੇਰੀ ਸਿਹਤ 'ਤੇ ਵੀ ਅਸਰ ਪਾਇਆ ਹੈ। ਪੰਜਾਬ ਪੁਲਸ ਦੇ ਮੁੱਖ ਦਫ਼ਤਰ ਤੋਂ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਇਕ ਸਾਲ 'ਚ ਔਸਤਨ 40 ਪੁਲਸ ਮੁਲਾਜ਼ਮ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਾ ਰਾਹ ਚੁਣਦੇ ਹਨ।

ਇਹ ਵੀ ਪੜ੍ਹੋ : ਮੋਹਾਲੀ 'ਚ ਲੱਗੇ ਪੱਕੇ ਮੋਰਚੇ ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ, ਜਾਣੋ ਕੀ ਹੋਇਆ

ਦੱਸਿਆ ਜਾ ਰਿਹਾ ਹੈ ਕਿ ਪੁਲਸ ਸੇਵਾ ਛੱਡਣ ਵਾਲਿਆਂ ਦੀ ਗਿਣਤੀ 2020 'ਚ ਸਭ ਤੋਂ ਜ਼ਿਆਦਾ ਸੀ ਅਤੇ ਇਕ ਅੰਦਾਜ਼ੇ ਮੁਤਾਬਕ 30 ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਵੀ. ਆਰ. ਐੱਸ. ਲਿਆ ਸੀ। ਸਾਲ 2021 'ਚ ਵੀ 26 ਦੇ ਕਰੀਬ ਪੁਲਸ ਮੁਲਾਜ਼ਮਾਂ ਨੇ ਨੌਕਰੀ ਛੱਡੀ। ਸਾਲ 2022 'ਚ ਇਹ ਗਿਣਤੀ ਫਿਰ ਵੱਧ ਕੇ 28 ਹੋ ਗਈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਦੀ ਨੌਕਰੀ ਸੌਖੀ ਨਹੀਂ ਹੈ ਅਤੇ ਹਰ ਕੋਈ ਇਸ ਨੂੰ ਸਹਿਣ ਨਹੀਂ ਕਰ ਪਾਉਂਦਾ। ਇਕ ਸਮੇਂ ਤੋਂ ਬਾਅਦ ਮੁਲਾਜ਼ਮ ਆਰਾਮ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਨੂੰ ਪਹਿਲ ਦਿੰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News