ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਕਾਰਨਾਮਾ, ਦੁਬਈ ਦੇ ਸਮੱਗਲਰਾਂ ਤੋਂ ਹੀ ਲੁੱਟ ਲਿਆ ਸੋਨਾ, CIA ਮੁਲਾਜ਼ਮ ਸਣੇ 5 ਗ੍ਰਿਫ਼ਤਾਰ

09/28/2023 2:37:39 AM

ਲੁਧਿਆਣਾ (ਰਾਜ)– ਅਪਰਾਧੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਉਣ ਵਾਲੀ ਖਾਕੀ ਵਰਦੀ ਹੀ ਦਾਗਦਾਰ ਹੋ ਰਹੀ ਹੈ। ਮੰਗਲਵਾਰ ਨੂੰ ਲੁਧਿਆਣਾ ’ਚ ਹੀ ਤਾਇਨਾਤ ਇਕ ਪੁਲਸ ਕਾਂਸਟੇਬਲ ਨੂੰ ਨਸ਼ਾ ਸਮੱਗਲਰ ਦਾ ਸਾਥ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ ਪਰ ਹੁਣ ਪੁਲਸ ਨੇ ਗੁਰਦਾਸਪੁਰ ਦੇ ਸੀ. ਆਈ. ਏ. ਸਟਾਫ ’ਚ ਤਾਇਨਾਤ ਏ. ਐੱਸ. ਆਈ. ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਦੁਬਈ ਤੋਂ ਸੋਨੇ ਦੀ ਸਮੱਗਲਿੰਗ ਕਰਨ ਵਾਲਿਆਂ ਤੋਂ ਹੀ ਸੋਨਾ ਲੁੱਟ ਲੈ ਕੇ ਗਿਆ ਸੀ। ਉਸ ਨੇ ਇਹ ਵਾਰਦਾਤ ਸਾਥੀਆਂ ਨਾਲ ਮਿਲ ਕੇ ਕੀਤੀ ਸੀ ਪਰ ਸੋਨੇ ਦੀ ਸਮੱਗਲਿੰਗ ’ਚ ਪਹਿਲਾਂ ਫੜੇ ਗਏ 2 ਮੁਲਜ਼ਮਾਂ ਦੇ ਮਾਮਲੇ ’ਚ ਚੱਲ ਰਹੀ ਜਾਂਚ ਤੋਂ ਬਾਅਦ ਇਸ ਦਾ ਖ਼ੁਲਾਸਾ ਹੋ ਗਿਆ ਅਤੇ ਲੁਧਿਆਣਾ ਦੀ ਸੀ. ਆਈ. ਏ. ਦੀ ਟੀਮ ਨੇ ਮੁਲਜ਼ਮ ਏ. ਐੱਸ. ਆਈ. ਸਮੇਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਵਿਜੀਲੈਂਸ ਵੱਲੋਂ DFSC, ਪਨਗ੍ਰੇਨ ਦੇ 2 ਇੰਸਪੈਕਟਰਾਂ ਤੇ 3 ਆੜਤੀਆਂ ਖ਼ਿਲਾਫ਼ ਕੇਸ ਦਰਜ, ਪੜ੍ਹੋ ਪੂਰਾ ਮਾਮਲਾ

ਫੜੇ ਗਏ ਮੁਲਜ਼ਮਾਂ ਵਿਚ ਸੀ. ਆਈ. ਏ. ਗੁਰਦਾਸਪੁਰ ਦੇ ਏ. ਐੱਸ. ਆਈ. ਕਮਲ ਕਿਸ਼ੋਰ, ਉਸ ਦੀ ਮਹਿਲਾ ਸਾਥੀ ਨੇਹਾ, ਹਰਜਿੰਦਰ ਸਿੰਘ ਉਰਫ ਬੱਬਾ, ਸਤਨਾਮ ਸਿੰਘ ਉਰਫ ਸੋਢੀ, ਹਰਪ੍ਰੀਤ ਸਿੰਘ ਬੱਬੂ ਸ਼ਾਮਲ ਹਨ, ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਇਸ ਤੋਂ ਪਹਿਲਾਂ ਆਜ਼ਾਦ ਕੁਮਾਰ ਅਤੇ ਆਸ਼ੂ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਸੋਨੇ ਦੀ 1 ਕਿਲੋ 230 ਗ੍ਰਾਮ ਪੇਸਟ ਬਰਾਮਦ ਕਰ ਚੁੱਕੀ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 49 ਲੱਖ ਰੁਪਏ ਦੀ ਕੀਮਤ ਦਾ 825 ਗ੍ਰਾਮ ਸੋਨੇ ਦਾ ਪੇਸਟ, ਪਹਿਲਾਂ ਵੇਚੇ ਗਏ ਸੋਨੇ ਦੇ ਲਗਭਗ 8 ਲੱਖ ਰੁਪਏ, ਇਕ ਸਕਾਰਪੀਓ ਕਾਰ, 2 ਮੋਬਾਇਲ ਅਤੇ ਇਕ ਯਾਤਰੀ ਦਾ ਪਾਸਪੋਰਟ ਜਿਸ ਤੋਂ ਸੋਨੇ ਦੀ ਪੇਸਟ ਲੁੱਟੀ ਸੀ, ਬਰਾਮਦ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ PM ਜਸਟਿਨ ਟਰੂਡੋ ਨੇ ਨਾਜ਼ੀ ਮਾਮਲੇ 'ਚ ਮੰਗੀ ਮੁਆਫ਼ੀ, ਕਿਹਾ - 'ਸਾਨੂੰ ਬਹੁਤ ਅਫ਼ਸੋਸ ਹੈ'

ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਕਮਿਸ਼ਨਰ ਮਨਦੀਪ ਸਿੱਧੂ ਨੇ ਦੱਸਿਆ ਕਿ ਅੰਤਰਾਸ਼ਟਰੀ ਪੱਧਰ ’ਤੇ ਸੋਨੇ ਦੀ ਸਮੱਗਲਿੰਗ ਕਰਨ ਦਾ ਕਿੰਗਪਿੰਨ ਪੁਨੀਤ ਹੈ, ਜੋ ਕਿ ਇਸ ਸਮੇਂ ਵੀ ਦੁਬਈ ਵਿਚ ਹੀ ਹੈ। ਉਹ ਅੰਤਰਰਾਸ਼ਟਰੀ ਪੱਧਰ ’ਤੇ ਸੋਨੇ ਦੀ ਸਮੱਗਲਿੰਗ ਕਰਦਾ ਹੈ ਅਤੇ ਭੋਲੇ-ਭਾਲੇ ਯਾਤਰੀਆਂ ਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਅੰਮ੍ਰਿਤਸਰ ਜਾਂ ਫਿਰ ਮੋਹਾਲੀ ਏਅਰਪੋਰਟ ’ਤੇ ਉਸ ਦੇ ਸਾਥੀ ਨੂੰ ਸੋਨਾ ਦੇਣ ਦੀ ਗੱਲ ਕਰਦਾ ਸੀ। ਇਸ ਤੋਂ ਬਾਅਦ ਉਹ ਉਸ ਯਾਤਰੀ ਦੀ ਪੂਰੀ ਡਿਟੇਲ ਆਜ਼ਾਦ ਅਤੇ ਆਸ਼ੂ ਨੂੰ ਭੇਜ ਦਿੰਦਾ ਸੀ, ਜਿਸ ਤੋਂ ਬਾਅਦ ਮੁਲਜ਼ਮ ਅਾਜ਼ਾਦ ਅਤੇ ਆਸ਼ੂ ਪੈਸੇ ਦੇ ਕੇ ਪੇਸਟ ਲੈ ਲੈਂਦੇ ਸਨ ਅਤੇ ਮਹਿੰਗੇ ਭਾਅ ’ਚ ਅੱਗੇ ਪੇਸਟ ਵੇਚ ਦਿੰਦੇ ਸਨ। ਆਜ਼ਾਦ ਅਤੇ ਆਸ਼ੂ ਨੂੰ ਪੁਲਸ ਨੇ ਫੜ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਪੁਲਸ ਦੇ SP, CIA ਇੰਚਾਰਜ ਤੇ ਸੀਨੀਅਰ ਕਾਂਸਟੇਬਲ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਮਾਮਲੇ ਦੀ ਗੰਭੀਰਤਾ ਨਾਲ ਜਾਂਚ ’ਚ ਸਾਹਮਣੇ ਆਇਆ ਕਿ ਫੜੇ ਗਏ ਸਾਰੇ ਮੁਲਜ਼ਮ ਵੀ ਇਸ ਪੂਰੇ ਮਾਮਲੇ ’ਚ ਸ਼ਾਮਲ ਹਨ। ਮੁਲਜ਼ਮਾਂ ਨੇ ਪੂਰੀ ਪਲਾਨਿੰਗ ਬਣਾਈ ਅਤੇ ਨੇਹਾ ਨੂੰ ਯਾਤਰੀ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਉਸ ਨੇ ਏ. ਐੱਸ. ਆਈ. ਕਮਲ ਕਿਸ਼ੋਰ ਨਾਲ ਮਿਲਾਇਆ ਅਤੇ ਸੋਨੇ ਦੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News