ਜਲੰਧਰ: ‘ਲਾਲ ਪਰੀ’ ਦੇ ਨਸ਼ੇ ’ਚ ਚੂਰ ਹੋਏ ਪੁਲਸ ਮੁਲਾਜ਼ਮ ਨੇ ਖੋਹਿਆ ਆਪਾ, ਸੜਕ ’ਤੇ ਕੀਤਾ ਹੰਗਾਮਾ

Sunday, Aug 22, 2021 - 12:32 PM (IST)

ਜਲੰਧਰ: ‘ਲਾਲ ਪਰੀ’ ਦੇ ਨਸ਼ੇ ’ਚ ਚੂਰ ਹੋਏ ਪੁਲਸ ਮੁਲਾਜ਼ਮ ਨੇ ਖੋਹਿਆ ਆਪਾ, ਸੜਕ ’ਤੇ ਕੀਤਾ ਹੰਗਾਮਾ

ਜਲੰਧਰ (ਸੋਨੂੰ)— ਇਥੋਂ ਦੇ ਲੰਮਾ ਪਿੰਡ ਚੌਂਕ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਸ਼ੇ ’ਚ ਟੱਲੀ ਪੁਲਸ ਮੁਲਾਜ਼ਮ ਦੀ ਗੱਡੀ ਨੇ ਹਾਈਕੋਰਟ ਦੇ ਵਕੀਲ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਚੰਡੀਗੜ੍ਹ ਦੇ ਵਕੀਲ ਅੰਕਿਤ ਆਪਣੀ ਇਨੋਵਾ ਗੱਡੀ ’ਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਹੇ ਸਨ ਤਾਂ ਕਿਸਾਨਾਂ ਦੇ ਧਰਨੇ ਕਾਰਨ ਲੰਮਾ ਪਿੰਡ ਚੌਂਕ ਤੋਂ ਆਦਮਪੁਰ ਵੱਲ ਨਿਕਲਣਾ ਸੀ। ਜਿਵੇਂ ਹੀ ਉਹ ਲੰਮਾ ਪਿੰਡ ਚੌਂਕ ਦੇ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੇ ਨਸ਼ੇ ’ਚ ਟੱਲੀ ਤੇਜ਼ ਰਫ਼ਤਾਰ ਪੁਲਸ ਮੁਲਾਜ਼ਮ ਦੀ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਕੀਤੀ ਗਈ ਪਹਿਲੀ ਮੀਟਿੰਗ ਰਹੀ ਬੇਸਿੱਟਾ

PunjabKesari


ਕਾਰਾਂ ਦੀ ਟੱਕਰ ਦੇ ਬਾਅਦ ਕਾਫ਼ੀ ਦੇਰ ਮੌਕੇ ’ਤੇ ਹੰਗਾਮਾ ਹੁੰਦਾ ਰਿਹਾ। ਮੌਕੇ ’ਤੇ ਅੰਕਿਤ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਪਰ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਡੇਢ ਘੰਟੇ ਬਾਅਦ ਮੌਕੇ ’ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। 

PunjabKesari

ਹਾਦਸੇ ਦੇ ਬਾਰੇ ਜਦੋਂ ਨਸ਼ੇ ’ਚ ਟੱਲੀ ਪੁਲਸ ਮੁਲਾਜ਼ਮ ਧਰਮਵੀਰ ਪਾਲ ਤੋਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਲੁਧਿਆਣਾ ’ਚ ਤਾਇਨਾਤ ਹਨ ਅਤੇ ਉਹ ਕਿਸੇ ਪਾਰਟੀ ’ਚੋਂ ਆ ਰਹੇ ਸਨ। ਪੁਲਸ ਮੁਲਾਜ਼ਮ ਦੀ ਗੱਡੀ ’ਚ ਸ਼ਰਾਬ ਦੀ ਬੋਤਲ ਅਤੇ ਖਾਣ-ਪੀਣ ਦਾ ਸਾਮਾਨ ਵੀ ਬਰਾਮਦ ਹੋਇਆ ਹੈ। ਉਕਤ ਪੁਲਸ ਮੁਲਾਜ਼ਮ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

PunjabKesari

ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News