ਪੱਟੀ ’ਚ ਨਸ਼ਾ ਤਸਕਰਾਂ ਦੇ ਐਨਕਾਊਂਟਰ ਦੀ ਇਨਸਾਈਡ ਸਟੋਰੀ, ਪੰਜਾਬ ਪੁਲਸ ਦੇ ਜਜ਼ਬੇ ਨੂੰ ਸਲਾਮ

Sunday, Aug 13, 2023 - 06:34 PM (IST)

ਤਰਨਤਾਰਨ- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਉਪਰਾਲੇ ਕਰ ਰਹੀ ਹੈ। ਸਰਕਾਰ ਨੇ ਪੁਲਸ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਨਸ਼ਾ ਤਸਕਰਾਂ ਖ਼ਿਲਾਫ਼ ਨਕੇਲ ਕੱਸੀ ਜਾਵੇ। ਪੁਲਸ ਵਿਭਾਗ ਵੀ ਬੜੀ ਬਾਖ਼ੂਬੀ ਨਾਲ ਜ਼ਿੰਮੇਵਾਰੀ ਨਿਭਾਅ ਰਿਹਾ ਪਰ ਬੌਖਲਾਏ ਹੋਏ ਨਸ਼ਾ ਤਸਕਰ ਪੰਜਾਬ ਪੁਲਸ ਨਾਲ ਮੁਕਾਬਲੇ ਕਰਨ ਲੱਗ ਪਏ ਹਨ। ਇਸ ਦੇ ਬਾਵਜੂਦ ਪੰਜਾਬ ਪੁਲਸ ਬਹਾਦਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ, ਜਿਸ ਦੀ ਤਾਜ਼ਾ ਉਦਹਾਰਣ ਬੀਤੇ ਦਿਨ ਹੋਏ ਐਨਕਾਊਂਟਰ ਤੋਂ ਸਾਫ਼ ਮਿਲਦੀ ਹੈ। ਬੇਸ਼ੱਕ ਇਸ ਐਨਕਾਊਂਟਰ 'ਚ ਇਕ ਨਸ਼ਾ ਤਸਕਰ ਦੀ ਗੋਲ਼ੀ ਲੱਗਣ ਕਾਰਨ ਨਾਲ ਮੌਤ ਹੋ ਗਈ ਜਦਕਿ ਦੂਜੇ ਨਸ਼ਾ ਤਸਕਰ ਨੂੰ ਪੁਲਸ ਨੇ ਬੜੀ ਬਹਾਦਰੀ ਨਾਲ ਕਾਬੂ ਕਰ ਲਿਆ। ਜਿਸ ਨਾਲ ਨਸ਼ਾ ਤਸਕਰੀ ਦੀ ਚੇਨ ਤਾਂ ਟੁੱਟੇਗੀ ਹੀ ਸਗੋਂ ਬਾਕੀ ਨਸ਼ਾ ਤਸਕਰਾਂ ਨੂੰ ਸਬਕ ਮਿਲ ਜਾਵੇਗਾ। ਪੁਲਸ ਨੇ ਕਿਵੇਂ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਪੱਟੀ ਵਿਖੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ, ਇਹ ਸਾਰੀ ਘਟਨਾ ਦੀ ਅਸਲੀਅਤ ਸਾਹਮਣੇ ਆਈ ਹੈ। 
ਜਲੰਧਰ ਤੋਂ ਵੱਡੀ ਖ਼ਬਰ, ਦਿੱਲੀ-ਕਟੜਾ ਐਕਸਪ੍ਰੈੱਸ ਵੇਅ ਦੀ ਉਸਾਰੀ ਮੌਕੇ 60 ਫੁੱਟ ਡੂੰਘੇ ਬੋਰ ’ਚ ਡਿੱਗਿਆ ਇੰਜੀਨੀਅਰ

PunjabKesari

ਪੁਲਸ ਨੇ ਜਾਨ ਦੀ ਬਾਜ਼ੀ ਲਗਾ ਕੇ ਢੇਰ ਕੀਤਾ ਤਸਕਰ
ਇਸ ਸਾਰੀ ਘਟਨਾ ਦੌਰਾਨ ਜਦੋਂ ਪੁਲਸ ਨੇ ਪੂਰਾ ਟਰੈਪ ਲਗਾਇਆ ਤਾਂ ਸਮਗਲਰਾਂ ਨੇ ਆਪਣੇ ਹਥਿਆਰਾਂ ਨਾਲ ਪੁਲਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਸ ਵਲੋਂ ਆਤਮ ਸਮਰਪਣ ਕਰਨ ਲਈ ਆਖਣ ਦੇ ਬਾਵਜੂਦ ਤਸਕਰ ਪੁਲਸ ’ਤੇ ਗੋਲ਼ੀਆਂ ਚਲਾਉਂਦੇ ਰਹੇ। ਜਿਸ ’ਤੇ ਪੂਰੀ ਮੁਸ਼ਤੈਦੀ ਨਾਲ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਵਿਚ ਇਕ ਤਸਕਰ ਦੇ ਗੋਲ਼ੀ ਲੱਗ ਗਈ। ਪੁਲਸ ਮੁਤਾਬਕ 12 ਅਗਸਤ ਦੀ ਰਾਤ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਤਸਕਰ ਇਕ ਕਾਰ ਵਿਚ ਸਵਾਰ ਹੋ ਕੇ ਜ਼ਿਲ੍ਹਾ ਮੋਗਾ ਤੋਂ ਅੰਮ੍ਰਿਤਸਰ ਜਾ ਰਹੇ ਸਨ, ਜਿਨ੍ਹਾਂ ਵੱਲੋਂ ਹੈਰੋਇਨ ਦੀ ਖੇਪ ਸਪਲਾਈ ਕੀਤੀ ਜਾਣੀ ਸੀ। ਇਸ ਸੂਚਨਾ ’ਤੇ ਪੁਲਸ ਵੱਲੋਂ ਕਾਰ ਨੂੰ ਰੋਕਣ ਲਈ ਨੈਸ਼ਨਲ ਹਾਈਵੇਅ ’ਤੇ ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਨਾਕਾਬੰਦੀ ਕਰਕੇ ਟਰੈਪ ਲਗਾਇਆ। ਇਸ ਦੌਰਾਨ ਹਾਈਵੇਅ 'ਤੇ ਮੌਜੂਦ ਇਕ ਢਾਬੇ ਨੇੜੇ ਇਕ ਕਾਰ ਰੁਕੀ, ਜਿਸ ’ਚ ਸਵਾਰ ਸਮੱਗਲਰਾਂ ਵੱਲੋਂ ਨਜ਼ਦੀਕ ਆਉਂਦੀ ਇਕ ਹੋਰ ਕਾਰ ਨੂੰ ਹੈਰੋਇਨ ਦੀ ਸਪਲਾਈ ਕਰ ਦਿੱਤੀ ਗਈ।

 

ਇਹ ਵੀ ਪੜ੍ਹੋ- ਲੋਨ ਦਿਵਾਉਣ ਦੇ ਬਹਾਨੇ ਕੁੜੀ ਨਾਲ ਟੱਪੀਆਂ ਹੱਦਾਂ, ਅਸ਼ਲੀਲ ਤਸਵੀਰਾਂ ਖਿੱਚ ਕੀਤਾ ਹੈਰਾਨ ਕਰਦਾ ਕਾਰਾ

ਇਸ ਦੌਰਾਨ ਪੁਲਸ ਦੀ ਭਿਣਕ ਲੱਗਣ ’ਤੇ ਵਰਨਾ ਕਾਰ ਸਵਾਰ ਸਮਗਲਰ ਪੁਲਸ ਨਾਕੇ ਨੂੰ ਤੋੜਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਹ ਪੱਟੀ ਨੇੜੇ ਪਿੰਡ ਕੈਰੋਂ ਵਿਖੇ ਜਾ ਵੜੇ। ਪੁਲਸ ਟੀਮਾਂ ਵੱਲੋਂ ਕਾਰ ਸਵਾਰਾਂ ਦਾ ਪਿੱਛਾ ਕਰਦੇ ਹੋਏ ਰੁਕਣ ਲਈ ਆਖਦੀਆਂ ਰਹੀਆਂ, ਜਿਸ ਦੌਰਾਨ ਨਸ਼ਾ ਸਮੱਗਲਰਾਂ ਵੱਲੋਂ ਪੁਲਸ 'ਤੇ ਫਾਇਰ ਕੀਤੇ ਗਏ। ਐੱਸ. ਐੱਸ. ਪੀ ਗੁਰਮੀਤ ਚੌਹਾਨ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਜ਼ੋਰਾ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਨੂੰ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਉਸ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਮੁਕਾਬਲੇ ’ਚ ਦੂਜੇ ਨਸ਼ਾ ਸਮੱਗਲਰ ਕੁਲਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੋਟ ਈਸੇ ਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਐੱਸ. ਐੱਸ. ਪੀ. ਗੁਰਮੀਤ ਚੌਹਾਨ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਕੋਲੋਂ ਹੈਰੋਇਨ ਦੀ ਖੇਪ ਸਪਲਾਈ ਕਰਨ ਦੌਰਾਨ 1 ਲੱਖ 70 ਹਜ਼ਾਰ ਰੁਪਏ ਡਰਗ ਮਨੀ ਅਤੇ ਇਕ ਪਿਸਤੌਲ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News