ਬੱਸ ''ਚੋਂ ਡਿਗਣ ਕਾਰਨ ਪੰਜਾਬ ਪੁਲਸ ਦੇ ਹੌਲਦਾਰ ਦੀ ਮੌਤ
Tuesday, Sep 12, 2017 - 02:19 PM (IST)
ਚੰਡੀਗੜ੍ਹ (ਸੁਸ਼ੀਲ) : ਪੰਜਾਬ ਦੇ ਸਾਬਕਾ ਵਿਧਾਇਕ ਦੀ ਸੁਰੱਖਿਆ 'ਚ ਤਾਇਨਾਤ ਪੰਜਾਬ ਪੁਲਸ ਦਾ ਕਾਂਸਟੇਬਲ ਐਤਵਾਰ ਨੂੰ ਪੰਜਾਬ ਰੋਡਵੇਜ਼ ਦੀ ਬੱਸ ਤੋਂ ਹੇਠਾਂ ਡਿੱਗ ਗਿਆ। ਹਾਦਸਾ ਜੀਰੀ ਮੰਡੀ ਕੋਲ ਹੋਇਆ। ਲੋਕਾਂ ਨੇ ਜ਼ਖਮੀ ਕਾਂਸਟੇਬਲ ਨੂੰ ਮੋਹਾਲੀ ਫੇਜ਼-6 ਦੇ ਹਸਪਤਾਲ 'ਚ ਦਾਖਿਲ ਕਰਵਾਇਆ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਉਸਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕਾਂਸਟੇਬਲ ਦੀ ਪਹਿਚਾਣ ਲੁਧਿਆਣਾ ਦੇ ਪਿੰਡ ਨਵਾਂਨਗਰ, ਹੱਬੋਵਾਲ ਨਿਵਾਸੀ (59) ਗੁਰਵਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਮਲੋਆ ਨਿਵਾਸੀ ਚਸ਼ਮਦੀਦ ਸੰਜੀਵ ਕੁਮਾਰ ਦੀ ਸ਼ਿਕਾਇਤ 'ਤੇ ਮਲੋਆ ਥਾਣਾ ਪੁਲਸ ਨੇ ਪੰਜਾਬ ਰੋਡਵੇਜ਼ ਬੱਸ ਦੇ ਚਾਲਕ ਖ਼ਿਲਾਫ਼ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਗੁਰਵਿੰਦਰ ਸਿੰਘ ਐਤਵਾਰ ਦੁਪਹਿਰ ਪੰਜਾਬ ਰੋਡਵੇਜ਼ ਦੀ ਬੱਸ 'ਚ ਆ ਰਿਹਾ ਸੀ। ਗੁਰਵਿੰਦਰ ਸਿੰਘ ਬੱਸ 'ਚੋਂ ਜਦੋਂ ਜੀਰੀ ਮੰਡੀ ਕੋਲ ਉਤਰਨ ਲੱਗਾ ਤਾਂ ਹੇਠਾਂ ਡਿਗ ਕੇ ਜ਼ਖਮੀ ਹੋ ਗਿਆ, ਬੱਸ ਨੂੰ ਲੈ ਕੇ ਚਾਲਕ ਚਲਾ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
