ਪੰਜਾਬ ਪੁਲਸ ਦੀ ਕਾਂਸਟੇਬਲ ਬੀਬੀ ਦੀ ਸੜਕ ਹਾਦਸੇ ਦੌਰਾਨ ਮੌਤ
Thursday, Oct 01, 2020 - 04:33 PM (IST)

ਗੁਰੂ ਕਾ ਬਾਗ (ਰਾਕੇਸ਼ ਭੱਟੀ) : ਅੱਜ ਸਵੇਰੇ ਤੜਕਸਾਰ ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਰੋਡ ਵਾਇਆ ਸੰਗਤਪੁਰਾ 'ਤੇ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬ ਪੁਲਸ 'ਚ ਤਾਇਨਾਤ ਕਾਂਸਟੇਬਲ ਬੀਬੀ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਮੀ ਪੁੱਤਰੀ ਸਲੀਮ ਮਸੀਹ ਵਾਸੀ ਪਿੰਡ ਕਾਲਾ ਅਫ਼ਗਾਨਾ ਜ਼ਿਲ੍ਹਾ ਗੁਰਦਾਸਪੁਰ ਆਪਣੀ ਐਕਟਿਵਾ ਨੰ: ਪੀ ਬੀ 08 ਸੀ ਜੀ 0731 'ਤੇ ਸਵਾਰ ਹੋ ਕੇ ਅੰਮ੍ਰਿਤਸਰ ਪੁਲਸ ਲਾਈਨ ਡਿਊਟੀ 'ਤੇ ਜਾ ਰਹੀ ਸੀ ਕਿ ਰਸਤੇ 'ਚ ਪਿੰਡ ਮੱਜੂਪੁਰਾ ਦੇ ਕੋਲ ਪਿੱਛੋਂ ਆ ਰਹੀ ਇੱਕ ਸਕਾਰਪੀਓ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਗਈ।
ਇਹ ਵੀ ਪੜ੍ਹੋ : ਦਰੱਖਤ ਨਾਲ ਫਾਹ ਲੈ ਕੇ ਵਿਅਕਤੀ ਨੇ ਦਿੱਤੀ ਜਾਨ, ਨਹੀਂ ਹੋ ਸਕੀ ਪਛਾਣ
ਸਿੱਟੇ ਵਜੋਂ ਕਾਂਸਟੇਬਲ ਬੀਬੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪੁੱਜੀ ਥਾਣਾ ਝੰਡੇਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ 'ਤੇ ਸਵਾਰ ਕਾਂਸਟੇਬਲ ਬੀਬੀ ਘੜੀਸਦੀ ਹੋਈ ਖੇਤਾਂ 'ਚ ਜਾ ਪਈ। ਵਰਣਨਯੋਗ ਹੈ ਕਿ ਫਤਿਹਗੜ੍ਹ ਚੂੜੀਆਂ ਤੋ ਅੰਮ੍ਰਿਤਸਰ ਰੋਡ ਵਾਇਆ ਸੰਗਤਪੁਰਾ ਪਿਛਲੇ ਇੱਕ ਸਾਲ ਤੋ ਬਣਾਉਣ ਲਈ ਸੜਕ ਦੇ ਕੰਢੇ ਜਗ੍ਹਾ-ਜਗ੍ਹਾ ਟੋਏ ਪਏ ਹੋਏ ਹਨ, ਜਦ ਕਿ ਇਹ ਰੋਡ ਦਾ ਕੰਮ ਅਜੇ ਵੀ ਵਿਚਾਲੇ ਹੀ ਰੁਕਿਆ ਹੋਇਆ ਹੈ। ਜਿਸ ਨਾਲ ਇਸ ਰੋਡ 'ਤੇ ਨਿੱਤ ਦਿਨ ਹੀ ਸੜਕ ਹਾਦਸੇ ਹੋ ਰਹੇ ਹਨ। ਉਧਰ ਇਲਾਕੇ ਦੇ ਕਈ ਮੋਹਤਬਰ ਸੱਜਣਾਂ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਇਸ ਰੋਡ ਲੂੰ ਜਲਦ ਤੋ ਜਲਦ ਬਣਾਇਆ ਜਾਵੇ ਤਾਂ ਜੋ ਕਈ ਕੀਮਤੀ ਜਾਨਾਂ ਬੱਚ ਜਾਣ।
ਇਹ ਵੀ ਪੜ੍ਹੋ : ਮੋਹਾਲੀ 'ਚ ਮੁੰਡੇ-ਕੁੜੀਆਂ ਦੀ ਹੁੱਲੜਬਾਜ਼ੀ ਦਾ ਮਾਮਲਾ ਪੁੱਜਾ ਕੈਪਟਨ ਦੇ ਦਰਬਾਰ, ਜਾਰੀ ਕੀਤੇ ਸਖ਼ਤ ਹੁਕਮ