ਡਿਊਟੀ 'ਤੇ ਜਾਂਦਿਆਂ ਪੰਜਾਬ ਪੁਲਸ ਦੇ ਏ. ਐੱਸ. ਆਈ. ਨਾਲ ਰਾਹ 'ਚ ਵਾਪਰ ਗਿਆ ਭਾਣਾ

Thursday, Sep 05, 2024 - 06:26 PM (IST)

ਡਿਊਟੀ 'ਤੇ ਜਾਂਦਿਆਂ ਪੰਜਾਬ ਪੁਲਸ ਦੇ ਏ. ਐੱਸ. ਆਈ. ਨਾਲ ਰਾਹ 'ਚ ਵਾਪਰ ਗਿਆ ਭਾਣਾ

ਬਟਾਲਾ (ਸਾਹਿਲ) : ਕਾਰ ਦੀ ਟੱਕਰ ਵੱਜਣ ਨਾਲ ਏ. ਐੱਸ. ਆਈ. ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਨਾਮ ਸਿੰਘ ਪੁੱਤਰ ਗੁਰਬਾਜ ਸਿੰਘ ਵਾਸੀ ਪਿੰਡ ਸੰਗਰਾਵਾਂ, ਜੋ ਕਿ ਪੰਜਾਬ ਪੁਲਸ ਵਿਚ ਬਤੌਰ ਏ. ਐੱਸ. ਆਈ. ਸੀ ਅਤੇ ਥਾਣਾ ਰਮਦਾਸ ਵਿਖੇ ਡਿਊਟੀ ਕਰਦਾ ਸੀ, ਅੱਜ ਸਵੇਰੇ ਇਹ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਇਹ ਜਦੋਂ ਕਸਬਾ ਅਲੀਵਾਲ ਥੋੜ੍ਹੀਂ ਅੱਗੇ ਗਿਆ ਤਾਂ ਸਾਹਮਣਿਓਂ ਆ ਰਹੀ ਇਕ ਤੇਜ਼ ਰਫਤਾਰ ਕਾਰ ਇੰਡੀਗੋ ਨੰ. ਪੀ. ਬੀ. 06ਜ਼ੈੱਡ 2700 ਜਿਸ ਨੂੰ ਡਰਾਈਵਰ ਗੁਰਜੀਤ ਸਿੰਘ ਪੁੱਤਰ ਪਿੰਦਰਪਾਲ ਵਾਸੀ ਕਾਦੀਆਂ ਰਾਜਪੂਤਾਂ ਚਲਾ ਰਿਹਾ ਸੀ, ਨੇ ਇਸ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਪਿੰਡ ਡਕਾਲਾ 'ਚ ਦਹਿਸ਼ਤ, ਖੂਨ ਨਾਲ ਲਿੱਬੜੀਆਂ ਕੰਧਾਂ, ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਲੋਕ

ਇਸ ਤੋਂ ਬਾਅਦ ਸੂਚਨਾ ਮਿਲਣ ਉਪਰੰਤ ਏ. ਐੱਸ. ਆਈ. ਗੁਰਨਾਮ ਸਿੰਘ ਨੂੰ ਗੰਭੀਰ ਹਾਲਤ ਵਿਚ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਸਬੰਧੀ ਥਾਣਾ ਘਣੀਏ ਕੇ ਬਾਂਗਰ ਵਿਖੇ ਉਕਤ ਕਾਰ ਚਾਲਕ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ, ਇਨ੍ਹਾਂ ਖਪਤਕਾਰਾਂ ਦੀ ਬਿਜਲੀ ਸਬਸਿਡੀ ਕੀਤੀ ਖ਼ਤਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News