ਲੁਧਿਆਣਾ ''ਚ ਫੋਰਸ ਵਧਾਉਣ ਲਈ CP ਦੀ ਪਹਿਲ, ਟਰਾਂਸਫਰ ਹੋਏ ਅਧਿਕਾਰੀਆਂ ਤੋਂ ਵਾਪਸ ਮੰਗਵਾਏ ਜਾ ਰਹੇ ''ਗੰਨਮੈਨ''

Sunday, Sep 12, 2021 - 09:07 AM (IST)

ਲੁਧਿਆਣਾ ''ਚ ਫੋਰਸ ਵਧਾਉਣ ਲਈ CP ਦੀ ਪਹਿਲ, ਟਰਾਂਸਫਰ ਹੋਏ ਅਧਿਕਾਰੀਆਂ ਤੋਂ ਵਾਪਸ ਮੰਗਵਾਏ ਜਾ ਰਹੇ ''ਗੰਨਮੈਨ''

ਲੁਧਿਆਣਾ (ਰਾਜ) : ਸ਼ਹਿਰ ਵਿਚ ਅਪਰਾਧ ਦਾ ਗ੍ਰਾਫ ਘੱਟ ਕਰਨ ਲਈ ਪੁਲਸ ਕਮਿਸ਼ਨਰ ਨੇ ਫੋਰਸ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਪਹਿਲ ਕਰਦੇ ਹੋਏ ਸੀ. ਪੀ. ਨੌਨਿਹਾਲ ਸਿੰਘ ਨੇ ਲੁਧਿਆਣਾ ਤੋਂ ਟਰਾਂਸਫਰ ਹੋ ਚੁੱਕੇ ਕਈ ਅਧਿਕਾਰੀਆਂ ਦੇ ਗੰਨਮੈਨ ਵਾਪਸ ਬੁਲਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਹੀ ਕਈ ਵਿਭਾਗਾਂ ਵਿਚ ਲੱਗੀ ਗਾਰਦ ਨੂੰ ਵੀ ਵਾਪਸ ਪੁਲਸ ਲਾਈਨ ਬੁਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : 'ਸੁਮੇਧ ਸਿੰਘ ਸੈਣੀ' ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ, ਵਿਧਾਨ ਸਭਾ ਚੋਣਾਂ ਤੱਕ ਨਹੀਂ ਹੋਵੇਗੀ ਗ੍ਰਿਫ਼ਤਾਰੀ

ਕੁੱਝ ਦਿਨਾਂ ਵਿਚ ਵਾਪਸ ਆਏ ਪੁਲਸ ਮੁਲਾਜ਼ਮਾਂ ਨੂੰ ਵੱਖ-ਵੱਖ ਥਾਣਿਆਂ ’ਚ ਤਾਇਨਾਤ ਕੀਤਾ ਜਾ ਰਿਹਾ ਹੈ। ਅਸਲ ਵਿਚ ਲੁਧਿਆਣਾ ਕਰੀਬ 60 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੈ, ਜਿਸ ਵਿਚ ਅਪਰਾਧ ਦਾ ਗ੍ਰਾਫ ਪਹਿਲਾਂ ਨਾਲੋਂ ਜ਼ਿਆਦਾ ਵਧਿਆ ਹੈ ਪਰ ਲੁਧਿਆਣਾ ਪੁਲਸ ਕੋਲ ਸ਼ੁਰੂ ਤੋਂ ਫੋਰਸ ਦੀ ਕਮੀ ਸੀ। ਹਾਲਾਂਕਿ ਪਹਿਲਾਂ ਕੁੱਝ ਪੁਲਸ ਮੁਲਾਜ਼ਮ ਲੁਧਿਆਣਾ ਕਮਿਸ਼ਨਰੇਟ ਨੂੰ ਮਿਲੇ ਸਨ ਪਰ ਪੁਲਸ ਅਧਿਕਾਰੀਆਂ ਦੀ ਟੀਮ ਵਧਣ ਕਰਕੇ ਫੋਰਸ ਦੀ ਕਮੀ ਜਿਓਂ ਦੀ ਤਿਓਂ ਰਹੀ ਕਿਉਂਕਿ ਕੁੱਝ ਫੋਰਸ ਨਵੇਂ ਅਧਿਕਾਰੀਆਂ ਦੇ ਦਫ਼ਤਰ ਵਿਚ ਤਾਇਨਾਤ ਕਰ ਦਿੱਤੀ ਗਈ ਅਤੇ ਕੁੱਝ ਉਨ੍ਹਾਂ ਨੂੰ ਗੰਨਮੈਨ ਵਜੋਂ ਦੇ ਦਿੱਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਭਾਜਪਾ ਤੇ ਕਾਂਗਰਸੀ ਵਰਕਰਾਂ ਦੀ ਝੜਪ ਦੌਰਾਨ ਲਾਠੀਚਾਰਜ, ਦੇਖੋ ਤਣਾਅਪੂਰਨ ਹਾਲਾਤ ਦੀਆਂ ਤਸਵੀਰਾਂ

ਕਈ ਅਧਿਕਾਰੀ ਜੋ ਕਿ ਪਹਿਲਾਂ ਲੁਧਿਆਣਾ ’ਚ ਤਾਇਨਾਤ ਰਹੇ ਪਰ ਤਬਾਦਲੇ ਤੋਂ ਬਾਅਦ ਹੋਰਨਾਂ ਜ਼ਿਲ੍ਹਿਆਂ ’ਚ ਚਲੇ ਗਏ ਸਨ। ਉਹ ਲੁਧਿਆਣਾ ’ਚ ਤਾਇਨਾਤ ਗੰਨਮੈਨ ਆਪਣੇ ਨਾਲ ਹੀ ਲੈ ਗਏ ਸਨ। ਉਨ੍ਹਾਂ ਨੂੰ ਰਿਲੀਵ ਨਹੀਂ ਕੀਤਾ ਸੀ। ਹੁਣ ਫੋਰਸ ਦੀ ਕਮੀ ਦੂਰ ਕਰਨ ਲਈ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੇ ਨਿਰਦੇਸ਼ਾਂ ’ਤੇ ਗੰਨਮੈਨ ਅਤੇ ਹੋਰ ਮੁਲਾਜ਼ਮ ਵਾਪਸ ਬੁਲਾ ਕੇ ਫੋਰਸ ਵਧਾਉਣ ਦੀ ਪਹਿਲ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ : 'ਕੈਪਟਨ' ਦੀ ਚੋਣ ਰਣਨੀਤੀ ਦੀ ਰੂਪ-ਰੇਖਾ ਤਿਆਰ, ਜ਼ਿਲ੍ਹਿਆਂ 'ਚ ਉਤਰਨ ਦਾ ਫ਼ੈਸਲਾ
ਬਦਲੀ ਹੋ ਚੁੱਕੇ ਕਈ ਅਧਿਕਾਰੀਆਂ ਤੋਂ ਵਾਪਸ ਮੰਗਵਾਏ ਗੰਨਮੈਨ
ਕਈ ਅਧਿਕਾਰੀ ਲੁਧਿਆਣਾ ਤੋਂ ਟਰਾਂਸਫਰ ਹੋ ਕੇ ਹੋਰਨਾਂ ਜ਼ਿਲ੍ਹਿਆਂ ’ਚ ਜਾ ਚੁੱਕੇ ਹਨ ਪਰ ਉਨ੍ਹਾਂ ਨਾਲ ਲੁਧਿਆਣਾ ’ਚ ਤਾਇਨਾਤ ਗੰਨਮੈਨ ਹੀ ਡਿਊਟੀ ਦੇ ਰਹੇ ਸਨ। ਉਨ੍ਹਾਂ ਨੇ ਗੰਨਮੈਨ ਛੱਡੇ ਨਹੀਂ ਸਨ। ਇਸ ਲਈ ਸੀ. ਪੀ. ਦੇ ਹੁਕਮਾਂ ’ਤੇ ਉਨ੍ਹਾਂ ਸਾਰੇ ਅਧਿਕਾਰੀਆਂ ਤੋਂ ਗੰਨਮੈਨ ਵਾਪਸ ਮੰਗਵਾਏ ਜਾ ਰਹੇ ਹਨ, ਜਿਨ੍ਹਾਂ ਦੀ ਡਿਊਟੀ ਲੁਧਿਆਣਾ ’ਚ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕਰੀਬ 100 ਅਜਿਹੇ ਪੁਲਸ ਮੁਲਾਜ਼ਮ ਬੁਲਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਤਾਇਨਾਤ ਵੀ ਕਰ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News