ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼
Tuesday, Sep 06, 2022 - 06:26 PM (IST)

ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਪੁਲਸ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਜੇਕਰ ਪੁਲਸ ’ਤੇ ਹੀ ਔਰਤ ਦੀ ਇੱਜ਼ਤ ਤਾਰ-ਤਾਰ ਕਰਨ ਦੇ ਦੋਸ਼ ਲੱਗਣ ਤਾਂ ਫਿਰ ਔਰਤਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ। ਅਜਿਹਾ ਹੀ ਸ਼ਰਮਸਾਰ ਕਰਨ ਦੇਣ ਵਾਲਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕੁੜੀ ਨੇ ਦੋ ਪੁਲਸ ਮੁਲਾਜ਼ਮਾਂ ਸਮੇਤ ਦੋ ਹੋਰ ਵਿਅਕਤੀਆਂ ’ਤੇ ਬਲਾਤਕਾਰ ਕਰਨ ਦੇ ਕਥਿਤ ਦੋਸ਼ ਲਗਾਏ ਹਨ। ਪੀੜਤ ਲੜਕੀ ਮੁਤਾਬਕ ਉਕਤ ਕੁਲਦੀਪ ਤੇ ਪਾਰਜੀਤ ਨਾਂ ਦੇ ਵਿਅਕਤੀ ਉਸ ਨੂੰ ਇੱਕ ਜਾਗਰਣ ਵਿਚ ਮਿਲੇ ਸਨ, ਉਸ ਤੋਂ ਬਾਅਦ ਇਕ ਵਾਰ ਫਿਰ ਜਦੋਂ ਉਹ ਇਕ ਤੀਜ਼ ਦੇ ਪ੍ਰੋਗਰਾਮ ’ਤੇ ਗਈ ਸੀ ਤਾਂ ਉਕਤ ਵਿਅਕਤੀ ਉਸਨੂੰ ਫਿਰ ਮਿਲੇ ਅਤੇ ਘਰ ਛੱਡਣ ਦੀ ਗੱਲ ਆਖ ਕੇ ਕਾਰ ਵਿਚ ਬੈਠਣ ਦੀ ਗੱਲ ਕਰਨ ਲੱਗੇ ਕਿਉਂਕਿ ਉਹ ਦੋਵਾਂ ਨੂੰ ਪਹਿਲਾਂ ਤੋਂ ਜਾਣਦੀ ਸੀ, ਇਸ ਕਰਕੇ ਉਹ ਕਾਰ ਵਿਚ ਬੈਠ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਕੋਲਡਰਿੰਕ ਪੀਣ ਲਈ ਦੇ ਦਿੱਤੀ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਬਾਅਦ ਵਿਚ ਉਕਤ ਵਿਅਕਤੀਆਂ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਉਸਦੀ ਅਸ਼ਲੀਲ ਵੀਡੀਓ ਵੀ ਬਣਾ ਲਈ।
ਇਹ ਵੀ ਪੜ੍ਹੋ : VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼
ਪੀੜਤਾ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਣ ਦੀਆਂ ਧਮਕੀ ਦੇ ਕੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੇ ਦੋ ਹੋਰ ਦੋਸਤ ਜੋ ਕਿ ਪੁਲਸ ਮੁਲਾਜ਼ਮ ਸਨ ਵੀ ਇਸ ਗੰਦੀ ਹਰਕਤ ਵਿਚ ਸ਼ਾਮਿਲ ਹੋ ਗਏ, ਉਨ੍ਹਾਂ ਨੇ ਵੀ ਉਸ ਨਾਲ ਬਲਾਤਕਾਰ ਕੀਤਾ। ਉਕਤ ਮਾਮਲੇ ਵਿਚ ਮੰਡੀ ਗੋਬਿੰਦਗੜ੍ਹ ਪੁਲਸ ਨੇ ਕੁੜੀ ਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਨ੍ਹਾਂ ਵਿਚ ਤਿੰਨ ਪੁਲਸ ਮੁਲਾਜ਼ਮ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਨਿੱਕੀ ਜਿਹੀ ਬਾਤ ਦਾ ਬਣਿਆ ਬਤੰਗੜ, XUV ’ਚ ਆਏ ਵਿਅਕਤੀ ਨੇ ਰਿਕਸ਼ਾ ਵਾਲੇ ਨੂੰ ਮਾਰ ’ਤੀ ਗੋਲ਼ੀ
ਉੱਥੇ ਹੀ ਮੰਡੀ ਗੋਬਿੰਦਗੜ੍ਹ ਦੇ ਥਾਣਾ ਮੁਖੀ ਆਕਾਸ਼ ਦੱਤ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਵਿਚ ਕਾਰਵਾਈ ਕਰਦੇ ਹੋਏ ਪੁਲਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਪੰਜ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : PGI ਦੇ ਹੈਰਾਨ ਕਰਨ ਵਾਲੇ ਤੱਥ, ਪੰਜਾਬ-ਹਰਿਆਣਾ ਦੇ ਗੱਭਰੂਆਂ ’ਚ ਵਧੀ ਨਾਮਰਦੀ, ਬਜ਼ੁਰਗਾਂ ਦੀ ਸੈਕਸ ਪ੍ਰਤੀ ਰੁਚੀ ਵਧੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।