ਵੱਡੇ ਵਿਵਾਦ ’ਚ ਘਿਰਿਆ ਪੰਜਾਬ ਪੁਲਸ ਦਾ ਏ. ਐੱਸ. ਆਈ., ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ

06/04/2023 6:33:53 PM

ਹਲਵਾਰਾ (ਮਨਦੀਪ) : ਸਥਾਨਕ ਪਿੰਡ ਹਲਵਾਰਾ ਦੇ ਪ੍ਰਿਤਪਾਲ ਸਿੰਘ ਪੁੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਕ ਆਟੋ ਖਰੀਦਿਆ ਗਿਆ ਸੀ, ਜਿਸ ਨੂੰ ਉਸ ਨੇ ਅੱਗੇ ਅੰਮ੍ਰਿਤ ਨਾਂ ਦੇ ਵਿਅਕਤੀ ਨੂੰ ਵੇਚ ਦਿੱਤਾ ਸੀ ਪਰ ਉਸ ਵਿਅਕਤੀ ਵੱਲੋਂ ਆਟੋ ਦਾ ਕੋਈ ਰੁਪਿਆ ਨਾ ਦੇ ਕੇ ਆਪਣੇ ਫੋਨ ਵੀ ਬੰਦ ਕਰ ਦਿੱਤੇ, ਅਚਾਨਕ ਵੇਚਿਆ ਹੋਇਆ ਆਟੋ ਦੋ ਦਿਨ ਪਹਿਲਾਂ 1 ਜੂਨ ਨੂੰ ਹਲਵਾਰਾ ਵਿਖੇ ਉਨ੍ਹਾਂ ਨੂੰ ਜਾਂਦਾ ਹੋਇਆ ਮਿਲ ਗਿਆ ਤਾਂ ਉਨ੍ਹਾਂ ਨੇ ਇਸ ਆਟੋ ਤੇ ਚਾਲਕ ਨੂੰ ਫੜ ਕੇ ਥਾਣਾ ਸੁਧਾਰ ਵਿਖੇ ਲੈ ਆਏ। ਜਿਥੇ ਥਾਣਾ ਸੁਧਾਰ ਦੇ  ਥਾਣੇਦਾਰ ਗੁਰਮੀਤ ਸਿੰਘ ਵੱਲੋਂ ਆਟੋ ਦੇ ਮਾਮਲੇ ਵਿਚ ਕੱਚੀ ਪੈਨਸਿਲ ਨਾਲ ਦੋਹਾਂ ਧਿਰਾਂ ਦਾ ਵੇਰਵਾ ਲਿਖ ਲਿਆ, ਕੋਈ ਦਸਤਖ਼ਤ ਨਹੀਂ ਕਰਵਾਏ। ਉਸ ਨੇ ਦੱਸਿਆ ਉਸ ਤੋਂ ਉਸੇ ਦਿਨ ਥਾਣੇਦਾਰ ਨੇ 2500 ਰੁਪਏ ਲਏ ਤੇ ਦੂਜੀ ਵਾਰ ਦੋ ਹਜ਼ਾਰ ਰੁਪਏ ਮੰਗਣ ’ਤੇ ਉਸ ਨੇ ਇਹ ਮਾਮਲਾ ਪਿੰਡ ਦੇ ਸਮਾਜ ਸੇਵੀ ਸੁਖਵਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਤਾਂ ਥਾਣੇਦਾਰ ਦੀ 2000 ਰੁਪਏ ਮੰਗਣ ਦੀ ਫੋਨ ’ਤੇ ਆਡੀਓ ਰਿਕਾਰਡਿੰਗ ਕੀਤੀ। 

ਇਹ ਵੀ ਪੜ੍ਹੋ : ਐਕਸ਼ਨ ’ਚ ਸਿੱਖਿਆ ਵਿਭਾਗ, ਛੁੱਟੀਆਂ ਦੌਰਾਨ ਪੰਜਾਬ ਦੇ ਸਕੂਲਾਂ ਲਈ ਜਾਰੀ ਕੀਤਾ ਸਖ਼ਤ ਫ਼ਰਮਾਨ

ਉਸ ਤੋਂ ਬਾਅਦ ਥਾਣੇਦਾਰ ਰਿਸ਼ਵਤ ਦੇ ਪੈਸੇ ਲੈਣ ਲਈ ਹਲਵਾਰਾ ਵਿਖੇ ਪਹੁੰਚ ਗਿਆ ਤਾਂ ਮੌਕੇ ਉੱਤੇ ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਤੇ ਪਿੰਡ ਵਾਸੀਆਂ ਨੇ 1500 ਰੁਪਏ ਰਿਸ਼ਵਤ ਲੈਣ ਤੇ ਥਾਣੇਦਾਰ ਨੂੰ ਮੌਕੇ ’ਤੇ ਫ਼ੜ ਕੇ ਥਾਣਾ ਮੁਖੀ ਜਰਨੈਲ ਸਿੰਘ ਦੇ ਹਵਾਲੇ ਕਰ ਦਿੱਤਾ।ਮੌਕੇ ’ਤੇ ਡੀ. ਐੱਸ. ਪੀ. ਜਸਬਿੰਦਰ ਸਿੰਘ ਖਹਿਰਾ ਦਾਖਾ ਵੀ ਪੁੱਜੇ। ਹਲਵਾਰਾ ਵਿਖੇ ਥਾਣੇਦਾਰ ਵੱਲੋਂ ਪੈਸੇ ਲੈਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਲਈ ਨਵਜੋਤ ਸਿੰਘ ਸਿੱਧੂ ਨੇ ਕੀਤੀ ਪੋਸਟ, ਆਖੀ ਇਹ ਗੱਲ

ਕੀ ਕਹਿਣਾ ਹੈ ਥਾਣਾ ਮੁਖੀ ਦਾ? 

ਇਸ ਸਬੰਧੀ ਥਾਣਾ ਮੁਖੀ ਸੁਧਾਰ ਜਰਨੈਲ ਸਿੰਘ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਹਲਵਾਰਾ ਦੇ ਆਟੋ ਦੇ ਖਰੀਦ ਵੇਚ ਦੇ ਸਬੰਧ ਵਿਚ ਜੋ ਮਾਮਲਾ ਸੀ, ਉਸ ਮਾਮਲੇ ਨੂੰ ਥਾਣੇਦਾਰ ਗੁਰਮੀਤ ਸਿੰਘ ਆਪਣੇ ਪੱਧਰ ’ਤੇ ਹੀ ਕਾਰਵਾਈ ਕਰ ਰਿਹਾ ਸੀ ਤੇ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ। ਥਾਣੇਦਾਰ ਉਪਰ ਵਿਭਾਗੀ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ।

ਕੀ ਕਹਿਣਾ ਹੈ ਪੁਲਸ ਜ਼ਿਲ੍ਹਾ ਮੁਖੀ ਦਾ?

ਥਾਣਾ ਸੁਧਾਰ ਦੇ ਥਾਣੇਦਾਰ ਵੱਲੋਂ ਰਿਸ਼ਵਤ ਲੈਣ ਦੇ ਸਬੰਧ ਵਿਚ ਗੱਲ ਕਰਨ ’ਤੇ ਪੁਲਸ ਜ਼ਿਲ੍ਹਾ ਮੁਖੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਥਾਣੇਦਾਰ ਨੂੰ ਲਾਈਨ ਹਾਜ਼ਰ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੌਸਮ ’ਚ ਆਈ ਤਬਦੀਲੀ ਤੋੜ ਰਹੀ ਰਿਕਾਰਡ, ਜੂਨ ’ਚ ਠੰਡੀਆਂ ਹੋਈਆਂ ਰਾਤਾਂ, ਜਾਣੋ ਅਗਲੇ ਦਿਨਾਂ ਦਾ ਹਾਲ

ਕੀ ਕਹਿਣਾ ਹੈ ਐੱਸ. ਪੀ. ਹੈਡਕੁਆਰਟਰ ਦਾ?

ਪੁਲਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਪੀ. ਹੈਡਕੁਆਰਟਰ ਮਨਵਿੰਦਰਬੀਰ ਸਿੰਘ ਨੇ ਦੱਸਿਆ ਇਸ ਮਾਮਲੇ ਦੀ ਪੜਤਾਲ ਕਰਨ ਲਈ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਤੱਥਾਂ ਦੇ ਆਧਾਰ ’ਤੇ ਨਿਰਪੱਖ ਪੜਤਾਲ ਕਰਨ ਉਪਰੰਤ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਕੀ ਕਹਿਣਾ ਹੈ ਸਮਾਜ ਸੇਵੀ ਸੁਖਵਿੰਦਰ ਸਿੰਘ ਹਲਵਾਰਾ ਦਾ?

ਸਮਾਜ ਸੇਵੀ ਸੁਖਵਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਨ੍ਹਾਂ ਵੱਲੋਂ ਰਿਸ਼ਵਤ ਲੈਣ ਸਬੰਧੀ ਥਾਣਾ ਸੁਧਾਰ ਦੇ ਥਾਣੇਦਾਰ ਗੁਰਮੀਤ ਸਿੰਘ ਨੂੰ ਮੌਕੇ ਉੱਤੇ ਲੋਕਾਂ ਦੀ ਹਾਜ਼ਰੀ ਵਿਚ ਫੜਿਆ ਹੈ ਅਤੇ ਮੌਕੇ ’ਤੇ ਥਾਣਾ ਸੁਧਾਰ ਮੁਖੀ ਜਰਨੈਲ ਸਿੰਘ ਨੂੰ ਰਿਸ਼ਵਤ ਲੈਣ ਸਬੰਧੀ ਨੋਟਾਂ ਦੀ ਪਹਿਲਾਂ ਕਰਵਾਈ ਫੋਟੋਸਟੇਟ ਕਾਪੀ ਵੀ ਸਬੂਤ ਵਜੋਂ ਦਿੱਤੀ। ਉਨ੍ਹਾਂ ਵੱਲੋ ਥਾਣੇਦਾਰ ਦੀ ਰਿਸ਼ਵਤ ਲੈਣ ਸਬੰਧੀ ਰਿਕਾਰਡ ਕੀਤੀ ਆਡੀਓ ਤੇ ਵੀਡੀਓ ਮੁੱਖ ਮੰਤਰੀ ਕੁਰੱਪਸ਼ਨ ਹੈਲਪਲਾਈਨ ਤੇ ਐੱਸ. ਐੱਸ. ਪੀ. ਵਿਜੀਲੈਂਸ ਲੁਧਿਆਣਾ ਨੂੰ ਭੇਜ ਦਿੱਤੀ ਹੈ ਅਤੇ ਥਾਣੇਦਾਰ ਵੱਲੋਂ ਹੋਰ ਲੋਕਾਂ ਤੋਂ ਵੀ ਪੈਸੇ ਲੈਣ ਦੇ ਮਾਮਲੇ ਵੀ ਮੇਰੇ ਧਿਆਨ ਵਿਚ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਵਿਭਾਗ ਵਿਚ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ ਕਾਨੂੰਨੀ ਕਾਰਵਾਈ ਕਰਵਾਉਣ ਲਈ ਤਤਪਰ ਰਹਿਣਗੇ।

ਇਹ ਵੀ ਪੜ੍ਹੋ : ਰਾਤ ਸਮੇਂ ਘਰੋਂ ਗਿਆ ਨੌਜਵਾਨ ਪੁੱਤ ਨਾ ਪਰਤਿਆ ਵਾਪਸ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Gurminder Singh

Content Editor

Related News