ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਦੇ 2717 ਨਵੇਂ ਮਾਮਲੇ ਆਏ ਸਾਹਮਣੇ, 78 ਦੀ ਹੋਈ ਮੌਤ

Wednesday, Sep 16, 2020 - 09:01 PM (IST)

ਪੰਜਾਬ ''ਚ ਬੁੱਧਵਾਰ ਨੂੰ ਕੋਰੋਨਾ ਦੇ 2717 ਨਵੇਂ ਮਾਮਲੇ ਆਏ ਸਾਹਮਣੇ, 78 ਦੀ ਹੋਈ ਮੌਤ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2717 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 78 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 87148 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2592 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 27718 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 2717 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ ਕੁੱਲ 1467301 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 562, ਜਲੰਧਰ 209, ਪਟਿਆਲਾ 247,  ਅੰਮ੍ਰਿਤਸਰ 267, ਐਸ. ਏ. ਐਸ. ਨਗਰ 272, ਗੁਰਦਾਸਪੁਰ 144, ਬਠਿੰਡਾ 119, ਹੁਸ਼ਿਆਰਪੁਰ 206, ਸੰਗਰੂਰ 53, ਫਿਰੋਜ਼ਪੁਰ 39, ਪਠਾਨਕੋਟ 37, ਕਪੂਰਥਲਾ 72, ਫਰੀਦਕੋਟ 131, ਮੋਗਾ 32, ਸ੍ਰੀ ਮੁਕਤਸਰ ਸਾਹਿਬ 19, ਬਰਨਾਲਾ 25, ਫਾਜ਼ਿਲਕਾ 54, ਫਤਿਹਗੜ੍ਹ ਸਾਹਿਬ 35, ਰੋਪੜ 78, ਤਰਨਤਾਰਨ 12, ਮਾਨਸਾ 50, ਐਸ. ਬੀ. ਐਸ. ਨਗਰ ਤੋਂ 54 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 78 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਲੁਧਿਆਣਾ 'ਚ 15, ਪਟਿਆਲਾ 'ਚ 11, ਜਲੰਧਰ 'ਚ 10, ਅੰਮ੍ਰਿਤਸਰ 'ਚ 9, ਬਠਿੰਡਾ 'ਚ 6, ਹੁਸ਼ਿਆਰਪੁਰ 'ਚ 5, ਸੰਗਰੂਰ 'ਚ 5, ਮੋਗਾ 'ਚ 3, ਫਾਜ਼ਿਲਕਾ 'ਚ 2, ਕਪੂਰਥਲਾ 'ਚ 2, ਮੁਕਤਸਰ ਸਾਹਿਬ 'ਚ 2, ਰੋਪਡ਼ 'ਚ 2, ਬਰਨਾਲਾ 'ਚ 1, ਫਤੇਹਗਡ਼੍ਹ ਸਾਹਿਬ 'ਚ 1, ਫਿਰੋਜ਼ਪੁਰ 'ਚ 1, ਗੁਰਦਾਸਪੁਰ 'ਚ 1, ਮਾਨਸਾ 'ਚ 1 ਤੇ ਪਠਾਨਕੋਟ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।


author

Bharat Thapa

Content Editor

Related News