ਪੰਜਾਬ ਦੇ ਵਿਧਾਇਕਾਂ ਨੂੰ ਅਜੇ ਤੱਕ ਨਹੀਂ ਮਿਲੀ ਤਨਖ਼ਾਹ, ਕਰ ਰਹੇ ਉਡੀਕ
Wednesday, Oct 12, 2022 - 03:56 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ 'ਚ ਵਿੱਤੀ ਹਾਲਾਤ ਦੇ ਮੱਦੇਨਜ਼ਰ ਜਿੱਥੇ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਕਰਨ 'ਚ ਦੇਰੀ ਹੋ ਰਹੀ ਹੈ, ਉੱਥੇ ਹੀ ਹੁਣ ਵਿਧਾਇਕਾਂ ਨੂੰ ਵੀ ਤਨਖ਼ਾਹ ਦੀ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਦੇ ਹਾਲਾਤ ਇਹ ਹਨ ਕਿ ਉਹ ਸਾਹਮਣੇ ਆ ਕੇ ਕੁੱਝ ਬੋਲ ਨਹੀਂ ਪਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਲੋਕਾਂ 'ਚ ਇਹ ਸੁਨੇਹਾ ਨਾ ਚਲਾ ਜਾਵੇ ਕਿ ਵਿਧਾਇਕਾਂ ਨੂੰ ਆਪਣੀ ਤਨਖ਼ਾਹ ਦੀ ਚਿੰਤਾ ਹੈ।
ਕਾਂਗਰਸ ਦੇ ਇਕ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਸੂਬੇ 'ਚ ਆਮ ਆਦਮੀ ਪਾਰਟੀ ਬਣੀ ਹੈ, ਉਸ ਤੋਂ ਬਾਅਦ ਇਹ ਤੀਜਾ-ਚੌਥਾ ਮੌਕਾ ਹੈ, ਜੋਦਂ ਤਨਖ਼ਾਹ ਸਮੇਂ 'ਤੇ ਨਹੀਂ ਆਈ ਹੈ। ਵਿਧਾਇਕਾਂ ਨੂੰ ਤਨਖ਼ਾਹ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਹੋਣ ਤੋਂ ਬਾਅਦ ਮਿਲਦੀ ਹੈ। ਆਮ ਤੌਰ 'ਤੇ ਵਿਧਾਇਕਾਂ ਦੀ ਤਨਖ਼ਾਹ 5 ਤਾਰੀਖ਼ ਤੱਕ ਜਾਰੀ ਹੋ ਜਾਂਧੀ ਹੈ ਪਰ ਇਸ ਵਾਰ 11 ਤਾਰੀਖ਼ ਤੱਕ ਵੀ ਵਿਧਾਇਕਾਂ ਨੂੰ ਤਨਖ਼ਾਹ ਨਹੀਂ ਮਿਲੀ।
ਮੁੱਖ ਮੰਤਰੀ ਭਾਵੇਂ ਹੀ ਚੋਣਾਂ ਤੋਂ ਪਹਿਲਾਂ ਇਸ ਗੱਲ ਦਾ ਦਾਅਵਾ ਕਰਦੇ ਸਨ ਕਿ ਖ਼ਾਲੀ ਤਾਂ ਪੀਪਾ ਹੁੰਦਾ ਹੈ, ਖਜ਼ਾਨਾ ਤਾਂ ਭਰਿਆ ਹੁੰਦਾ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਵੀ ਸਹੀ ਸਮੇਂ 'ਤੇ ਤਨਖ਼ਾਹ ਨਹੀਂ ਦੇ ਪਾ ਰਹੀ ਹੈ। ਪਿਛਲੇ ਮਹੀਨੇ ਵੀ ਮੁਲਾਜ਼ਮਾਂ ਦੀ ਤਨਖ਼ਾਹ ਲੇਟ ਹੀ ਆਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ