ਪੰਜਾਬ ਦੀਆਂ ''ਮਿੰਨੀ ਓਲੰਪਿਕ'' ''ਤੇ 2 ਸਾਲਾਂ ਤੋਂ ਲੱਗਿਆ ਵਿਰਾਮ, ਜਾਣੋ ਕਾਰਨ
Wednesday, Feb 26, 2020 - 05:19 PM (IST)
ਲੁਧਿਆਣਾ (ਨਰਿੰਦਰ) : ਪੰਜਾਬ ਦੀਆਂ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕਿਲਾ ਰਾਏਪੁਰ ਦੀਆਂ ਖੇਡਾਂ 'ਤੇ ਪਿਛਲੇ 2 ਸਾਲਾਂ ਤੋਂ ਵਿਰਾਮ ਲੱਗਿਆ ਹੋਇਆ ਹੈ। ਇਸ ਦਾ ਕਾਰਨ 2 ਭਰਾਵਾਂ ਦੀ ਆਪਸੀ ਰੰਜਿਸ਼ ਹੈ। ਕਿਲਾ ਰਾਏਪੁਰ ਦੀਆਂ ਖੇਡਾਂ ਨਾ ਹੋਣ ਲਈ ਦੋਵੇਂ ਭਰਾ ਇਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਦੋ ਗੁੱਟਾਂ 'ਚੋਂ ਇਕ ਗੁੱਟ ਕਿਲਾ ਰਾਏਪੁਰ ਸੋਸਾਇਟੀ ਅਤੇ ਦੂਜਾ ਗੁੱਟ ਕਿਲਾ ਰਾਏਪੁਰ ਐਂਡ ਸੋਸ਼ਲ ਵੈੱਲਫੇਅਰ ਕਲੱਬ ਬਣਾਇਆ ਗਿਆ ਹੈ।
ਦੋਹਾਂ ਗੁੱਟਾਂ ਵਲੋਂ ਇਕ-ਦੂਜੇ ਨੂੰ ਖੇਡਾਂ 'ਤੇ ਵਿਰਾਮ ਲਾਉਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਕਿਲਾ ਰਾਏਪੁਰ ਦੀਆਂ ਖੇਡਾਂ 1933 'ਚ ਸ਼ੁਰੂ ਹੋਈਆਂ ਸਨ, ਜਿਨ੍ਹਾਂ 'ਤੇ 2 ਸਾਲਾਂ ਤੋਂ ਵਿਰਾਮ ਲੱਗਾ ਹੋਇਆ ਹੈ। ਕਾਰਨ ਭਾਵੇਂ ਕੁਝ ਵੀ ਹੋਵੇ, ਇਨ੍ਹਾਂ ਗੁੱਟਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਖੇਡ ਪ੍ਰੇਮੀਆਂ ਦੇ ਮਨਾਂ 'ਚ ਨਿਰਾਸ਼ਾ, ਜਿਸ ਕਾਰਨ ਇਨ੍ਹਾਂ ਖੇਡਾਂ ਨੂੰ ਦੁਬਾਰਾ ਸ਼ੁਰੂ ਕੀਤੇ ਜਾਣ ਦੀ ਲੋੜ ਹੈ, ਜਿਸ ਨਾਲ ਖਿਡਾਰੀਆਂ ਨੂੰ ਵੀ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲ ਸਕੇ।