ਪੰਜਾਬ ਲੋਕਲ ਬਾਡੀਜ਼ ਵਿਭਾਗ ਦੇ 34 ਏ. ਓਜ਼ ਸਮੇਤ 48 ਅਫਸਰਾਂ ਦੇ ਤਬਾਦਲੇ

12/21/2020 7:04:12 PM

ਨਾਭਾ,(ਜੈਨ)-ਪੰਜਾਬ ਸਰਕਾਰ ਨੇ ਲੋਕਲਬਾਡੀਜ਼ ਵਿਭਾਗ ਦੇ 34 ਈ. ਓਜ਼ ਸਮੇਤ 48 ਅਫਸਰਾਂ ਦੇ ਤਬਾਦਲੇ ਕਰ ਦਿੱਤੇ ਹਨ। ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਸੈਕਟਰੀ ਏ. ਕੇ. ਸਿਨਹਾ ਆਈ. ਏ. ਐੱਸ. ਵੱਲੋਂ ਜਾਰੀ ਹੁਕਮ ਅਨੁਸਾਰ ਨਗਰ ਕੌਂਸਲਾਂ/ਨਗਰ ਨਿਗਮਾਂ ’ਚ ਤਾਇਨਾਤ 28 ਈ. ਓ. ਤਬਦੀਲ ਕੀਤੇ ਗਏ ਹਨ। ਜਿਨ੍ਹਾਂ ਅਨੁਸਾਰ ਨਗਰ ਨਿਗਮ ਲੁਧਿਆਣਾ ’ਚ ਤਾਇਨਾਤ ਸਹਾਇਕ ਕਮਿਸ਼ਨਰ ਗਰੀਬ ਵਰਮਾ ਨੂੰ ਮੋਹਾਲੀ, ਭਰਤਵੀਰ ਸਿੰਘ ਦੁੱਗਲ ਨੂੰ ਸਹਿਰਾਜ ਦੇ ਨਾਲ ਹੀ ਵਾਧੂ ਚਾਰਜ ਸੰਗਤ, ਅਪਰਅਪਾਰ ਸਿੰਘ ਨੂੰ ਸੰਗਤ ਤੋਂ ਈ. ਓ. ਅਮਰਗਡ਼੍ਹ, ਰਾਮ ਪ੍ਰਕਾਸ਼ ਨੂੰ ਹਰਿਆਣਾ ਦੇ ਨਾਲ ਹੀ ਨਵਾਂ ਸ਼ਹਿਰ ਦਾ ਵਾਧੂ ਚਾਰਜ, ਅਮਰਿੰਦਰ ਸਿੰਘ ਨੂੰ ਰਾਏਕੋਟ ਦੇ ਨਾਲ ਵਾਧੂ ਚਾਰਜ ਮੁੱਦਕੀ, ਸ਼ਰਨਜੀਤ ਕੌਰ ਨੂੰ ਜੀਰਾ ਦੇ ਨਾਲ ਵਾਧੂ ਚਾਰਜ ਸੁਲਤਾਨਪੁਰ ਲੋਧੀ, ਰਮੇਸ਼ ਕੁਮਾਰ ਨੂੰ ਸੰਗਰੂਰ ਦੇ ਨਾਲ 5 ਹੋਰ ਨਗਰ ਪੰਚਾਇਤਾਂ ਦਾ ਵਾਧੂ ਚਾਰਜ, ਰਵੀ ਕੁਮਾਰ ਨੂੰ ਜੋਗਾ ਦੇ ਨਾਲ ਹੀ ਮਾਨਸਾ ਅਤੇ ਭੀਖੀ, ਨਰਿੰਦਰ ਕੁਮਾਰ ਨੂੰ ਜਲਾਲਾਬਾਦ ਤੋਂ ਮਮਦੋਟ, ਪੂਨਮ ਭਟਨਾਗਰ ਨੂੰ ਮਮਚੋਟ ਤੋਂ ਜਲਾਲਾਬਾਦ, ਕੰਵਲਜੀਤ ਸਿੰਘ ਨੂੰ ਤਰਨਤਾਰਨ ਦੇ ਨਾਲ ਹੀ ਖੇਮਕਰਨ ਤੇ ਭੀਖੀਵਿੰਡ ਦਾ ਵਾਧੂ ਚਾਰਜ, ਮੰਗਤ ਕੁਮਾਰ ਨੂੰ ਗੁਰੂ ਹਰਸਹਾਏ ਦੇ ਨਾਲ ਹੀ ਵਾਧੂ ਚਾਰਜ ਤਲਵੰਡੀ ਸਾਬੋ, ਤਰੁਨ ਕੁਮਾਰ ਨੂੰ ਤਲਵੰਡੀ ਸਾਬੋ ਤੋਂ ਭੂਚੋ ਮੰਡੀ ਸਮੇਤ 4 ਕੌਂਸਲਾਂ ਦਾ ਵਾਧੂ ਚਾਰਜ, ਦਵਿੰਦਰ ਸਿੰਘ ਤੁਰ ਨੂੰ ਬਧਨੀਕਲਾਂ ਦੇ ਨਾਲ ਹੀ 3 ਦਿਨਾਂ ਲਈ ਬਾਘਾਪੁਰਾਣਾ ਦਾ ਚਾਰਜ, ਗੁਰਦੀਪ ਸਿੰਘ ਨੂੰ ਸਦਰ ਦਫ਼ਤਰ ਤੋਂ ਗੁਰੂ ਹਰਸਹਾਏ, ਅਮਰੀਕ ਸਿੰਘ ਨੂੰ ਭਾਦਸੋਂ ਦੇ ਨਾਲ ਹੀ ਨਾਭਾ ਦਾ ਵਾਧੂ ਚਾਜ, ਸੁਰਿੰਦਰ ਕੁਮਾਰ ਗਰਗ ਨੂੰ ਲਹਿਰਾਗਾਗਾ ਦੇ ਨਾਲ ਹੀ ਕੋਠਾਗੁਰੂ, ਦਲਜੀਤ ਸਿੰਘ ਨੂੰ ਮੁੱਖ ਦਫ਼ਤਰ ਤੋਂ ਭੁਲੱਥ, ਸੰਜੇ ਕੁਮਾਰ ਬਾਂਸਲ ਨੂੰ ਮੁੱਖ ਦਫ਼ਤਰ ਤੋਂ ਘੱਗਾ, ਸਿਮਰਨ ਸਿੰਘ ਢੀਂਡਸਾ ਨੂੰ ਗਡ਼੍ਹਦੀਵਾਲਾ ਤੋਂ ਧਨੌਲਾ, ਚੰਦਰ ਪ੍ਰਕਾਸ਼ ਵਧਵਾ ਨੂੰ ਅਹਿਮਦਗਡ਼੍ਹ ਸਮੇਤ ਦਿਡ਼ਬਾ ਦਾ ਵਾਧੂ ਚਾਰਜ, ਵਰਿੰਦਰ ਕੁਮਾਰ ਜੈਨ ਕੁਰਹਾਲੀ ਦੇ ਨਾਲ ਹੀ ਡੇਰਾਬਸੀ, ਬਲਜੀਤ ਸਿੰਘ ਨੂੰ ਮਜੀਠਾ, ਰਾਜੇਸ਼ ਖੌਸਲਾ ਨੂੰ ਢਿੱਲਵਾਂ ਤੋਂ ਰਈਆਂ, ਰਾਜੇਸ਼ ਖੋਖਰ ਨੂੰ ਮੁੱਖ ਦਫ਼ਤਰ ਤੋਂ ਡਿਪਟੀ ਡਾਇਰੈਕਟਰ ਦਫ਼ਤਰ ਅੰਮ੍ਰਿਤਸਰ, ਪਰਵਿੰਦਰ ਸਿੰਘ ਨੂੰ ਬਰੇਟਾ, ਅਸੀਸ਼ ਕੁਮਾਰ ਨੂੰ ਤਪਾ ਤੇ ਸੁਖਦੀਪ ਸਿੰਘ ਕੰਬੋਜ ਨੂੰ ਨਾਭਾ ਤੋਂ ਹਡਿਆਇਆ ਤਬਦੀਲ ਕੀਤਾ ਗਿਆ ਹੈ।

ਇਨ੍ਹਾਂ 28 ਈ. ਓਜ਼ ’ਚੋਂ 14 ਈ. ਓ ਨੂੰ ਅਨੇਕ ਕੌਂਸਲਾਂ/ਨਗਰ ਪੰਚਾਇਤਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਨਗਰ ਨਿਗਮਾਂ ’ਚ ਕੰਮ ਕਰਦੇ 2 ਸੁਪਰਡੈਂਟ ਤਬਦੀਲ ਕੀਤੇ ਗਏ ਹਨ, ਜਿਨ੍ਹਾਂ ’ਚ ਅਮਿਤ ਕੁਮਾਰ ਨੂੰ ਹੁਸ਼ਿਆਰਪੁਰ ਤੋਂ ਮੋਗਾ ਅਤੇ ਰਾਜ ਕੁਮਾਰ ਨੂੰ ਲੁਧਿਆਣਾ ਨਿਗਮ ਤੋਂ ਜਲੰਧਰ ਨਗਰ ਨਿਗਮ ਤਬਦੀਲ ਕੀਤਾ ਗਿਆ ਹੈ। ਨਗਰ ਸੁਧਾਰ ਟਰੱਸਟਾਂ ’ਚ ਤਾਇਨਾਤ 6 ਈ. ਓਜ਼ ਤਬਦੀਲ ਕੀਤੇ ਗਏ ਹਨ, ਜਿਨ੍ਹਾਂ ’ਚ ਮਨੋਜ ਕੁਮਾਰ ਨੂੰ ਬਟਾਲਾ ਤੋਂ ਪਠਾਨਕੋਟ, ਹਰਿੰਦਰ ਚਾਹਲ ਨੂੰ ਅੰਮ੍ਰਿਤਸਰ ਤੋਂ ਤਰਨਤਾਰਨ, ਜਤਿੰਦਰ ਸਿੰਘ ਨੂੰ ਜਲੰਧਰ ਤੋਂ ਅੰਮ੍ਰਿਤਸਰ (ਨਾਲ ਹੀ ਵਾਧੂ ਚਾਰਜ ਬਟਾਲਾ ਤੇ ਗੁਰਦਾਸਪੁਰ), ਰਾਜੇਸ਼ ਚੌਧਰੀ ਨੂੰ ਕਪੂਰਥਲਾ ਤੋਂ ਜਲੰਧਰ ਵਾਧੂ ਚਾਰਜ, ਨੀਰੂ ਬਾਂਸਲ ਨੂੰ ਬਠਿੰਡਾ ਤੋਂ ਮਾਲੇਰਕੋਟਲਾ, ਰਵਿੰਦਰ ਕੁਮਾਰ ਨੂੰ ਬਰਨਾਲਾ ਦੇ ਨਾਲ ਹੀ ਵਾਧੂ ਚਾਰਜ ਬਠਿੰਡਾ ਦਿੱਤਾ ਗਿਆ ਹੈ। ਇੰਝ ਹੀ 3 ਈ. ਓਜ਼ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।

ਨਗਰ ਨਿਗਮਾਂ ’ਚ ਕੰਮ ਕਰਦੇ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਰਾਜਪਾਲ ਸਿੰਘ ਨੂੰ ਹੁਸ਼ਿਆਰਪੁਰ ਤੋਂ ਲੁਧਿਆਣਾ, ਸੰਦੀਪ ਕੁਮਾਰ ਨੂੰ ਅੰਮ੍ਰਿਤਸਰ ਤੋਂ ਪਠਾਨਕੋਟ, ਅਸ਼ਵਨੀ ਕੁਮਾਰ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ, ਵਿਨਾਇਕ ਕੁਮਾਰ ਨੂੰ ਲੁਧਿਆਣਾ (ਵਾਧੂ ਚਾਰਜ ਫਗਵਾਡ਼ਾ) ਤੋਂ ਫਗਵਾਡ਼ਾ (ਵਾਧੂ ਚਾਰਜ ਹੁਸ਼ਿਆਰਪੁਰ) ਤਬਦੀਲ ਕੀਤਾ ਗਿਆ ਹੈ। ਦੋ ਸਹਾਇਕ ਟਾਊਨ ਪਲਾਨਰਾਂ, 2 ਹੋਰ ਸੁਪਰਡੈਂਟਾਂ ਤੇ 4 ਡਰਾਫਟਸਮੈਨਾਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲਾ ਹੁਕਮਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਸਾਰੇ ਤਬਦੀਲ ਕੀਤੇ ਗਏ ਅਧਿਕਾਰੀ ਆਪਣੇ ਆਪ ਹੀ ਰਿਲੀਵ ਸਮਝੇ ਜਾਣਗੇ। ਕਿਸੇ ਵੀ ਅਧਿਕਾਰੀ ਨੂੰ ਵਾਧੂ ਚਾਰਜ ਵਜੋਂ ਕੋਈ ਟੀ. ਏ./ਡੀ. ਏ. ਜਾਂ ਹੋਰ ਭੱਤਾ ਨਹੀਂ ਦਿੱਤਾ ਜਾਵੇਗਾ।


Deepak Kumar

Content Editor

Related News