ਪੰਜਾਬ-ਹਰਿਆਣਾ ਗਰਲਜ਼ ਕਬੱਡੀ ਕੱਪ 28 ਨੂੰ

Tuesday, Mar 20, 2018 - 04:36 PM (IST)

ਪੰਜਾਬ-ਹਰਿਆਣਾ ਗਰਲਜ਼ ਕਬੱਡੀ ਕੱਪ 28 ਨੂੰ

ਟਾਂਡਾ(ਮੋਮੀ, ਵਰਿੰਦਰ ਪੰਡਿਤ)— ਪਿੰਡ ਝਾਵਾਂ ਵਿਖੇ ਪਹਿਲਾ ਪੰਜਾਬ ਹਰਿਆਣਾ ਗਰਲਜ਼ ਕਬੱਡੀ ਕੱਪ 28 ਮਾਰਚ ਨੂੰ ਕਰਵਾਇਆ ਜਾਵੇਗਾ। ਇਸ ਕੱਪ ਸਬੰਧੀ ਪ੍ਰੋਗਰਾਮ ਪੱਤਰ ਜਾਰੀ ਕਰਦੇ ਹੋਏ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਬਿਕਰਮ ਸਿੰਘ ਘੋਲਾ, ਅਮਰਜੀਤ ਸਿੰਘ ਝਾਵਰ ਅਤੇ ਪੰਚ ਸੁਖਵਿੰਦਰ ਸਿੰਘ, ਬਿੱਟਾ ਝਾਵਾਂ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਕਸ਼ਮੀਰ ਸਿੰਘ ਝਾਵਰ ਕੈਨੇਡਾ ਦੇ ਉਧਮ ਉਪਰਾਲੇ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਟੂਰਨਾਮੈਂਟ 'ਚ ਪੰਜਾਬ ਤੋਂ ਮਾਈ ਭਾਗੋ ਕਲੱਬ ਅਕੈਡਮੀ ਜਗਤਪੁਰ, ਗੁਰੂ ਗੋਬਿੰਦ ਸਿੰਘ ਅਕੈਡਮੀ ਕੋਟਲੀ ਖਾਨ ਸਿੰਘ, ਹਰਿਆਣਾ ਤੋਂ ਸ਼ਹੀਦ ਭਗਤ ਸਿੰਘ ਕਲੱਬ ਸੁਮੈਨ ਆਦਿ ਕਲੱਬਾਂ ਵੱਲੋਂ ਹਿੱਸੇ ਲੈ ਕੇ ਮਾਂ ਖੇਡ ਕਬੱਡੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਕਬੱਡੀ ਕੱਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਦਾ ਪਹਿਲਾ ਅਤੇ ਉੱਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦਾ ਦੂਜਾ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਉੱਘੇ ਖੇਡ ਪ੍ਰਮੋਟਰ ਜੋਗਾ ਸਿੰਘ ਸਰੋਆ ਵੱਲੋਂ ਸੋਨੇ ਦੀਆਂ ਮੁੰਦਰੀਆਂ ਨਾਲ ਸਨਮਾਨਤ ਕੀਤਾ ਜੇਵਗਾ। ਇਸ ਮੌਕੇ ਗੀਤਕਾਰ ਬਿੱਟਾ ਝਾਵਾਂ, ਕਮੇਟੀ ਮੈਂਬਰ ਡਾ. ਪ੍ਰਸ਼ੋਤਮ ਸਿੰਘ, ਉਜਾਗਰ ਸਿੰਘ, ਨਰਿੰਦਰ ਸਿੰਘ ਚੌਹਾਨ, ਸਮਸ਼ੇਰ ਸਿੰਘ ਆਦਿ ਹਾਜ਼ਰ ਸਨ।


Related News