ਪੰਜਾਬ ਸਰਕਾਰ ਨੇ 11 IAS ਤੇ 43 PCS ਅਧਿਕਾਰੀ ਕੀਤੇ ਤਬਦੀਲ

Tuesday, Jul 27, 2021 - 01:10 AM (IST)

ਪੰਜਾਬ ਸਰਕਾਰ ਨੇ 11 IAS ਤੇ 43 PCS ਅਧਿਕਾਰੀ ਕੀਤੇ ਤਬਦੀਲ

ਚੰਡੀਗੜ੍ਹ (ਰਮਨਜੀਤ)- ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 11 ਆਈ. ਏ. ਐੱਸ. ਅਤੇ 43 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਂ ਨਿਯੁਕਤੀ ਕੀਤੀ ਹੈ। 

ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਪੁਲਸ ਵਲੋਂ ਰੈਸਟੋਰੇਂਟ, ਕਲੱਬ, ਬਾਰ ਤੇ ਪੱਬ ਸਬੰਧੀ ਨਵੇਂ ਆਦੇਸ਼ ਜਾਰੀ

ਆਈ. ਏ. ਐੱਸ. : ਆਲੋਕ ਸ਼ੇਖਰ ਨੂੰ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ, ਹੁਸਨ ਲਾਲ ਨੂੰ ਪ੍ਰਮੁੱਖ ਸਕੱਤਰ ਇਨਵੈਸਟਮੈਂਟ ਪ੍ਰਮੋਸ਼ਨ ਵਾਧੂ ਤੌਰ ’ਤੇ ਉਦਯੋਗ ਅਤੇ ਵਣਜ ਅਤੇ ਸੂਚਨਾ ਟੈਕਨਾਲੌਜੀ, ਸੁਮੇਰ ਸਿੰਘ ਗੁਜਰ ਨੂੰ ਕਮਿਸ਼ਨਰ ਦਿਵਿਆਂਗਜਨ, ਰਵਿੰਦਰ ਕੁਮਾਰ ਕੌਸ਼ਿਕ ਨੂੰ ਐੱਮ. ਡੀ. ਪਨਸਪ, ਦਲਜੀਤ ਸਿੰਘ ਮਾਂਗਟ ਨੂੰ ਸਕੱਤਰ ਯੋਜਨਾ ਅਤੇ ਵਾਧੂ ਤੌਰ ’ਤੇ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ, ਦਿਲਰਾਜ ਸਿੰਘ ਨੂੰ ਸਕੱਤਰ ਮਾਲੀਆ ਅਤੇ ਪੁਨਰਵਾਸ, ਭੁਪਿੰਦਰ ਸਿੰਘ-2 ਨੂੰ ਡਾਇਰੈਕਟਰ ਸੋਸ਼ਲ ਜਸਟਿਸ, ਸਸ਼ਕਤੀਕਰਣ ਅਤੇ ਘੱਟ ਗਿਣਤੀ, ਸੰਦੀਪ ਕੁਮਾਰ ਨੂੰ ਏ. ਡੀ. ਸੀ. (ਅਰਬਨ ਡਿਵੈਲਪਮੈਂਟ) ਲੁਧਿਆਣਾ ਅਤੇ ਵਾਧੂ ਤੌਰ ’ਤੇ ਏ. ਸੀ. ਏ. ਗਲਾਡਾ,ਆਦਿਤਿਆ ਡਾਚਲਵਾਲ ਨੂੰ ਵਧੀਕ ਕਮਿਸ਼ਨਰ ਐੱਮ. ਸੀ. ਲੁਧਿਆਣਾ ਹਰਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਅਤੇ ਆਕਾਸ਼ ਬਾਂਸਲ ਨੂੰ ਐੱਸ. ਡੀ. ਐੱਮ. ਖਰੜ ਲਾਇਆ ਗਿਆ ਹੈ।

ਇਹ ਵੀ ਪੜ੍ਹੋ- ਜੇ ਨਵਜੋਤ ਸਿੱਧੂ ਕਹੇਗਾ ਤਾਂ ਕਾਂਗਰਸ ’ਚ ਵੀ ਹੋਵਾਂਗਾ ਸ਼ਾਮਲ : ਯੋਗਰਾਜ ਸਿੰਘ

ਪੀ. ਸੀ. ਐੱਸ. : ਆਨੰਦ ਸਾਗਰ ਸ਼ਰਮਾ ਨੂੰ ਪ੍ਰਸ਼ਾਸਕ-ਘੱਟ-ਕੰਟਰੋਲਰ ਪ੍ਰਿੰਟਿੰਗ ਪ੍ਰੈੱਸ ਪਟਿਆਲਾ, ਸੰਦੀਪ ਸਿੰਘ ਗੜਾ ਨੂੰ ਏ. ਡੀ. ਸੀ. ਪਠਾਨਕੋਟ ਅਤੇ ਵਾਧੂ ਤੌਰ ’ਤੇ ਏ. ਡੀ. ਸੀ. (ਸ਼ਹਿਰੀ ਵਿਕਾਸ) ਪਠਾਨਕੋਟ, ਵਰਿੰਦਰਪਾਲ ਸਿੰਘ ਬਾਜਵਾ ਨੂੰ ਐੱਸ. ਡੀ. ਐੱਮ. ਗੁਰਦਾਸਪੁਰ, ਨਵਰੀਤ ਕੌਰ ਸੇਖੋਂ ਨੂੰ ਐੱਸ. ਡੀ. ਐੱਮ. ਲਹਿਰਾਗਾਗਾ ਵਾਧੂ ਤੌਰ ’ਤੇ ਐੱਸ. ਡੀ. ਐੱਮ. ਮੂਨਕ, ਕਨੁ ਥਿੰਦ ਨੂੰ ਏ. ਸੀ. ਏ. (ਪਾਲਿਸੀ) ਪੁੱਡਾ ਮੋਹਾਲੀ, ਜਸ਼ਨਪ੍ਰੀਤ ਕੌਰ ਗਿੱਲ ਨੂੰ ਅਸਟੇਟ ਅਫ਼ਸਰ ਪੀ. ਡੀ. ਏ. ਪਟਿਆਲਾ, ਚਾਰੂਮਿਤਾ ਨੂੰ ਐੱਸ. ਡੀ. ਐੱਮ. ਧਰਮਕੋਟ, ਗੀਤਿਕਾ ਸਿੰਘ ਨੂੰ ਐੱਸ. ਡੀ. ਐੱਮ. ਚਮਕੌਰ ਸਾਹਿਬ, ਨਰਿੰਦਰ ਸਿੰਘ ਧਾਲੀਵਾਲ ਨੂੰ ਸਕੱਤਰ, ਆਰ. ਟੀ. ਏ. ਲੁਧਿਆਣਾ, ਬਲਬੀਰ ਰਾਜ ਸਿੰਘ ਨੂੰ ਐੱਸ. ਡੀ. ਐੱਮ. ਜਲੰਧਰ-2, ਰਾਜੇਸ਼ ਕੁਮਾਰ ਸ਼ਰਮਾ ਨੂੰ ਐੱਸ. ਡੀ. ਐੱਮ. ਅੰਮ੍ਰਿਤਸਰ-2, ਕਾਲਾ ਰਾਮ ਕਾਂਸਲ ਨੂੰ ਐੱਸ. ਡੀ. ਐੱਮ. ਬੁਢਲਾਡਾ, ਜੈ ਇੰਦਰ ਸਿੰਘ ਨੂੰ ਐੱਸ. ਡੀ. ਐੱਮ. ਕਪੂਰਥਲਾ, ਹਿਮਾਂਸ਼ੂ ਗੁਪਤਾ ਨੂੰ ਐੱਸ. ਡੀ. ਐੱਮ. ਫ਼ਤਹਿਗੜ੍ਹ ਸਾਹਿਬ, ਜਗਦੀਪ ਸਹਿਗਲ ਨੂੰ ਐੱਸ. ਡੀ. ਐੱਮ. ਲੁਧਿਆਣਾ (ਪੱਛਮੀ), ਅਲਕਾ ਕਾਲੀਆ ਨੂੰ ਐੱਸ. ਡੀ. ਐੱਮ. ਪੱਟੀ, ਅਮਿਤ ਗੁਪਤਾ ਨੂੰ ਐੱਸ. ਡੀ. ਐੱਮ. ਅਬੋਹਰ ਅਤੇ ਵਾਧੂ ਤੌਰ ’ਤੇ ਐੱਸ. ਡੀ. ਐੱਮ. ਫਾਜ਼ਿਲਕਾ, ਵਿਨੀਤ ਕੁਮਾਰ ਨੂੰ ਐੱਸ. ਡੀ. ਐੱਮ. ਲੁਧਿਆਣਾ (ਪੂਰਬੀ), ਅੰਕੁਰ ਮਹਿੰਦਰੂ ਨੂੰ ਸੰਯੁਕਤ ਕਮਿਸ਼ਨਰ ਐੱਮ. ਸੀ. ਲੁਧਿਆਣਾ, ਸਵਾਤੀ ਟਿਵਾਣਾ ਨੂੰ ਐੱਸ. ਡੀ. ਐੱਮ. ਸਮਾਣਾ, ਵਿਕਾਸ ਹੀਰਾ ਨੂੰ ਐੱਸ. ਡੀ. ਐੱਮ. ਜਗਰਾਓਂ, ਹਰਪ੍ਰੀਤ ਸਿੰਘ ਅਟਵਾਲ ਨੂੰ ਐੱਸ.ਡੀ.ਐੱਮ. ਜਲੰਧਰ-1 ਲਾਇਆ ਗਿਆ ਹੈ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ 'ਚ ਐਕਟਿਵਾ ਸਵਾਰ ਨਨਾਣ ਭਰਜਾਈ ਦੀ ਮੌਤ

ਇਸੇ ਤਰ੍ਹਾਂ ਰਾਜੇਸ਼ ਕੁਮਾਰ ਸ਼ਰਮਾ ਨੂੰ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਜੀ.ਐੱਸ.ਟੀ.) ਪਟਿਆਲਾ ਅਤੇ ਵਾਧੂ ਤੌਰ ’ਤੇ ਡਿਪਟੀ ਪ੍ਰਿੰਸੀਪਲ ਸੈਕਟਰੀ ਸੀ. ਐੱਮ. ਕੈਂਪ ਦਫ਼ਤਰ ਪਟਿਆਲਾ, ਮਨਜੀਤ ਕੌਰ ਨੂੰ ਐੱਸ. ਡੀ. ਐੱਮ. ਖੰਨਾ, ਰਣਜੀਤ ਸਿੰਘ ਨੂੰ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ, ਹਰਬੰਸ ਸਿੰਘ-1 ਨੂੰ ਐੱਸ. ਡੀ. ਐੱਮ. ਅਹਿਮਦਗੜ੍ਹ, ਪਰਮਜੀਤ ਸਿੰਘ-3 ਨੂੰ ਐੱਸ. ਡੀ. ਐੱਮ. ਫਿਲੌਰ, ਰਵਿੰਦਰ ਕੁਮਾਰ ਅਰੋੜਾ ਨੂੰ ਐੱਸ. ਡੀ. ਐੱਮ. ਜਲਾਲਾਬਾਦ, ਹਰਬੰਸ ਸਿੰਘ-2 ਨੂੰ ਐੱਸ. ਡੀ. ਐੱਮ. ਐੱਸ. ਏ. ਐੱਸ. ਨਗਰ, ਅਮਰਿੰਦਰ ਸਿੰਘ ਮੱਲ੍ਹੀ ਨੂੰ ਐੱਸ. ਡੀ. ਐੱਮ. ਫਿਰੋਜ਼ਪੁਰ, ਸੂਬਾ ਸਿੰਘ ਨੂੰ ਐੱਸ.ਡੀ.ਐੱਮ. ਜ਼ੀਰਾ, ਮਿਹਰ ਨੂੰ ਐੱਸ. ਡੀ. ਐੱਮ. ਦੀਨਾਨਗਰ, ਕਨੁ ਗਰਗ ਨੂੰ ਐੱਸ. ਡੀ. ਐੱਮ. ਨਾਭਾ, ਕੇਸ਼ਵ ਗੋਇਲ ਨੂੰ ਐੱਸ. ਡੀ. ਐੱਮ. ਅਨੰਦਪੁਰ ਸਾਹਿਬ ਵਾਧੂ ਤੌਰ ’ਤੇ ਐੱਸ. ਡੀ. ਐੱਮ. ਨੰਗਲ, ਨਮਨ ਮੜਕਨ ਨੂੰ ਐੱਸ. ਡੀ. ਐੱਮ. ਅਮਲੋਹ, ਅਰਸ਼ਦੀਪ ਸਿੰਘ ਲੁਬਾਣਾ ਨੂੰ ਐੱਸ. ਡੀ. ਐੱਮ. ਅੰਮ੍ਰਿਤਸਰ-1, ਲਾਲ ਵਿਸਵਾਸ ਬੈਂਸ ਨੂੰ ਐੱਸ. ਡੀ. ਐੱਮ. ਸ਼ਾਹਕੋਟ, ਬਲਜਿੰਦਰ ਸਿੰਘ ਢਿੱਲੋਂ ਨੂੰ ਸੰਯੁਕਤ ਕਮਿਸ਼ਨਰ ਐੱਮ. ਸੀ. ਐੱਸ. ਏ. ਐੱਸ. ਨਗਰ, ਵਿਕਰਮਜੀਤ ਸਿੰਘ ਪੈਂਥੇ ਨੂੰ ਐੱਸ. ਡੀ. ਐੱਮ. ਸਮਰਾਲਾ, ਕਰਮਜੀਤ ਸਿੰਘ ਨੂੰ ਸਕੱਤਰ ਪ੍ਰੀਖਿਆਵਾਂ, ਪੀ. ਪੀ. ਐੱਸ. ਸੀ. ਪਟਿਆਲਾ, ਜਸਪ੍ਰੀਤ ਸਿੰਘ ਨੂੰ ਐੱਸ. ਡੀ. ਐੱਮ. ਸੁਨਾਮ, ਸੰਜੀਵ ਕੁਮਾਰ ਨੂੰ ਐੱਸ.ਡੀ.ਐੱਮ. ਰਾਏਕੋਟ ਅਤੇ ਗੁਰਬੀਰ ਸਿੰਘ ਕੋਹਲੀ ਨੂੰ ਅਸਿਸਟੈਂਟ ਕਮਿਸ਼ਨਰ (ਗ੍ਰੀਵੈਂਸ) ਮੋਗਾ ਅਤੇ ਵਾਧੂ ਤੌਰ ’ਤੇ ਅਸਿਸਟੈਂਟ ਕਮਿਸ਼ਨਰ ਮੋਗਾ ਲਗਾਇਆ ਗਿਆ ਹੈ।


author

Bharat Thapa

Content Editor

Related News