ਪੰਜਾਬ ਸਰਕਾਰ ਵੱਲੋਂ 17 ਪੁਲਸ ਅਧਿਕਾਰੀਆਂ ਦੇ ਤਬਾਦਲੇ

09/12/2019 1:03:17 PM

ਜਲੰਧਰ (ਜਸਪ੍ਰੀਤ, ਅਨੀਸ਼)— ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਪੁਲਸ ਅਧਿਕਾਰੀਆਂ ਦੇ ਤਬਾਦਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਪੰਜਾਬ ਸਰਕਾਰ ਵੱਲੋਂ 17 ਪੁਲਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਤਬਾਦਲੇ ਕੀਤੇ ਗਏ ਪੁਲਸ ਅਧਿਕਾਰੀਆਂ 'ਚ ਡੀ. ਐੱਸ. ਪੀ. ਅਤੇ 14 ਐੱਸ. ਪੀ. ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। 
PunjabKesari

ਜਾਰੀ ਕੀਤੀ ਗਈ ਸੂਚੀ ਅਨੁਸਾਰ ਗਗਨ ਅਜੀਤ ਸਿੰਘ ਨੂੰ ਡੀ. ਸੀ. ਸੀ ਸਕਿਓਰਿਟੀ ਅਤੇ ਆਪਰੇਸ਼ਨ ਅੰਮ੍ਰਿਤਸਰ ਬਲਕਾਰ ਸਿੰਘ ਨੂੰ ਲੁਧਿਆਣਾ ਤੋਂ ਡੀ. ਸੀ. ਪੀ ਲਾਅ ਐਂਡ ਆਰਡਰ ਜਲੰਧਰ, ਨਰੇਸ ਡੋਗਰਾ ਨੂੰ ਜਲੰਧਰ ਤੋਂ ਡੀ. ਸੀ. ਪੀ ਟ੍ਰੈਫਿਕ ਜਲੰਧਰ, ਹਰਪ੍ਰੀਤ ਸਿੰਘ ਨੂੰ ਕਪਰੂਥਲਾ ਤੋਂ ਏ. ਆਈ. ਜੀ. ਜਲੰਧਰ ਅਤੇ ਵਾਧੂ ਚਾਰਜ ਏ. ਆਈ. ਜੀ ਕਰਾਈਮ ਬ੍ਰਾਚ ਜਲੰਧਰ, ਹਰਪਾਲ ਸਿੰਘ ਨੂੰ ਅੰਮ੍ਰਿਤਸਰ ਤੋਂ ਏ. ਡੀ. ਸੀ. ਪੀ-2 ਅ੍ਰਮਿਤਸਰ, ਬਲਵਿੰਦਰ ਸਿੰਘ ਨੂੰ ਬਟਾਲਾ ਤੋਂ ਐੱਸ. ਪੀ. ਇਨਵੈਸਟੀਗੇਸ਼ਨ ਰੋਪੜ, ਅਮਰਜੀਤ ਸਿੰਘ ਨੂੰ ਬਹਾਦਰਗੜ ਤੋਂ ਐਸ.ਪੀ ਸਪੈਸਲ ਬ੍ਰਾਂਚ ਫਤਿਹਗੜ ਸਾਹਿਬ , ਗੁਰਮੀਤ ਕੌਰ ਨੂੰ ਮੋਗਾ ਤੋਂ ਐਸ.ਪੀ ਕਰਾਈਮ ਤੇ ਨਾਰਕੋਟੈਕ ਫਰੀਦਕੋਟ, ਸਰਨਜੀਤ ਸਿੰਘ ਨੂੰ ਸੰਗਰੂਰ ਤੋਂ ਐੱਸ. ਪੀ (ਐਚ) ਸੰਗਰੂਰ, ਪਲਵਿੰਦਰ ਸਿੰਘ ਚੀਮਾ ਨੂੰ ਸੰਗਰੂਰ ਤੋਂ ਐੱਸ. ਪੀ. ਟ੍ਰੈਫਿਕ ਪਟਿਆਲਾ, ਰਾਕੇਸ ਕੁਮਾਰ ਨੂੰ ਜਲੰਧਰ ਤੋਂ ਐੱਸ. ਪੀ ਆਪਰੇਸ਼ਨ ਸੰਗਰੂਰ, ਸ਼ੈਲੇਂਦਰ ਸਿੰਘ ਨੂੰ ਕਪੂਰਥਲਾ ਤੋਂ ਐੱਸ. ਪੀ. ਆਪਰੇਸ਼ਨ ਅੰ੍ਰਮਿਤਸਰ, ਤਰੁਣ ਰਤਨ ਨੂੰ ਐੱਸ. ਏ. ਐੱਸ. ਨਗਰ ਤੋਂ ਐੱਸ. ਪੀ. ਕਰਾਈਮ ਲੁਧਿਆਣਾ, ਮਨਪ੍ਰੀਤ ਸਿੰਘ ਨੂੰ ਕਪੂਰਥਲਾ ਤੋਂ ਐੱਸ. ਪੀ. ਇਨੈਵਸਟੀਗੇਸਨ ਕਪੂਰਥਲਾ, ਮਨਦੀਪ ਨੂੰ ਐੱਸ. ਪੀ. ਕਰਾਈਮ ਕਪੂਰਥਲਾ ਅਤੇ ਬਲਰਾਜ ਸਿੰਘ ਨੂੰ ਲੱਡਾ ਕੋਠੀ ਸੰਗਰੂਰ ਤੋਂ ਏ. ਆਈ. ਜੀ. ਐੱਨ. ਆਰ. ਆਈ ਪਟਿਆਲਾ ਵਿਖੇ ਤੈਨਾਂਤ ਕੀਤਾ ਗਿਆ ਹੈ। 

 

PunjabKesari


shivani attri

Content Editor

Related News