ਪੰਜਾਬ ਸਰਕਾਰ ਵਲੋਂ 10 ਸਤੰਬਰ ਨੂੰ ਸੂਬੇ 'ਚ ਛੁੱਟੀ ਦਾ ਐਲਾਨ

Saturday, Sep 08, 2018 - 07:14 PM (IST)

ਪੰਜਾਬ ਸਰਕਾਰ ਵਲੋਂ 10 ਸਤੰਬਰ ਨੂੰ ਸੂਬੇ 'ਚ ਛੁੱਟੀ ਦਾ ਐਲਾਨ

ਜਲੰਧਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ (ਗੁਰੂ ਗੱਦੀ ਦਿਵਸ) ਦੇ ਸੰਬੰਧ ਵਿਚ ਪੰਜਾਬ ਸਰਕਾਰ ਵਲੋਂ 10 ਸਤੰਬਰ ਦਿਨ ਸੋਮਵਾਰ ਨੂੰ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਮੁਤਾਬਕ 10 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਪੰਜਾਬ ਸਰਕਾਰ ਦੇ ਸਾਰੇ ਦਫਤਰ, ਬੋਰਡਾਂ\ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ\ਵਿਦਿਅਕ ਅਦਾਰਿਆਂ ਵਿਚ ਗਜ਼ਟਿਡ ਛੁੱਟੀ ਐਲਾਨ ਕੀਤਾ ਜਾਂਦਾ ਹੈ।


Related News