ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ : 35 ਹਜ਼ਾਰ ਬੱਚਿਆਂ ਨਾਲ CM ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ

Tuesday, Oct 17, 2023 - 09:56 AM (IST)

ਨਸ਼ਿਆਂ ਖ਼ਿਲਾਫ਼ ਵੱਡੀ ਮੁਹਿੰਮ : 35 ਹਜ਼ਾਰ ਬੱਚਿਆਂ ਨਾਲ CM ਮਾਨ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 18 ਅਕਤੂਬਰ ਨੂੰ ਸਵੇਰੇ 11 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ 35 ਹਜ਼ਾਰ ਬੱਚਿਆਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅਰਦਾਸ ਕਰਨਗੇ। ਇਸ ਦੌਰਾਨ 3 ਸੂਤਰੀ ਪ੍ਰੋਗਰਾਮ ਹੀ ਸ਼ੁਰੂਆਤ ਹੋਵੇਗੀ। ਨਸ਼ਾ ਮੁਕਤੀ ਲਈ Pray Pledge and Play ਦੀ ਥੀਮ ਜ਼ਰੀਏ ਮਹਾਂ ਮੁਹਿੰਮ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਸਾਬਕਾ ਮੰਤਰੀ ਮਨਪ੍ਰੀਤ ਬਾਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਗ੍ਰਿਫ਼ਤਾਰੀ ਲਈ ਭਾਲ ਕਰ ਰਹੀ ਸੀ ਵਿਜੀਲੈਂਸ

ਪੰਜਾਬ ਸਰਕਾਰ ਵੱਲੋਂ ਹੋਪ ਇਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕ੍ਰਿਕਟ ਜ਼ਰੀਏ ਅੰਮ੍ਰਿਤਸਰ ਦੀਆਂ ਗਲੀਆਂ ਅਤੇ ਸਟੇਡੀਅਮ 'ਚ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਹ ਕਰੀਬ 1 ਮਹੀਨੇ ਤੱਕ ਚੱਲੇਗਾ ਅਤੇ ਦੀਵਾਲੀ ਤੋਂ ਪਹਿਲਾਂ ਖ਼ਤਮ ਹੋਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 5 ਨਿਗਮਾਂ ਦੀਆਂ ਚੋਣਾਂ ਬਾਰੇ ਅਹਿਮ ਖ਼ਬਰ, ਜਾਰੀ ਹੋਈ ਇਹ ਸਮਾਂ-ਸਾਰਣੀ

ਅੰਮ੍ਰਿਤਸਰ ਦੇ ਐੱਨ. ਜੀ. ਓ. ਅਤੇ ਸੋਸ਼ਲ ਕਮਿਊਨਿਟੀਆਂ ਵੀ ਇਸ 'ਚ ਹਿੱਸਾ ਲੈਣਗੀਆਂ। ਹੋਪ ਇਨੀਸ਼ੀਏਟਿਵ 'ਤੇ ਜ਼ਿਆਦਾ ਜਾਣਕਾਰੀ ਲਈ www.hopeamritsar.com ਅਤੇ 7710104368 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News