ਪੰਜਾਬ ਸਰਕਾਰ ਦੇ ਲੈਂਡ ਪੂਲਿੰਗ ਪਾਲਿਸੀ ਬਾਰੇ ਵੱਡੇ ਐਲਾਨ, ਕੈਬਨਿਟ ਮੀਟਿੰਗ 'ਚ ਲਿਆ ਫ਼ੈਸਲਾ (ਵੀਡੀਓ)

Tuesday, Jul 22, 2025 - 12:45 PM (IST)

ਪੰਜਾਬ ਸਰਕਾਰ ਦੇ ਲੈਂਡ ਪੂਲਿੰਗ ਪਾਲਿਸੀ ਬਾਰੇ ਵੱਡੇ ਐਲਾਨ, ਕੈਬਨਿਟ ਮੀਟਿੰਗ 'ਚ ਲਿਆ ਫ਼ੈਸਲਾ (ਵੀਡੀਓ)

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਵੱਡੇ ਫ਼ੈਸਲੇ ਲਏ ਗਏ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਕਿਸਾਨਾਂ ਨੂੰ ਪਸੰਦ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਕੈਬਨਿਟ ਮੀਟਿੰਗ 'ਚ ਲੈਂਡ ਪੂਲਿੰਗ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਤਹਿਤ ਪਲਾਟ ਮਿਲਣ ਤੱਕ ਕਿਸਾਨ ਨੂੰ ਸਰਕਾਰ ਵਲੋਂ ਸਾਲਾਨਾ ਇਕ ਲੱਖ ਰੁਪਏ ਮਿਲਣਗੇ, ਜਦੋਂ ਕਿ ਕਾਂਗਰਸ ਸਰਕਾਰ ਦੇ ਸਮੇਂ ਇਹ ਰਕਮ ਸਿਰਫ 20 ਹਜ਼ਾਰ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 22, 23, 24 ਨੂੰ ਭਾਰੀ ਮੀਂਹ ਦੀ Warning, ਇਨ੍ਹਾਂ 11 ਜ਼ਿਲ੍ਹਿਆਂ 'ਚ ਹਾਲਾਤ ਹੋ ਸਕਦੇ ਨੇ ਖ਼ਰਾਬ

ਇਸ ਤੋਂ ਇਲਾਵਾ ਕਿਸਾਨ ਨੂੰ ਮਿਲਣ ਵਾਲੇ ਕਿਰਾਏ 'ਚ 5 ਗੁਣਾ ਵਾਧਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਯੋਜਨਾ 'ਚ ਸ਼ਾਮਲ ਹੋਣ ਦੀ ਸਹਿਮਤੀ 'ਤੇ ਵੀ ਕਿਸਾਨ ਨੂੰ 50 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਜਾਵੇਗਾ। ਕਿਸਾਨ ਨੂੰ ਮਿਲਣ ਵਾਲੇ ਇਕ ਲੱਖ ਰੁਪਏ ਸਲਾਨਾ ਕਿਰਾਏ 'ਚ ਹਰ ਸਾਲ 10 ਫ਼ੀਸਦੀ ਵਾਧਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦੇ ਅਲਰਟ ਵਿਚਾਲੇ ਪੰਜਾਬੀਆਂ ਲਈ ADVISORY ਜਾਰੀ, ਸਾਵਧਾਨ ਰਹਿਣ ਦੀ ਸਲਾਹ (ਵੀਡੀਓ)

ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਪੁੱਛਿਆ ਸੀ ਕਿ ਜਿੰਨੀ ਦੇਰ ਤੱਕ ਸਰਕਾਰ ਜ਼ਮੀਨ ਡਿਵੈਲਪ ਨਹੀਂ ਕਰਦੀ, ਓਨੀ ਦੇਰ ਅਸੀਂ ਜ਼ਮੀਨ ਦਾ ਕੀ ਕਰਾਂਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ ਕਿਸਾਨ ਆਪਣੀ ਜ਼ਮੀਨ 'ਤੇ ਖੇਤੀ ਕਰ ਸਕਦੇ ਹਨ ਅਤੇ 50 ਹਜ਼ਾਰ ਰੁਪਿਆ ਪ੍ਰਤੀ ਏਕੜ ਕਿਸਾਨਾਂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਸਰਕਾਰ ਨੂੰ ਕਬਜ਼ਾ ਲੈਣ 'ਚ ਇਕ ਸਾਲ ਲੱਗ ਗਿਆ ਤਾਂ ਕਿਸਾਨ ਨੂੰ ਇਕ ਲੱਖ ਰੁਪਿਆ ਮਿਲਣ ਲੱਗ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News