ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਤੋਂ ਹਟਾਏ ਟਰੈਫਿਕ ਐਡਵਾਈਜ਼ਰ

11/17/2022 3:35:46 PM

ਇਕ ਹੀ ਥਾਂ ’ਤੇ 3 ਹਾਦਸੇ ਹੋਣ ਤੋਂ ਬਾਅਦ ਉਸ ਥਾਂ ਨੂੰ ਮੰਨ ਲਿਆ ਜਾਂਦਾ ਬਲੈਕ ਸਪਾਟ ਪੁਆਇੰਟ

ਜਲੰਧਰ (ਵਰੁਣ) : ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਤੋਂ ਰੋਡ ਸੇਫਟੀ ਲਈ ਤਾਇਨਾਤ ਟਰੈਫਿਕ ਐਡਵਾਈਜ਼ਰ ਹਟਾ ਦਿੱਤੇ ਹਨ। ਇਸ ਨਾਲ ਇਕ ਪਾਸੇ ਟਰੈਫਿਕ ਪੁਲਸ ’ਤੇ ਵਾਧੂ ਭਾਰ ਪਾ ਦਿੱਤਾ ਗਿਆ, ਉਥੇ ਹੀ ਹੁਣ ਦੇਸੀ ਜੁਗਾੜ ਨਾਲ ਬਲੈਕ ਸਪਾਟ ਪੁਆਇੰਟਸ ਤੈਅ ਕੀਤੇ ਜਾ ਰਹੇ ਹਨ। ਟਰੈਫਿਕ ਐਡਵਾਈਜ਼ਰ ਵਾਹਨ ਚਾਲਕਾਂ ਦੀ ਸੁਰੱਖਿਆ ਲਈ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਸੀ ਕਿਉਂਕਿ ਰੋਡ ’ਤੇ ਹੋਣ ਵਾਲੇ ਹਾਦਸਿਆਂ ਨੂੰ ਲੈ ਕੇ ਉਹੀ ਟੈਕਨੀਕਲ ਢੰਗ ਨਾਲ ਰਿਪੋਰਟ ਤਿਆਰ ਕਰਦੇ ਸਨ, ਜਿਸ ਤੋਂ ਬਾਅਦ ਐਕਸੀਡੈਂਟ ਦੇ ਕਾਰਨ ਜਾਣ ਕੇ ਉਕਤ ਪੁਆਇੰਟਸ ’ਤੇ ਸੁਰੱਖਿਆ ਦੇ ਪ੍ਰਬੰਧ ਵਧਾਏ ਜਾਂਦੇ ਸਨ। ਇਸ ਸਮੇਂ ਕਿਸੇ ਵੀ ਜ਼ਿਲ੍ਹੇ ਕੋਲ ਟਰੈਫਿਕ ਐਡਵਾਈਜ਼ਰ ਨਹੀਂ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਇਨ੍ਹਾਂ ਲੋਕਾਂ ਦੇ ਕੱਟੇ ਜਾਣਗੇ 'ਨੀਲੇ ਕਾਰਡ', ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ

ਟਰੈਫਿਕ ਪੁਲਸ ਟੈਕਨੀਕਲ ਢੰਗ ਨਾਲ ਨਹੀਂ ਕਰ ਰਹੀ ਕੰਮ
ਹਾਲ ਇਹ ਹੈ ਕਿ ਇਕ ਥਾਂ ’ਤੇ 3 ਵਾਰ ਐਕਸੀਡੈਂਟ ਹੋ ਜਾਵੇ ਤਾਂ ਉਸ ਨੂੰ ਬਲੈਕ ਸਪਾਟਸ ਪੁਆਇੰਟ ਬਣਾ ਕੇ ਹਰ ਮਹੀਨੇ ਹੋਣ ਵਾਲੀ ਰੋਡ ਸੇਫਟੀ ਦੀ ਮੀਟਿੰਗ ਵਿਚ ਚਰਚਾ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਤੈਅ ਕਰ ਦਿੱਤਾ ਜਾਂਦਾ ਹੈ ਕਿ ਉਕਤ ਥਾਂ ਨੂੰ ਬਲੈਕ ਸਪਾਟ ਬਣਾ ਦਿੱਤਾ ਜਾਵੇ। ਜਦੋਂ ਸ਼ਹਿਰ ਵਿਚ ਟਰੈਫਿਕ ਐਡਵਾਈਜ਼ਰ ਸੀ, ਉਦੋਂ ਜਿਨ੍ਹਾਂ ਥਾਵਾਂ ’ਤੇ ਐਕਸੀਡੈਂਟ ਹੁੰਦੇ ਸਨ, ਉਹ ਸਾਰੀਆਂ ਥਾਵਾਂ ’ਤੇ ਜਾ ਕੇ ਜਾਂਚ ਕਰਦੇ ਸਨ ਅਤੇ ਬਕਾਇਦਾ ਉਸਦੀ ਡਰਾਇੰਗ ਬਣਾ ਕੇ, ਨਾਪ ਕੇ, ਐਕਸੀਡੈਂਟ ਹੋਣ ਦਾ ਕਾਰਨ, ਡਰਾਈਵਰ ਵੱਲੋਂ ਸ਼ਰਾਬ ਪੀ ਕੇ ਐਕਸੀਡੈਂਟ ਕਰਨ ਦੇ ਹਾਲਾਤ, ਰੋਡ ਦੀ ਬਨਾਵਟ, ਕਿੰਨੇ ਲੋਕ ਹਾਦਸੇ ਵਿਚ ਮਾਰੇ ਗਏ ਅਤੇ ਕਿੰਨੇ ਜ਼ਖ਼ਮੀ ਹੋਏ ਆਦਿ ਦੀ ਸਾਰੀ ਰਿਪੋਰਟ ਟੈਕਨੀਕਲ ਢੰਗ ਨਾਲ ਤਿਆਰ ਕਰਦੇ ਸਨ।

ਇਸ ਨਾਲ ਸਾਰਾ ਡਾਟਾ ਵੀ ਟਰੈਫਿਕ ਪੁਲਸ ਕੋਲ ਹੁੰਦਾ ਸੀ ਅਤੇ ਫਿਰ ਭਵਿੱਖ ਵਿਚ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਲਾਬੀ ਤਿਆਰ ਕਰ ਕੇ ਲਾਗੂ ਕਰ ਦਿੱਤੀ ਜਾਂਦੀ ਸੀ। ਹੁਣ ਹਾਲਾਤ ਇਹ ਬਣ ਗਏ ਹਨ ਕਿ ਸਾਰਾ ਕੰਮ ਦੇਸੀ ਜੁਗਾੜ ਨਾਲ ਕੀਤਾ ਜਾ ਰਿਹਾ ਹੈ। ਓਧਰ ਟਰੈਫਿਕ ਪੁਲਸ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਟਰੈਫਿਕ ਐਡਵਾਈਜ਼ਰ ਹੋਣ ਨਾਲ ਸੜਕ ਹਾਦਸਿਆਂ ਦੇ ਟੈਕਨੀਕਲ ਕਾਰਨਾਂ ਦਾ ਕਾਫੀ ਆਸਾਨੀ ਨਾਲ ਪਤਾ ਲੱਗ ਜਾਂਦਾ ਸੀ, ਜੋ ਹੁਣ ਨਹੀਂ ਲੱਗਦਾ। ਅਧਿਕਾਰੀਆਂ ਨੇ ਕਿਹਾ ਕਿ ਟਰੈਫਿਕ ਪੁਲਸ ਮੁਲਾਜ਼ਮ ਆਪਣੇ ਵੱਲੋਂ ਕਾਫੀ ਯਤਨ ਕਰਦੇ ਹਨ ਕਿ ਉਹ ਸਹੀ ਢੰਗ ਨਾਲ ਰਿਪੋਰਟ ਤਿਆਰ ਕਰਨ ਪਰ ਪ੍ਰੋਫੈਸ਼ਨਲ ਢੰਗ ਨਾਲ ਜੋ ਰਿਪੋਰਟ ਤਿਆਰ ਕਰਨੀ ਹੁੰਦੀ ਹੈ, ਉਹ ਟਰੈਫਿਕ ਐਡਵਾਈਜ਼ਰ ਹੀ ਜਾਣਦੇ ਹਨ।

ਸਿਰਫ 145 ਮੁਲਾਜ਼ਮ ਕਰ ਰਹੇ ਪੂਰੇ ਸ਼ਹਿਰ ਦਾ ਟਰੈਫਿਕ ਕੰਟਰੋਲ
ਇਕ ਪਾਸੇ ਸ਼ਹਿਰ ਵਿਚ ਜਿਥੇ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਉਥੇ ਟਰੈਫਿਕ ਕੰਟਰੋਲ ਕਰਨ ਲਈ ਟਰੈਫਿਕ ਥਾਣੇ ਵਿਚ 145 ਮੁਲਾਜ਼ਮ ਹੀ ਤਾਇਨਾਤ ਹਨ। 145 ਮੁਲਾਜ਼ਮਾਂ ਵਿਚੋਂ ਲੋੜ ਪੈਣ ’ਤੇ ਵੀ. ਆਈ. ਪੀ. ਡਿਊਟੀ ’ਤੇ ਸ਼ਹਿਰ ਦੇਬਾਹਰ ਭੇਜ ਦਿੱਤਾ ਜਾਂਦਾ ਹੈ, ਜਦਕਿ 5 ਤੋਂ 8 ਮੁਲਾਜ਼ਮ ਟਰੈਫਿਕ ਥਾਣੇ ਦੇ ਕੰਮਕਾਜ ਲਈ ਹਨ। ਇਸ ਨਾਲ ਫੀਲਡ ਵਿਚ ਆਉਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਲਗਭਗ 100 ਹੀ ਰਹਿ ਜਾਂਦੀ ਹੈ, ਜੋ ਲੋੜ ਤੋਂ ਕਾਫੀ ਘੱਟ ਹੈ, ਹਾਲਾਂਕਿ ਹੁਣ ਜਲੰਧਰ ਪੁਲਸ ਦੇ ਅਧਿਕਾਰੀ ਟਰੈਫਿਕ ਪੁਲਸ ਵਿਚ ਮੁਲਾਜ਼ਮਾਂ ਦੀ ਨਫਰੀ ਵਧਾਉਣ ਲਈ ਉੱਚ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕਰ ਰਹੇ ਹਨ।

ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਤੋਂ ਲਾਸ਼ ਮਿਲਣ ਦਾ ਮਾਮਲਾ, ਹੁਣ ਕਾਤਲ ਦੀ ਭੈਣ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Anuradha

Content Editor

Related News