ਨਗਰ ਨਿਗਮ ਚੋਣਾਂ ਲਈ ਪੰਜਾਬ ਸਰਕਾਰ ਤਿਆਰ : ਸਿੱਧੂ

Tuesday, Nov 14, 2017 - 07:10 AM (IST)

ਨਗਰ ਨਿਗਮ ਚੋਣਾਂ ਲਈ ਪੰਜਾਬ ਸਰਕਾਰ ਤਿਆਰ : ਸਿੱਧੂ

ਅੰਮ੍ਰਿਤਸਰ  (ਛੀਨਾ) - ਨਗਰ ਨਿਗਮ ਚੋਣਾਂ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਹ ਵਿਚਾਰ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਾਰਡ ਨੰ. 29 ਦੀ ਅਕਾਲੀ ਕਾਲੋਨੀ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਨਵੀਂ ਵਾਰਡਬੰਦੀ ਕਾਰਨ ਨਿਗਮ ਚੋਣਾਂ 'ਚ ਥੋੜ੍ਹੀ ਦੇਰੀ ਜ਼ਰੂਰ ਹੋ ਗਈ ਹੈ ਪਰ ਹੁਣ ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਤੇ ਗੁਰਦਾਸਪੁਰ ਜ਼ਿਮਨੀ ਚੋਣਾਂ ਵਾਂਗ ਨਗਰ ਨਿਗਮ ਚੋਣਾਂ 'ਚ ਵੀ ਕਾਂਗਰਸ ਪਾਰਟੀ ਵਿਰੋਧੀਆਂ ਨੂੰ ਧੋਬੀ ਪਟਕਾ ਮਾਰਦੀ ਹੋਈ ਇਤਿਹਾਸਕ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ 'ਚ ਭ੍ਰਿਸ਼ਟਾਚਾਰ ਰਹਿਤ ਵਿਕਾਸ ਕੰਮ ਹੋਣਗੇ ਜਿੰਨੀ ਗ੍ਰਾਂਟ ਰਿਲੀਜ਼ ਹੋਵੇਗੀ ਉਨੀ ਵਿਕਾਸ ਕੰਮਾਂ 'ਤੇ ਲੱਗੀ ਵੀ ਨਜ਼ਰ ਆਵੇਗੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੇ ਸ. ਸਿੱਧੂ ਨੂੰ ਇਲਾਕੇ ਦੀਆਂ ਕੁਝ ਮੰਗਾਂ ਤੇ ਮੁਸ਼ਕਲਾਂ ਤੋਂ ਵੀ ਜਾਣੂ ਕਰਵਾਇਆ ਜਿਨ੍ਹਾਂ ਨੂੰ ਬੜੇ ਹੀ ਧਿਆਨ ਨਾਲ ਸੁਣਨ ਉਪਰੰਤ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਹਰ ਸ਼ਹਿਰ, ਕਸਬੇ ਤੇ ਪਿੰਡ 'ਚ ਵਸਦੇ ਲੋਕ ਮੇਰੇ ਪਰਿਵਾਰ ਦੀ ਤਰ੍ਹਾਂ ਹਨ ਜਿਨ੍ਹਾਂ ਦੀਆਂ ਸਭ ਮੁਸ਼ਕਲਾਂ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਸਮੇਂ ਚਰਨਦੀਪ ਸਿੰਘ ਬੱਬਾ, ਰਾਜੇਸ਼ ਮਦਾਨ, ਅਮੀਰ ਸਿੰਘ ਘੁੱਲੀ, ਨਵੀ ਜੋਸ਼ੀ, ਕਰਨਜੀਤ ਸਿੰਘ ਵਿੱਕੀ ਸੰਧੂ, ਰਿਸ਼ੀ ਚੌਧਰੀ, ਗੁਰਪ੍ਰੀਤ ਸਿੰਘ ਸਾਬ, ਰਾਜਵਿੰਦਰ ਸਿੰਘ ਰਾਜ, ਗੁਰਿੰਦਰ ਸਿੰਘ, ਸੂਬੇਦਾਰ ਭੁਪਿੰਦਰ ਸਿੰਘ, ਕੁਲਦੀਪ ਸਿੰਘ, ਕੈਲਾਸ਼ ਚੰਦਰ, ਅਸ਼ੋਕ ਕੁਮਾਰ, ਰੋਹਿਤ ਕੁਮਾਰ, ਕਿਸ਼ੋਰ ਕੁਮਾਰ, ਜੰਗ ਬਹਾਦਰ, ਪ੍ਰਧਾਨ ਹਰਵਿੰਦਰ ਸਿੰਘ, ਵਿਸ਼ਾਲ ਚੌਧਰੀ, ਸੁਰਿੰਦਰਪਾਲ ਸਿੰਘ ਸੋਨੂੰ ਅਰੋੜਾ, ਪਰਮਜੀਤ ਸਿੰਘ ਰਾਜੇਵਾਲ, ਕੰਵਲਪ੍ਰਤਾਪ ਸਿੰਘ ਮੋਨੂੰ, ਸੁਦਰਸ਼ਨ ਕੁਮਾਰ, ਲਾਡੀ ਮਜੀਠੀਆ, ਮਨਦੀਪ ਸਿੰਘ ਭੀਮ, ਖਜ਼ਾਨ ਸਿੰਘ, ਦਵਿੰਦਰ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ, ਰਜਿੰਦਰ ਸਿੰਘ ਰਾਜਾ, ਗਗਨਦੀਪ ਸਿੰਘ, ਵਿਸ਼ੂ ਵਿਸ਼ੇਸ਼ੀ, ਸੁਰਜੀਤ ਸਿੰਘ, ਮਨਦੀਪ ਸਿੰਘ ਬੱਗਾ, ਰਾਜਪਾਲ ਸਿੰਘ ਸੈਣੀ, ਰਕੇਸ਼ ਬੱਗਾ, ਧਰਮਿੰਦਰ ਸਿੰਘ, ਤਜਿੰਦਰ ਸਿੰਘ, ਗੁਰਪ੍ਰਤਾਪ ਸਿੰਘ ਰਾਜਾ, ਕੁਲਦੀਪ ਸਿੰਘ ਜੱਟ, ਹਰਜਿੰਦਰ ਸਿੰਘ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।


Related News