ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

Friday, Jul 20, 2018 - 01:17 AM (IST)

ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਬਟਾਲਾ,  (ਬੇਰੀ)-  ਅੱਜ ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਬਟਾਲਾ ਦੀਆਂ ਆਗੂਆਂ ਪਰਮਜੀਤ ਕੌਰ ਚੂਹੇਵਾਲ, ਰਜਨੀ ਸ਼ਰਮਾ, ਕਰਮਜੀਤ ਕੌਰ ਦੀ ਸਾਂਝੀ ਅਗਵਾਈ ’ਚ ਬੱਚਿਆਂ ਦੀ ਘੱਟ ਗਿਣਤੀ ਦਾ ਬਹਾਨਾ ਲਾ ਕੇ ਮਿੱਡ-ਡੇ ਮੀਲ ਵਰਕਰਾਂ ਨੂੰ ਕੱਢਣ ਦੀ ਤਜਵੀਜ਼ ਦੇ ਵਿਰੋਧ ’ਚ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ®ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਤਹਿਸੀਲ ਬਟਾਲਾ ਦੇ ਜਨਰਲ ਸਕੱਤਰ ਗੁਰਪ੍ਰੀਤ ਰੰਗੀਲਪੁਰ ਨੇ ਕਿਹਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਪੰਜਾਬ ਸਰਕਾਰ ਨੌਕਰੀ ’ਤੇ ਲੱਗੀਆਂ ਵਰਕਰਾਂ ਦਾ ਰੋਜ਼ਗਾਰ ਖੋਹਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਬੰਦ ਕਰ ਕੇ, 800 ਸਰਕਾਰੀ ਸਕੂਲ ਬੰਦ ਕਰ ਕੇ, 930 ਸੇਵਾ ਕੇਂਦਰ  ਬੰਦ ਕਰ ਕੇ ਅਤੇ ਸਕੂਲਾਂ ਨੂੰ ਮਰਜ ਕਰਨ ਦੇ ਨਾਂ ’ਤੇ ਪਹਿਲੀਆਂ ਕੱਢੀਆਂ ਮਿੱਡ-ਡੇ ਮੀਲ ਵਰਕਰਾਂ ਦਾ ਰੋਜ਼ਗਾਰ ਖੋਹ ਕੇ ਪੰਜਾਬ ਸਰਕਾਰ ਨੇ ਆਪਣੀਅਾਂ ਜਨ-ਵਿਰੋਧੀ ਨੀਤੀਆਂ ਨੂੰ ਜਗ ਜ਼ਾਹਿਰ ਕੀਤਾ ਹੈ। 
ਆਗੂਅਾਂ ਨੇ ਮੰਗ ਕੀਤੀ ਕਿ ਵਰਕਰਜ਼ ਕੱਢਣ ਦੀ ਤਜਵੀਜ਼ ਰੱਦ ਕੀਤੀ ਜਾਵੇ, ਬੱਚਿਆਂ ਦੀ ਗਿਣਤੀ ਘੱਟ ਹੋਣ ’ਤੇ ਮਰਜ ਕੀਤੇ ਸਕੂਲਾਂ ਦੀਆਂ ਵਰਕਰਾਂ ਨੂੰ ਨਜ਼ਦੀਕੀ ਸਕੂਲਾਂ ’ਚ ਐਡਜਸਟ ਕੀਤਾ ਜਾਵੇ, ਵਰਕਰਾਂ ਨੂੰ 10 ਮਹੀਨਿਅਾਂ ਦੀ  ਥਾਂ  ਪੂਰੇ ਸਾਲ ਦਾ ਮਾਣ-ਭੱਤਾ ਦਿੱਤਾ ਜਾਵੇ, ਮੈਡੀਕਲ ਅਤੇ ਬੀਮਾ ਸਹੂਲਤਾਂ ਦਿੱਤੀਆਂ ਜਾਣ, ਵਰਦੀਆਂ ਦਿੱਤੀਆਂ ਜਾਣ, ਛੁੱਟੀਆਂ ਦੀ ਵਿਵਸਥਾ ਕੀਤੀ ਜਾਵੇ, ਮਹਿੰਗਾਈ ਦੇ ਮੱਦੇਨਜ਼ਰ  ਵਰਕਰਾਂ ਨੂੰ ਘੱਟੋ-ਘੱਟ ਜੀਵਨ ਯੋਗ ਉਜਰਤ ਦੇ ਘੇਰੇ ’ਚ ਲਿਆਂਦਾ ਜਾਵੇ। 
 ®ਇਸ ਮੌਕੇ ਮਨਜੀਤ ਕੌਰ, ਪਲਵਿੰਦਰ ਕੌਰ, ਵੀਰ ਕੌਰ, ਅਮਰਜੀਤ ਕੌਰ, ਰਾਜ ਰਾਣੀ, ਮਾਤਾ ਤਾਰੋ, ਮਾਤਾ ਕਰਮੀ, ਲਖਵਿੰਦਰ ਕੌਰ, ਰਾਜਵਿੰਦਰ ਕੌਰ, ਦਲਬੀਰ ਕੌਰ, ਮਨਜੀਤ ਕੌਰ, ਹਰਭਜਨ ਕੌਰ, ਰਮੇਸ਼ ਕੁਮਾਰੀ, ਆਸ਼ਾ,  ਗੁਰਮੀਤ ਕੌਰ, ਕਾਕੀ, ਮਨਵਿੰਦਰ ਕੌਰ, ਬਿਸ਼ਨੋ, ਭੋਲੀ, ਰਣਜੀਤ ਕੌਰ, ਸ਼ਰਮਜੀਤ ਕੌਰ ਆਦਿ ਹਾਜ਼ਰ ਸਨ। 


Related News