ਪੰਜਾਬ ਸਰਕਾਰ ਨੇ ਕਰ 'ਤਾ ਵੱਡਾ ਐਕਸ਼ਨ! ਹੋ ਗਏ ਅਹਿਮ ਖ਼ੁਲਾਸੇ

Friday, May 30, 2025 - 01:25 PM (IST)

ਪੰਜਾਬ ਸਰਕਾਰ ਨੇ ਕਰ 'ਤਾ ਵੱਡਾ ਐਕਸ਼ਨ! ਹੋ ਗਏ ਅਹਿਮ ਖ਼ੁਲਾਸੇ

ਚੰਡੀਗੜ੍ਹ/ਬਠਿੰਡਾ (ਵੈੱਬ ਡੈਸਕ, ਵਿਜੇ) : ਪੰਜਾਬ ਸਰਕਾਰ ਵਲੋਂ ਨਾਜਾਇਜ਼ ਸ਼ਰਾਬ ਨੂੰ ਲੈ ਕੇ ਵੱਡਾ ਐਕਸ਼ਨ ਲਿਆ ਗਿਆ ਹੈ। ਇਸ ਤਹਿਤ ਬਠਿੰਡਾ 'ਚ ਵੱਡੀ ਛਾਪੇਮਾਰੀ ਦੌਰਾਨ 2 ਟਰੱਕਾਂ 'ਚੋਂ 80 ਹਜ਼ਾਰ ਲੀਟਰ ਈਥਾਨੌਲ ਜ਼ਬਤ ਕੀਤੀ ਗਈ ਹੈ। ਐਕਸਾਈਜ਼ ਵਿਭਾਗ ਨੇ ਗੁਜਰਾਤ ਨੰਬਰ ਦੇ 2 ਟਰੱਕਾਂ ਨੂੰ ਕਬਜ਼ੇ 'ਚ ਲਿਆ ਹੈ, ਜੋ ਦੂਜੇ ਸੂਬਿਆਂ 'ਚ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰ ਰਹੇ ਸਨ। ਇਸ ਮਾਮਲੇ ਸਬੰਧੀ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚ ਢਾਬਾ ਮਾਲਕ, ਉਸਦੇ ਕਰਮਚਾਰੀ ਅਤੇ ਟੈਂਕਰ ਡਰਾਈਵਰ ਸ਼ਾਮਲ ਹਨ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਸੰਗਠਿਤ ਤਰੀਕੇ ਨਾਲ ਈਥਾਨੌਲ ਚੋਰੀ ਕਰ ਰਿਹਾ ਸੀ। ਟੈਂਕਰ ਗੁਰਦਾਸਪੁਰ ਦੇ ਦੀਨਾਨਗਰ ਵਿੱਚ ਸਥਿਤ ਡਿਸਟਿਲਰੀ ਤੋਂ ਆਏ ਸਨ ਅਤੇ ਕਥਿਤ ਤੌਰ 'ਤੇ ਕਿਸੇ ਹੋਰ ਰਾਜ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ : ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਦਿੱਤੀ ਰਾਹਤ

ਇਨ੍ਹਾਂ 'ਚੋਂ 4 ਲੋਕ ਬਠਿੰਡਾ, 2 ਉੱਤਰ ਪ੍ਰਦੇਸ਼ ਅਤੇ 2 ਨੇਪਾਲ ਨਾਲ ਸਬੰਧਿਤ ਹਨ। ਇਸ ਤੋਂ ਇਲਾਵਾ ਈ. ਐੱਨ. ਏ., ਸ਼ਰਾਬ, ਸੈਨੇਟਾਈਜ਼ਰ ਅਤੇ ਹੋਰ ਪ੍ਰੋਡਕਟਾਂ ਦੀ ਵੀ ਤਸਕਰੀ ਕੀਤੀ ਜਾ ਰਹੀ ਸੀ। ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਜਲਦ ਹੋਵੇਗੀ ਮਾਨਸੂਨ ਦੀ ENTRY! ਮੌਸਮ ਵਿਭਾਗ ਦੀ ਆ ਗਈ ਵੱਡੀ ਅਪਡੇਟ

ਮੁੱਖ ਮੰਤਰੀ ਭਗਵੰਤ ਮਾਨ ਦਾ ਸਾਫ਼ ਸੁਨੇਹਾ ਹੈ ਕਿ ਨਾਜਾਇਜ਼ ਸ਼ਰਾਬ 'ਤੇ ਜ਼ੀਰੋ ਟਾਲਰੈਂਸ ਨੀਤੀ ਆਪਣਾਈ ਜਾਵੇਗੀ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਨਾਜਾਇਜ਼ ਸ਼ਰਾਬ ਬਣਾਵੇਗਾ ਜਾਂ ਵੇਚੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News