ਪੰਜਾਬ ਸਰਕਾਰ ਨੇ ਕੋਵਿਡ19 ਦੀ ਵਾਇਰਲ ਟੈਸਟਿੰਗ ਸਮਰੱਥਾ ''ਚ ਕੀਤਾ ਵਾਧਾ, 20,000 ਟੈਸਟ ਹੋਣਗੇ ਰੋਜ਼ਾਨਾ

Monday, Aug 10, 2020 - 04:40 PM (IST)

ਐਸ.ਏ.ਐਸ. ਨਗਰ (ਪ੍ਰਦੀਪ) : ਕੋਵਿਡ ਦੇ ਵੱਧ ਰਹੇ ਕੇਸਾਂ ਦਾ ਸਾਹਮਣਾ ਕਰਦਿਆ ਪੰਜਾਬ ਸਰਕਾਰ ਵਲੋਂ ਸੂਬੇ 'ਚ ਕੋਵਿਡ-19 ਦੀ ਵਾਇਰਲ ਟੈਸਟਿੰਗ ਦੀ ਸਮੱਰਥਾ ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਰੋਜ਼ਾਨਾ 20,000 ਟੈਸਟ ਕੀਤੇ ਜਾਣਗੇ। ਇਹ ਜਾਣਕਾਰੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਪੰਜਾਬ ਓ. ਪੀ. ਸੋਨੀ ਨੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨਾਲ ਸਾਂਝੇ ਤੌਰ 'ਤੇ ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਅਤੇ ਪੰਜਾਬ ਫੋਰੈਂਸਿਕ ਸਾਇੰਸ ਲੈਬਾਰਟਰੀ ਮੋਹਾਲੀ ਵਿਖੇ ਕੋਰੋਨਾ ਲੈਬਾਰਟਰੀਆਂ ਦਾ ਉਦਘਾਟਨ ਕਰਨ ਉਪਰੰਤ ਕੀਤਾ। ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਨੇ ਕਿਹਾ ਕਿ ਦੇਸ਼ ਭਰ 'ਚ ਕੋਵਿਡ ਦੇ ਕੇਸਾਂ 'ਚ ਭਾਰੀ ਵਾਧਾ ਦੇਖਿਆ ਜਾ ਰਿਹਾ ਹੈ ਪਰ ਅਸੀਂ ਪੰਜਾਬ 'ਚ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਆਪਣੇ ਸਿਹਤ ਦੇ ਬੁਨਿਆਦੀ-ਢਾਂਚੇ ਅਤੇ ਵਾਇਰਲ ਟੈਸਟਿੰਗ ਸਮਰੱਥਾ ਨੂੰ ਸਭ ਤੋਂ ਤੇਜ਼ੀ ਨਾਲ ਅਪਗ੍ਰੇਡ ਕਰਨ ਵਾਲੇ ਸੂਬਿਆਂ 'ਚੋਂ ਇਕ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਡਰਾਵਣਾ ਹੋਇਆ ਕੋਰੋਨਾ ਦਾ ਰੂਪ, ਇਕ ਹਫ਼ਤੇ 'ਚ 66 ਦੀ ਮੌਤ, 1515 ਪਾਜ਼ੇਟਿਵ ਕੇਸ

PunjabKesari

ਚਾਰ ਲੈਬਾਰਟਰੀਆਂ ਕਾਰਜਸ਼ੀਲ ਹੋਣਗੀਆਂ
ਉਨ੍ਹਾਂ ਦੱਸਿਆ ਕਿ ਅੱਜ ਤੋਂ ਸੂਬੇ ਵਿੱਚ ਚਾਰ ਲੈਬਾਰਟਰੀਆਂ ਕਾਰਜਸ਼ੀਲ ਹੋਣਗੀਆਂ ਜਿਨ੍ਹਾਂ ਰਾਹੀਂ ਕੋਵਿਡ-19 ਦੀ ਵਾਇਰਲ ਟੈਸਟਿੰਗ ਦੀ ਸਮਰੱਥਾ 16,000 ਟੈਸਟਾਂ ਤੋਂ ਵਧ ਕੇ 20,000 ਟੈਸਟ ਪ੍ਰਤੀ ਦਿਨ ਹੋ ਜਾਵੇਗੀ। ਅੱਜ ਤੋਂ ਕਾਰਜਸ਼ੀਲ ਕੀਤੀਆਂ ਜਾਣ ਵਾਲੀਆਂ ਦੋ ਹੋਰ ਲੈਬਾਰਟਰੀਆਂ ਰੀਜ਼ਨਲ ਡੀਸੀਜ਼ ਡਾਇਗਨੋਸਟਿਕ ਲੈਬਾਰਟਰੀ, ਜਲੰਧਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ ਹਨ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਅਤੇ ਸਿਹਤ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਘਬਰਾਓ ਨਾ, ਸਾਵਧਾਨ ਰਹੋ ਅਤੇ ਸਰਕਾਰੀ ਐਡਵਾਈਜ਼ਰੀਜ਼ ਦੀ ਪਾਲਣਾ ਕਰੋ।

ਇਹ ਵੀ ਪੜ੍ਹੋ : ਮਾਛੀਵਾੜਾ 'ਚ ਕੋਰੋਨਾ ਦਾ ਕਹਿਰ, 'ਅਨਾਜ ਮੰਡੀ' ਕਿਸਾਨਾਂ ਲਈ ਬੰਦ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੱਡੀ ਗਿਣਤੀ 'ਚ ਕੇਸ ਸਾਹਮਣੇ ਆਉਣਾ, ਆਪਣੇ ਆਪ 'ਚ ਇਹ ਦਰਸਾਉਂਦਾ ਹੈ ਕਿ ਅਸੀਂ ਵੱਡੇ ਪੱਧਰ 'ਤੇ ਵਾਇਰਲ ਟੈਸਟਿੰਗ ਕਰ ਰਹੇ ਹਾਂ। ਸਮੇਂ ਸਿਰ ਟੈਸਟ ਕਰਨ ਨਾਲ ਪਾਜ਼ੇਟਿਵ ਲੋਕਾਂ ਨੂੰ ਦੂਜਿਆਂ ਤੋਂ ਵੱਖ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਇਸ ਬਿਮਾਰੀ ਦੇ ਹੋਰ ਫੈਲਣ ਦੀ ਸੰਭਾਵਨਾ ਘੱਟ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ 'ਦੇਸ਼ ਦਾ ਪਹਿਲਾ ਸੂਬਾ' ਬਣ ਗਿਆ ਹੈ, ਜਿਥੇ ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮਹਿਕਮੇ ਤੋਂ ਇਲਾਵਾ ਸੂਬੇ ਦੇ ਗ੍ਰਹਿ ਮਹਿਕਮੇ (ਮੋਹਾਲੀ ਵਿਖੇ ਫੋਰੈਂਸਿਕ ਸਾਇੰਸ ਲੈਬਾਰਟਰੀ), ਪਸ਼ੂ ਪਾਲਣ ਮਹਿਕਮਾ (ਰੀਜ਼ਨਲ ਡੀਸੀਜ਼ ਡਾਇਗਨੋਸਟਿਕ ਲੈਬਾਰਟਰੀ, ਜਲੰਧਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ), ਲੁਧਿਆਣਾ) ਅਤੇ ਸਾਇੰਸ ਐਂਡ ਟੈਕਨੋਲੋਜੀ ਮਹਿਕਮਾ (ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ, ਮੋਹਾਲੀ) ਦੀਆਂ ਸਹੂਲਤਾਵਾਂ ਨੂੰ ਕੋਵਿਡ-9 ਦੀ ਵਾਇਰਲ ਟੈਸਟਿੰਗ ਲਈ ਵਰਤਿਆ ਜਾਵੇਗਾ।

ਇਹ ਚਾਰੋਂ ਲੈਬਾਰਟਰੀਆਂ 16 ਆਧੁਨਿਕ ਉਪਰਕਰਨਾਂ ਨਾਲ ਲੈਸ ਹਨ ਜਿਸ 'ਚ ਰੈਫਰੀਜੀਰੇਟਰਡ ਸੈਂਟਰਿਫਿਜ਼, ਪੂਰੀ ਤਰ੍ਹਾਂ ਆਟੋਮੇਟਿਡ ਬਾਇਓਸੇਫਟੀ ਕੈਬਨਿਟ, ਰੀਅਲ ਟਾਈਮ ਪੀ. ਸੀ. ਆਰ ਅਤੇ ਸਪੈਕਟ੍ਰੋਮੀਟਰ ਸ਼ਾਮਲ ਹਨ। ਹਰੇਕ ਲੈਬਾਰਟਰੀ 'ਚ ਉਪਰਕਨਾਂ 'ਤੇ 1 ਕਰੋੜ ਰੁਪਏ ਦੀ ਲਾਗਤ ਆਈ ਹੈ। ਚਾਰ ਲੈਬਾਰਟਰੀਆਂ 'ਚ ਕੁੱਲ 83 ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ 'ਚ ਮਾਈਕਰੋਬਾਇਓਲੋਜਿਸਟ, ਖੋਜ ਸਹਾਇਕ, ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, ਡਾਟਾ ਐਂਟਰੀ ਆਪਰੇਟਰ ਅਤੇ ਹੋਰ ਸਹਾਇਕ ਸਟਾਫ ਸ਼ਾਮਲ ਹੈ।


Anuradha

Content Editor

Related News