ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੀ ਪੰਜਾਬ ਸਰਕਾਰ, ਹੁਣ ਤੱਕ ਭਰੇ ਗਏ 4 ਲੱਖ ਫਾਰਮ

Saturday, Aug 19, 2017 - 02:24 PM (IST)

ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਹੀ ਪੰਜਾਬ ਸਰਕਾਰ, ਹੁਣ ਤੱਕ ਭਰੇ ਗਏ 4 ਲੱਖ ਫਾਰਮ

ਚੰਡੀਗੜ੍ਹ : ਪੰਜਾਬ 'ਚ ਬੇਰੋਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ 21 ਤੋਂ 31 ਅਗਸਤ ਤੱਕ ਰੋਜ਼ਗਾਰ ਮੇਲੇ ਦਾ ਆਯੋਜਨ ਕਰਨ ਜਾ ਰਹੀ ਹੈ, ਜਿਸ 'ਚ ਪੂਰੇ ਸੂਬੇ ਦੇ ਨੌਜਵਾਨਾਂ ਨੂੰ ਹਿੱਸਾ ਲੈਣ ਦਾ ਮੌਕਾ ਮਿਲੇਗਾ। ਮੇਲੇ ਦਾ ਸਮਾਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਰਹੇਗਾ। ਹੁਣ ਤੱਕ ਸੂਬੇ ਸਰਕਾਰ ਦੀ 'ਘਰ-ਘਰ ਨੌਕਰੀ' ਯੋਜਨਾ ਤਹਿਤ ਕਰੀਬ 4 ਲੱਖ ਲੋਕਾਂ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ 10 ਦਿਨਾ ਰੋਜ਼ਗਾਰ ਮੇਲੇ ਲਈ ਖੁਦ ਨੂੰ ਰਜਿਸਟਰਡ ਕੀਤਾ ਹੈ। ਅਰਜ਼ੀ ਦੇਣ ਵਾਲਿਆਂ 'ਚ 1,40,168 ਗ੍ਰੇਜੂਏਟ ਹਨ।
ਤਕਨੀਕੀ ਸਿੱਖਿਆ ਵਿਭਾਗ ਵਲੋਂ ਸੰਚਾਲਿਤ ਵੈੱਬਸਾਈਟ 'ਤੇ ਰਜਿਸਟਰੇਸ਼ਨ ਕੀਤਾ ਗਿਆ ਹੈ। ਵਿਭਾਗ ਦੇ ਨਿਰਦੇਸ਼ਕ ਮੋਹਨਬੀਰ ਸਿੰਘ ਨੇ ਕਿਹਾ ਕਿ ਮੇਲੇ ਦੀ ਮੇਜ਼ਬਾਨੀ ਲਈ 21 ਸਿੱਖਿਅਕ ਸੰਸਥਾਨਾਂ ਤੋਂ ਇਲਾਵਾ 800 ਕੰਪਨੀਆਂ ਹਿੱਸੇਦਾਰੀ ਲਈ ਅੱਗੇ ਆਈਆਂ ਹਨ। ਮੇਲੇ ਤੋਂ ਬਾਅਦ ਸਰਕਾਰ ਨੇ 5 ਸਤੰਬਰ ਨੂੰ ਸਿੱਖਿਆ ਦਿਵਸ ਸਮਾਰੋਹ ਦੌਰਾਨ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਸਤਾਵ ਪੱਤਰ ਵੰਡਣ ਦੀ ਯੋਜਨਾ ਬਣਾਈ ਹੈ। ਬੀ. ਟੈੱਕ, ਐੱਮ. ਬੀ. ਏ. ਅਤੇ ਐੱਸ. ਸੀ. ਏ. ਪਾਸ ਕਰਨ ਵਾਲੇ ਅਰਜ਼ੀ ਕਰਤਾਵਾਂ ਲਈ ਰੋਜ਼ਗਾਰ ਦੀ ਜ਼ਿਆਦਾ ਸੰਭਾਵਨਾ ਹੈ, ਜਦੋਂ ਕਿ ਵਿਸ਼ੇਸ਼ ਪਾਠਕ੍ਰਮਾਂ 'ਚ ਪਾਸਆਊਟ ਆਦਿ ਲਈ ਕੁਝ ਬਦਲ ਹਨ।


Related News