ਪੰਜਾਬ ਦੇ ਗੈਂਗਸਟਰਾਂ ਦਾ ''ਚੰਡੀਗੜ੍ਹ'' ''ਚ ਕਹਿਰ, ਪੁਲਸ ਖਾਮੋਸ਼

04/19/2018 10:34:57 AM

ਚੰਡੀਗੜ੍ਹ੍ਹ (ਸੁਸ਼ੀਲ) : ਪੰਜਾਬ ਦੇ ਗੈਂਗਸਟਰ ਬਿਨਾਂ ਡਰ ਤੋਂ ਚੰਡੀਗੜ੍ਹ੍ਹ ਵਿਚ ਕਤਲ, ਅਗਵਾ ਅਤੇ ਰੰਗਦਾਰੀ ਵਸੂਲੀ ਦੀਆਂ ਵਾਰਦਾਤਾਂ ਕਰਕੇ ਸੌਖ ਨਾਲ ਫਰਾਰ ਹੋ ਰਹੇ ਹਨ ਪਰ ਚੰਡੀਗੜ੍ਹ੍ਹ ਪੁਲਸ ਇਨ੍ਹਾਂ ਨੂੰ ਫੜ੍ਹਨ ਲਈ ਪੰਜਾਬ ਵਿਚ ਛਾਪੇਮਾਰੀ ਕਰਨ ਤੋਂ ਵੀ ਡਰਦੀ ਹੈ। ਪੁਲਸ ਦੀ ਇਸ ਨਾਕਾਮੀ ਦਾ ਲਾਭ ਲੈ ਕੇ ਗੈਂਗਸਟਰ ਆਏ ਦਿਨ ਚੰਡੀਗੜ੍ਹ੍ਹ 'ਚ ਵਾਰਦਾਤਾਂ ਕਰ ਰਹੇ ਹਨ। ਚੰਡੀਗੜ੍ਹ੍ਹ ਪੁਲਸ ਵੀ ਸਿਰਫ ਇਨ੍ਹਾਂ ਗੈਂਗਸਟਰਾਂ 'ਤੇ ਕੇਸ ਦਰਜ ਕਰਕੇ ਬੈਠ ਗਈ ਹੈ ਪਰ ਉਨ੍ਹਾਂ ਨੂੰ ਫੜ੍ਹਨ ਦੀ ਹਿੰਮਤ ਨਹੀਂ ਕਰ ਪਾ ਰਹੀ। ਚੰਡੀਗੜ੍ਹ੍ਹ ਵਿਚ ਵਾਰਦਾਤਾਂ ਕਰਨ ਵਾਲੇ ਸਾਰੇ ਗੈਂਗਸਟਰਾਂ ਦੀ ਪੁਲਸ ਨੇ ਪਛਾਣ ਤੋਂ ਬਾਅਦ ਉਨ੍ਹਾਂ ਦੀ ਫੋਟੋ ਜਨਤਕ ਵੀ ਕਰ ਰੱਖੀ ਹੈ ਪਰ ਹਾਲੇ ਤਕ ਗੈਂਗਸਟਰਾਂ ਵੱਲੋਂ ਜਿੰਨੀਆਂ ਵੀ ਅਪਰਾਧਿਕ ਵਾਰਦਾਤਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਜਾਂਚ ਥਾਣਾ ਪੁਲਸ ਕੋਲ ਹੀ ਹੈ। ਹੈਰਾਨੀ ਇਹ ਹੈ ਕਿ ਅਜਿਹੇ ਦੋਸ਼ ਸੁਲਝਾਉਣ ਲਈ ਬਣਾਈ ਗਈ ਕ੍ਰਾਈਮ ਬ੍ਰਾਂਚ ਨੂੰ ਪੁਲਸ ਵਿਭਾਗ ਦੇ ਆਲਾ ਅਧਿਕਾਰੀ ਗੈਂਗਸਟਰਾਂ 'ਤੇ ਦਰਜ ਕੇਸ ਹੱਲ ਕਰਨ ਲਈ ਟਰਾਂਸਫਰ ਕਿਉਂ ਨਹੀਂ ਕਰ ਰਹੇ, ਜਦੋਂ ਕਿ ਚੰਡੀਗੜ੍ਹ੍ਹ ਕ੍ਰਾਈਮ ਬ੍ਰਾਂਚ ਦੇ ਸਾਬਕਾ ਡੀ. ਐੱਸ. ਪੀ.  ਪਵਨ ਕੁਮਾਰ ਗੈਂਗਸਟਰਾਂ ਨੂੰ ਫੜਨ ਲਈ ਪੰਜਾਬ ਅਤੇ ਹਰਿਆਣਾ ਪੁਲਸ ਦੀ ਕ੍ਰਾਈਮ ਬ੍ਰਾਂਚ ਨਾਲ ਜਾਣਕਾਰੀ ਸਾਂਝੀ ਕਰ ਚੁੱਕੀ ਹੈ। ਇਸ ਨੂੰ ਲੈ ਕੇ ਚੰਡੀਗੜ੍ਹ੍ਹ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੀ ਕ੍ਰਾਈਮ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ ਪਰ ਇਕ ਵੀ ਗੈਂਗਸਟਰ ਕਾਬੂ ਨਹੀਂ ਹੋ ਸਕਿਆ। ਪੁਲਸ ਗੈਂਗਸਟਰ ਨੂੰ ਫੜ੍ਹ ਨਾ ਸਕਣ 'ਤੇ ਉਨ੍ਹਾਂ ਨੂੰ ਜ਼ਿਲਾ ਅਦਾਲਤ ਵੱਲੋਂ ਭਗੌੜਾ ਘੋਸ਼ਿਤ ਕਰਵਾ ਦਿੰਦੀ ਹੈ।  
ਗੈਂਗਸਟਰ ਹਰਵਿੰਦਰ ਸਿੰਘ ਰਿੰਦਾ  
28 ਅਪ੍ਰੈਲ 2016 ਨੂੰ ਪੀ. ਯੂ. ਵਿਚ ਜਾਰੀ ਫੈਸ਼ਨ ਸ਼ੋਅ ਦੌਰਾਨ ਸੋਈ ਅਤੇ ਸੋਪੂ ਸਮਰਥਕਾਂ 'ਚ ਕੁੱਟ-ਮਾਰ ਹੋਈ ਸੀ। ਗੈਂਗਸਟਰ ਹਰਿਵੰਦਰ ਸਿੰਘ ਰਿੰਦਾ ਨੇ ਸਾਥੀਆਂ ਨਾਲ ਮਿਲ ਕੇ ਸੋਪੂ ਨੂੰ ਸਪੋਰਟ ਕਰਦੇ ਹੋਏ ਸੋਈ ਲੀਡਰ ਗੋਦਰਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਸੀ। ਸੈਕਟਰ-11 ਥਾਣਾ ਪੁਲਸ ਨੇ ਰਿੰਦਾ ਸਮੇਤ ਹੋਰਨਾਂ ਖਿਲਾਫ ਕੇਸ ਦਰਜ ਕੀਤਾ ਸੀ ਅਤੇ ਫਿਰ ਰਿੰਦਾ ਨੂੰ ਭਗੌੜਾ ਕਰਵਾ ਕੇ 50 ਹਜ਼ਾਰ ਇਨਾਮ ਰਖਵਾਇਆ ਸੀ।  
ਗੈਂਗਸਟਰ ਦਿਲਪ੍ਰੀਤ ਸਿੰਘ ਅਤੇ ਹਰਜਿੰਦਰ ਸਿੰਘ ਉਰਫ ਅਕਾਸ਼ 
8 ਅਪ੍ਰੈਲ 2017 :  ਹੁਸ਼ਿਆਰਪੁਰ ਦੇ ਖੁਰਦਾ ਪਿੰਡ ਦੇ ਸਰਪੰਚ ਸਤਨਾਮ ਸਿੰਘ ਦਾ ਸੈਕਟਰ-38 ਵੈਸਟ ਗੁਰਦੁਵਾਰੇ ਦੇ ਬਾਹਰ ਗੋਲੀ ਮਾਰ ਕੇ ਕਤਲ ਕਰਕੇ ਕਾਰ ਵਿਚ ਫਰਾਰ ਹੋ ਗਏ ਸਨ। ਮਲੋਆ ਥਾਣਾ ਪੁਲਸ ਨੇ ਪੰਜਾਬ ਦੇ ਗੈਂਗਸਟਰ ਦਿਲਪ੍ਰੀਤ ਸਿੰਘ, ਹਰਵਿੰਦਰ ਸਿੰਘ ਉਰਫ ਰਿੰਦਾ, ਹਰਜਿੰਦਰ ਸਿੰਘ ਉਰਫ ਅਕਾਸ਼ ਅਤੇ ਇਕ ਹੋਰ ਲੜਕੇ 'ਤੇ ਕਤਲ ਅਤੇ ਆਰਮਜ਼ ਐਕਟ ਦਾ ਕੇਸ ਦਰਜ ਕੀਤਾ ਸੀ। ਕਾਬੂ ਨਾ ਕੀਤੇ ਜਾਣ 'ਤੇ ਪੁਲਸ ਨੇ ਉਨ੍ਹਾਂ 'ਤੇ 50 ਹਜ਼ਾਰ ਦਾ ਇਨਾਮ ਰੱਖ ਕੇ ਭਗੌੜਾ ਐਲਾਨ ਦਿੱਤਾ।  
ਪੰਜਾਬ ਦਾ ਗੈਂਗਸਟਰ ਹੈਰੀ ਚੱਠਾ 
24 ਫਰਵਰੀ 2018 : ਸੈਕਟਰ-17 ਸਥਿਤ ਗੁਰੂ ਸਟੂਡੀਓ ਦੇ ਮਾਲਕ ਦੇ ਬੇਟੇ ਹਰਪ੍ਰੀਤ ਸਿੰਘ ਦਾ ਪੰਜਾਬ ਦੇ ਗੈਂਗਸਟਰ ਹੈਰੀ ਚੱਠਾ ਨੇ ਸੈਕਟਰ-9 ਜਿਮ ਦੇ ਬਾਹਰ ਤੋਂ ਅਗਵਾ ਕਰ ਲਿਆ ਸੀ। ਗੈਂਗਸਟਰ ਮਰਸੀਡੀਜ਼ ਗੱਡੀ ਵਿਚ ਹਰਪ੍ਰੀਤ ਨੂੰ ਘੁਮਾਉਂਦਾ ਰਿਹਾ ਅਤੇ ਉਸਨੂੰ ਛੱਡਣ ਲਈ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। 
ਬਾਅਦ ਵਿਚ ਤਿੰਨ ਲੱਖ ਵਿਚ ਸੌਦਾ ਹੋਇਆ ਸੀ ਅਤੇ ਹਰਪ੍ਰੀਤ ਦਾ ਰਿਸ਼ਤੇਦਾਰ ਪੈਸੇ ਲੈ ਕੇ ਏਲਾਂਤੇ ਮਾਲ ਲੈ ਕੇ ਆਇਆ ਅਤੇ ਗੈਂਗਸਟਰ ਪੈਸੇ ਲੈਣ ਤੋਂ ਬਾਅਦ ਹਰਪ੍ਰੀਤ ਨੂੰ ਛੱਡ ਕੇ ਫਰਾਰ ਹੋ ਗਿਆ ਸੀ।  
ਬਿਸ਼ਨੋਈ ਗੈਂਗ ਦਾ ਗੈਂਗਸਟਰ ਸੰਪਤ ਨਹਿਰਾ  
10 ਅਪ੍ਰੈਲ 2018 : ਕੁਮਾਰ ਬ੍ਰਦਰਜ਼ ਕੈਮਿਸਟ ਸ਼ਾਪ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਵੱਲੋਂ ਬਿਸ਼ਨੋਈ ਗੈਂਗ ਦੇ ਗੈਂਗਸਟਰ ਸੰਪਤ ਨਹਿਰਾ ਨੇ ਕਾਲ ਕਰਕੇ ਤਿੰਨ ਕਰੋੜ ਦੀ ਰੰਗਦਾਰੀ ਮੰਗੀ। ਸੈਕਟਰ-3 ਪੁਲਸ ਨੇ ਸੰਪਤ 'ਤੇ ਕੇਸ ਦਰਜ ਕੀਤਾ ਹੈ।   


Related News