Punjab: ਯਾਰਾਂ ਨੇ ਪਹਿਲਾਂ ਇਕੱਠਿਆਂ ਬਹਿ ਕੇ ਪੀਤੀ ਸ਼ਰਾਬ ਤੇ ਫ਼ਿਰ...

Friday, Feb 28, 2025 - 12:16 PM (IST)

Punjab: ਯਾਰਾਂ ਨੇ ਪਹਿਲਾਂ ਇਕੱਠਿਆਂ ਬਹਿ ਕੇ ਪੀਤੀ ਸ਼ਰਾਬ ਤੇ ਫ਼ਿਰ...

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਅਧੀਨ ਪੈਂਦੇ ਪਿੰਡ ਚੱਕ ਕਲਾਂ ਦੇ ਇਕ ਜਿਮੀਂਦਾਰ ਦੀ ਮੋਟਰ 'ਤੇ 7-8 ਮਜ਼ਦੂਰ ਮਜ਼ਦੂਰੀ ਕਰਨ ਲਈ ਰਹਿੰਦੇ ਸਨ। ਬੀਤੀ ਰਾਤ ਕਰੀਬ 7 ਵਜੇ ਪਹਿਲਾਂ ਇਨ੍ਹਾਂ ਨੇ ਇਕੱਠਿਆਂ ਰੱਜ ਕੇ ਸ਼ਰਾਬ ਪੀਤੀ ਅਤੇ ਮਾਮੂਲੀ ਜਿਹੀ ਤਕਰਾਰ ਉਪਰੰਤ ਮੋਟਰ ਜੰਗ ਦਾ ਮੈਦਾਨ ਬਣ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਦੋਸਤ ਦੀ ਹੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਦੌਰਾਨ ਇਕ ਹੋਰ ਮਜ਼ਦੂਰ ਗੰਭੀਰ ਜ਼ਖ਼ਮੀ ਹੋ ਗਿਆ। 

ਇਹ ਖ਼ਬਰ ਵੀ ਪੜ੍ਹੋ - Birth Certificates ਨੂੰ ਲੈ ਕੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ

ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮਜ਼ਦੂਰ ਸਾਜਨ ਅਤੇ ਰਮੇਸ਼ ਜੋ ਕਿ ਪਿੰਡ ਪੰਡੋਰੀ ਖੱਤਰੀਆਂ ਦੇ ਰਹਿਣ ਵਾਲੇ ਹਨ ਨੇ ਕਹੀ ਦੇ ਦਸਤੇ ਨਾਲ ਵਰਿੰਦਰ ਸਿੰਘ ਗੋਲ਼ੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਕਸਾਓਨਾ (ਜੀਰਾ) ਅਤੇ ਕਰਮਜੀਤ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਪਿੰਡ ਪੰਡੋਰੀ ਖੱਤਰੀਆਂ 'ਤੇ ਹਮਲਾ ਕਰ ਦਿੱਤਾ, ਜਿਸ ਦੇ ਸਿੱਟੇ ਵੱਜੋਂ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਵਰਿੰਦਰ ਸਿੰਘ ਗੋਲੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਰਾਹ ਵਿਚ ਹੀ ਦਮ ਤੋੜ ਗਿਆ। ਉਸ ਦੀ ਲਾਸ਼ ਸਿਵਲ ਹਸਪਤਾਲ ਜਗਰਾਉਂ ਮੋਰਚਰੀ ਵਿਖੇ ਪਈ ਹੈ। ਜ਼ਖ਼ਮੀ ਕਰਮਜੀਤ ਸਿੰਘ ਨੂੰ ਇਲਾਜ ਲਈ ਲੁਧਿਆਣਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰਆਧਾਰ ਕਾਰਡਾਂ ਬਾਰੇ Order ਜਾਰੀ 

ਘਟਨਾ ਦੀ ਸੂਚਨਾ ਮਿਲਦਿਆਂ ਹੀ ਐਡੀਸ਼ਨਲ ਐੱਸ. ਐੱਚ. ਓ. ਕੁਲਦੀਪ ਕੁਮਾਰ ਅਤੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਕੇ ਕਾਤਲਾਂ ਦੀ ਭਾਲ ਆਰੰਭ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News