ਪੰਜਾਬ ਦੀ ਪਹਿਲੀ ਚੀਫ਼ ਸੈਕਟਰੀ ਵਜੋਂ ਅਹੁਦਾ ਸੰਭਾਲਣ ਵਾਲੀ ਬੀਬੀ ਦਾ ਜ਼ਿਲ੍ਹਾ ਪਠਾਨਕੋਟ ਨਾਲ ਤੁਅੱਲਕ

Saturday, Jun 27, 2020 - 10:43 AM (IST)

ਪੰਜਾਬ ਦੀ ਪਹਿਲੀ ਚੀਫ਼ ਸੈਕਟਰੀ ਵਜੋਂ ਅਹੁਦਾ ਸੰਭਾਲਣ ਵਾਲੀ ਬੀਬੀ ਦਾ ਜ਼ਿਲ੍ਹਾ ਪਠਾਨਕੋਟ ਨਾਲ ਤੁਅੱਲਕ

ਪਠਾਨਕੋਟ (ਸ਼ਾਰਦਾ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਹੀ ਹੈਰਾਨ ਕਰਨ ਵਾਲੇ ਅਤੇ ਦ੍ਰਿੜ ਫੈਸਲੇ ਲੈਣ ਦੇ ਲਈ ਮੰਨੇ ਜਾਂਦੇ ਹਨ, ਇਸੇ ਕੜੀ ਵਿਚ ਸਾਰੇ ਕਿਆਸਾਂ ਨੂੰ ਵਿਰਾਮ ਲਗਾਉਂਦੇ ਹੋਏ ਉਨ੍ਹਾਂ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਕਰਨ ਅਵਤਾਰ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਵਿੰਨੀ ਮਹਾਜਨ ਨੂੰ ਪੰਜਾਬ ਦਾ ਚੀਫ਼ ਸੈਕਟਰੀ ਲਗਾ ਕੇ ਰਾਜਨੀਤਿਕ ਅਤੇ ਅਫਸਰਸ਼ਾਹੀ ਵਿਚ ਇਕ ਤਰ੍ਹਾਂ ਨਾਲ ਭੂਚਾਲ ਲਿਆ ਦਿੱਤਾ ਹੈ। ਇਸ ਵਿਚ ਦੋ ਰਾਏ ਨਹੀਂ ਕਿ ਚੀਫ਼ ਸੈਕਟਰੀ ਲਈ ਵਿੰਨੀ ਮਹਾਜਨ ਰੇਸ ਵਿਚ ਕਾਫੀ ਅੱਗੇ ਚੱਲ ਰਹੀ ਸੀ। ਜਿਸ ਤਰ੍ਹਾਂ ਕੋਵਿਡ-19 ਵਿਚ ਮੁੱਖ ਮੰਤਰੀ ਜ਼ਿਆਦਾਤਰ ਕੰਮ ਵਿੰਨੀ ਮਹਾਜਨ ਨੂੰ ਸੌਂਪ ਰਹੇ ਸਨ, ਉਹ ਇਸ ਗੱਲ ਦਾ ਸਬੂਤ ਸੀ ਕਿ ਵਿੰਨੀ ਮਹਾਜਨ ਮੁੱਖ ਮੰਤਰੀ ਦੇ ਚੀਫ਼ ਸੈਕਟਰੀ ਅਹੁਦੇ ਲਈ ਪਹਿਲੀ ਪਸੰਦ ਹੈ ਅਤੇ ਬੜੇ ਹੀ ਧਮਾਕੇਦਾਰ ਤਰੀਕੇ ਨਾਲ ਉਨ੍ਹਾਂ ਨੇ ਬੀਤੇ ਦਿਨ ਇਸ ਦਾ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋਂ : ਬਠਿੰਡਾ ਦੇ ਮਸ਼ਹੂਰ ਚਿੱਤਰਕਾਰ ਨੇ ਬਣਾਈ ਸ਼ਹੀਦ ਗੁਰਤੇਜ ਸਿੰਘ ਦੀ ਤਸਵੀਰ

ਜ਼ਿਕਰਯੋਗ ਹੈ ਕਿ ਵਿੰਨੀ ਮਹਾਜਨ ਇਕ ਈਮਾਨਦਾਰੀ, ਦੂਰਦਰਸ਼ੀ ਅਤੇ ਅਨੁਭਵ ਵਾਲੇ ਅਕਸ ਬਹੁਤ ਘੱਟ ਆਈ, ਜਿਸ ਨਾਲ ਉਹ ਹੋਰ ਅਧਿਕਾਰੀਆਂ ਨੂੰ ਅਸਾਨੀ ਨਾਲ ਬਾਈਪਾਸ ਕਰਨ ਵਿੱਚ ਸਫਲ ਰਹੀ। 1987 ਬੈਚ ਦੀ ਵਿੰਨੀ ਮਹਾਜਨ ਨੇ 1984 ਬੈਚ ਦੇ ਅੰਤ ਵਿੱਚ ਵਿਵਾਦਪੂਰਨ ਬਣੇ ਕਰਣ ਅਵਤਾਰ ਨੂੰ ਰਿਪਲੇਸ ਕੀਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਪਹਿਲੀ ਬੀਬੀ ਚੀਫ਼ ਸੈਕਟਰੀ ਬਣਨ ਦੇ ਲਈ ਉਨ੍ਹਾਂ ਨੇ 6 ਅਧਿਕਾਰੀਆਂ ਨੂੰ ਸੁਪਰਸੀਡ ਕੀਤਾ ਹੈ।

ਇਹ ਵੀ ਪੜ੍ਹੋਂ : 24 ਘੰਟਿਆਂ 'ਚ ਵੱਡੀਆਂ ਵਾਰਦਾਤਾਂ ਨਾਲ ਦਹਿਲਿਆ ਪੰਜਾਬ, ਹੋਏ 11 ਕਤਲ

ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ 'ਚ ਰਹਿੰਦੇ ਸਨ ਵਿੰਨੀ ਮਹਾਜਨ ਦੇ ਦਾਦਾ ਜੀ
ਜ਼ਿਕਰਯੋਗ ਹੈ ਕਿ ਵਿੰਨੀ ਮਹਾਜਨ ਦਾ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਨਗਰ ਨਾਲ ਨਾਤਾ ਰਿਹਾ ਹੈ। ਉਨ੍ਹਾਂ ਦੇ ਦਾਦਾ ਜੀ ਸਾਂਝੀ ਰਾਮ ਮਹਾਜਨ ਸੁਜਾਨਪੁਰ ਵਿੱਚ ਹੀ ਰਹੇ ਹਨ। ਸ੍ਰੀ ਸਾਂਝੀ ਰਾਮ ਮਹਾਜਨ ਦੇ ਬੇਟੇ ਬੀ.ਬੀ. ਮਹਾਜਨ ਆਈ. ਏ. ਐੱਸ. ਦੀ ਬੇਟੀ ਵਿੰਨੀ ਮਹਾਜਨ ਹੈ। ਇਸ ਲਈ ਆਪਣੇ ਦਾਦਾ ਜੀ ਨੂੰ ਆਪਣੇ ਪਿਤਾ ਜੀ ਦੇ ਨਾਲ ਬਚਪਨ ਵਿੱਚ ਉਨ੍ਹਾਂ ਦਾ ਸੁਜਾਨਪੁਰ ਵਿੱਚ ਆਉਣਾ-ਜਾਣਾ ਰਿਹਾ ਹੈ ਕਿਉਂਕਿ ਪਿਤਾ ਜੀ ਆਈ.ਏ.ਐੱਸ. ਸਨ ਇਸ ਲਈ ਇਹ ਪਰਿਵਾਰ ਸੁਜਾਨਪੁਰ ਤੋਂ ਸ਼ਿਫਟ ਹੋ ਗਈ। ਹੁਣ ਲੰਬੇ ਸਮੇਂ ਤੋਂ ਇਸ ਪਰਿਵਾਰ ਦਾ ਸੁਜਾਨਪੁਰ ਵਿੱਚ ਕੋਈ ਆਉਣਾ-ਜਾਣਾ ਨਹੀਂ ਹੈ ਪਰ ਸੁਜਾਨਪੁਰ ਨਗਰ ਜਿਸ ਵਿੱਚ ਮਹਾਜਨ ਬਿਰਾਦਰੀ ਨਾਲ ਸੰਬੰਧਿਤ ਕਾਫੀ ਲੋਕ ਰਹਿੰਦੇ ਹਨ ਉਹ ਸਾਰੇ ਗਰਵ ਪੂਰਬਕ ਕਹਿੰਦੇ ਹਨ ਕਿ ਵਿੰਨੀ ਮਹਾਜਨ ਸਾਡੇ ਸੁਜਾਨਪੁਰ ਦੀ ਸ਼ਾਨ ਹੈ ਅਤੇ ਉਨ੍ਹਾਂ ਨੇ ਸਾਡੇ ਸੁਜਾਨਪੁਰ ਦੀ ਸ਼ਾਨ ਹੈ ਅਤੇ ਉਨ੍ਹਾਂ ਨੇ ਸਾਡੇ ਸੁਜਾਨਪੁਰ ਦਾ ਨਾਮ ਦੇਸ਼-ਵਿਦੇਸ਼ ਵਿੱਚ ਰੋਸ਼ਨ ਕੀਤਾ ਹੈ।

ਇਹ ਵੀ ਪੜ੍ਹੋਂ : ਵਿਦੇਸ਼ ਦਾ ਸੁਪਨਾ ਨਹੀਂ ਹੋਇਆ ਪੂਰਾ ਤਾਂ 19 ਸਾਲਾ ਲੜਕੀ ਨੇ ਚੁੱਕਿਆ ਇਹ ਕਦਮ

ਪੀ. ਐੱਮ. ਓ. ਵਿੱਚ ਜਾ ਕੇ ਕੰਮ ਕਰਨ ਨਾਲ ਵਿੰਨੀ ਮਹਾਜਨ ਦੇ ਅਕਸ ਨੂੰ ਲੱਗੇ ਚਾਰ ਚੰਨ੍ਹ
ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਕੰਮ ਦਾ ਤਜੁਰਬਾ ਹਾਸਲ ਕਰਨ ਵਾਲੇ ਵਿੰਨੀ ਮਹਾਜਨ ਨੇ ਹੈਲਥ, ਫਾਇਨਾਂਸ ਅਤੇ ਇੰਡਸਟਰੀ ਵਿੱਚ ਕਾਫੀ ਬੇਹਤਰ ਕੰਮ ਕੀਤਾ ਹੈ ਅਤੇ ਆਪਣੀ ਛਾਪ ਇਨ੍ਹਾਂ ਵਿਭਾਗਾਂ ਵਿੱਚ ਛੱਡੀ ਹੈ ਪਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਮੇਂ ਵਿੰਨੀ ਮਹਾਜਨ ਨੇ ਪੀ.ਐਮ.ਓ. ਵਿੱਚ ਜੋ ਕੰਮ ਕੀਤੇ ਹਨ ਉਸ ਵਿੱਚ ਵੀ ਉਨ੍ਹਾਂ ਦੇ ਦ੍ਰਿਸ਼ਟੀਕੋਣ ਦੇ ਬਾਰੇ ਵਿੱਚ ਦੇਸ਼ ਦੇ ਲੋਕਾਂ ਨੂੰ ਪਤਾ ਚੱਲਿਆ ਅਤੇ ਅਧਿਕਾਰੀਆਂ ਵਿੱਚ ਉਨ੍ਹਾਂ ਦੀ ਛਬੀ ਹੋਰ ਬੇਹਤਰ ਹੋਈ। ਉਨ੍ਹਾਂ ਦੀ ਇਹੀ ਪ੍ਰਸੈਪਸ਼ਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੈਸਲੇ ਲੈਣ ਦੇ ਸਮੇਂ ਕੰਮ ਆਈ ਕਿਉਂਕਿ ਇਸ ਗੱਲ ਦਾ ਕੈਪਟਨ ਸਰਕਾਰ ਤੇ ਬਹੁਤ ਦਬਾਅ ਸੀ ਕਿ ਉਨ੍ਹਾਂ ਦੇ ਪਤੀ ਦਿਨਕਰ ਗੁਪਤਾ ਡੀ.ਜੀ.ਪੀ. ਹੈ ਅਤੇ ਇਕ ਹੀ ਪਰਿਵਾਰ ਵਿੱਚ ਦੋ ਵੱਡੀ ਪੋਸਟਾਂ ਜਾਣਾ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ।

ਇਹ ਵੀ ਪੜ੍ਹੋਂ : ਮਾਮਲਾ ਕੈਰੋਂ 'ਚ ਹੋਏ 5 ਕਤਲਾਂ ਦਾ, ਘਟਨਾ ਨੂੰ ਅੱਖੀਂ ਵੇਖ ਬੇਹੋਸ਼ ਹੋ ਗਏ ਸਨ ਮਾਸੂਮ ਬੱਚੇ

ਕੈਬਨਿਟ ਦੇ ਨਾਲ ਹੋਏ ਵਿਵਾਦ ਦੇ ਬਾਵਜੂਦ ਕਰਣ ਅਵਤਾਰ ਛੇਤੀ ਹੋਣਗੇ ਕਿਸੇ ਵੱਡੇ ਅਹੁਦੇ 'ਤੇ ਐਡਜਸਟ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਕੈਬਨਿਟ ਦੇ ਕਈ ਮੰਤਰੀਆਂ ਦੇ ਨਾਲ ਚੀਫ਼ ਸੈਕਟਰੀ ਕਰਣ ਅਵਤਾਰ ਸਿੰਘ ਦੀ ਕੋਈ ਵਾਰਤਾਲਾਪ ਜੋ ਅਖੀਰ ਸਰਕਾਰ ਲਈ ਇਕ ਬਹੁਤ ਚੁਣੌਤੀ ਬਣ ਗਈ ਸੀ, ਨੂੰ ਹੱਲ ਕਰਨ ਲਈ ਕਾਫ਼ੀ ਲੰਬਾ ਸਮਾਂ ਲਿਆ। ਬਿਊਰੋਕ੍ਰੇਸੀ ਦਾ ਮੋਰਾਲ ਡਾਊਨ ਨਾ ਹੋਵੇ ਇਸ ਲਈ ਉਨ੍ਹਾਂ ਨੇ ਕੈਬਨਿਟ ਮੰਤਰੀਆਂ ਦੀ ਕਰਣ ਅਵਤਾਰ ਦੇ ਨਾਲ ਤਾਲਮੇਲ ਠੀਕ ਕੀਤਾ ਪਰ ਹੁਣ ਲੋਕਾਂ ਨੂੰ ਲੱਗ ਰਿਹਾ ਸੀ ਕਿ ਕਰਣ ਅਵਤਾਰ ਆਪਣੀ ਰਿਟਾਇਰਮੈਂਟ ਦੇ ਅਗਾਮੀ ਦੋ ਮਹੀਨੇ ਅਸਾਨੀ ਨਾਲ ਕੱਢ ਲੈਣਗੇ। ਉਸ ਸਮੇਂ ਅਚਾਨਕ ਇਹ ਫੈਸਲਾ ਲੈਣਾ ਕਈ ਗੱਲਾਂ ਵੱਲ ਇਸ਼ਾਰਾ ਕਰ ਰਿਹਾ ਹੈ। ਸੂਤਰਾਂ ਦੇ ਅਨੁਸਾਰ ਮੁੱਖ ਮੰਤਰੀ ਦੇ ਖਾਸਮਖਾਸ ਰਹੇ ਕਰਣ ਅਵਤਾਰ ਨੂੰ ਕਿਸੇ ਵੱਡੇ ਅਹੁਦੇ 'ਤੇ ਤਾਇਨਾਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਬਿਜਲੀ ਵਿਭਾਗ ਦਾ ਕੋਈ ਵੱਡਾ ਅਹੁਦਾ ਵੀ ਹੋ ਸਕਦਾ ਹੈ।
 


author

Baljeet Kaur

Content Editor

Related News