ਨਿਹੰਗਾਂ ਦੇ ਹਮਲੇ ਨੂੰ ਭਗਵੰਤ ਮਾਨ ਨੇ ਦੱਸਿਆ ਸ਼ਰਮਨਾਕ, ਸਰਕਾਰ ਤੋਂ ਕੀਤੀ ਇਹ ਮੰਗ
Sunday, Apr 12, 2020 - 02:03 PM (IST)
ਜਲੰਧਰ/ਸੰਗਰੂਰ— ਪਟਿਆਲਾ ਵਿਖੇ ਨਿਹੰਗਾਂ ਵੱਲੋਂ ਪੁਲਸ ਪਾਰਟੀ 'ਤੇ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ 'ਚ ਭਗਵੰਤ ਮਾਨ ਨੇ ਨਿੰਦਾ ਕੀਤੀ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਪੂਰੇ ਵਿਸ਼ਵ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਪਹਿਲਾਂ ਹੀ ਬੇਹੱਦ ਹਾਹਾਕਾਰ ਮਚੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਦਰਮਿਆਨ ਕੁਝ ਘਟਨਾਵਾਂ ਅਜਿਹੀਆਂ ਵੀ ਹੋ ਰਹੀਆਂ ਹਨ, ਜੋ ਇਸ ਦੁੱਖ ਨੂੰ ਹੋਰ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹੀ ਪਟਿਆਲਾ 'ਚ ਸ਼ਰਾਰਤੀ ਅਨਸਰਾਂ ਵੱਲੋਂ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਤਲਵਾਰ ਦੇ ਨਾਲ ਇਕ ਏ. ਐੱਸ. ਆਈ. ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ, ਜੋ ਕਿ ਬੇਹੱਦ ਹੀ ਸ਼ਰਮਨਾਕ ਘਟਨਾ ਹੈ।
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਦੀਪਕ ਸ਼ਰਮਾ ਦੀ ਲੋਕਾਂ ਨੂੰ ਖਾਸ ਅਪੀਲ
ਉਨ੍ਹਾਂ ਕਿਹਾ ਕਿ ਡਾਕਟਰ, ਨਰਸਾਂ ਅਤੇ ਪੁਲਸ ਮੁਲਾਜ਼ਮ ਆਪਣੇ ਪਰਿਵਾਰ ਛੱਡ ਕੇ ਹੀ ਸਾਡੀ ਰੱਖਿਆ ਲਈ ਹੀ ਬਾਹਰ ਸਾਡੇ ਲਈ ਡਿਊਟੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ 'ਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਹੀ ਉਨ੍ਹÎਾਂ ਦਾ ਹੌਸਲਾ ਤੋੜ ਦੇਣਗੀਆਂ। ਉਨ੍ਹਾਂ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਮੰਗ ਕਰਦੇ ਕਿਹਾ ਕਿ ਇਸ ਘਟਨਾ 'ਚ ਜਿਹੜੇ ਵੀ ਮੁਲਜ਼ਮ ਹਨ, ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਭਵਿੱਖ 'ਚ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।
ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਸੀ ਕਿ ਜਿਹੜੇ ਡਾਕਟਰ, ਪੁਲਸ ਮੁਲਾਜ਼ਮ ਅਤੇ ਸਟਾਫ ਨਰਸਾਂ ਸਮੇਤ ਕੋਈ ਸਫਾਈ ਕਰਮਚਾਰੀ ਹਨ, ਜੋ ਇਸ ਸੰਕਟ ਦੀ ਘੜੀ 'ਚ ਸਾਡੇ ਲਈ ਡਿਊਟੀ ਕਰ ਰਹੇ ਹਨ, ਉਨ੍ਹਾਂ ਨੂੰ ਸਪੈਸ਼ਲ ਭੱਤਾ, ਇਨਾਮ ਦਿੱਤਾ ਜਾਵੇ ਤਾਂਕਿ ਉਹ ਦੁੱਗਣੇ ਹੌਸਲੇ ਨਾਲ ਆਪਣਾ ਕੰਮ ਕਰ ਸਕਣ।
ਇਹ ਵੀ ਪੜ੍ਹੋ : ਜਲੰਧਰ: ਵਿਧਾਇਕ ਬਾਵਾ ਹੈਨਰੀ ਸਮੇਤ 6 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ
ਇਹ ਵੀ ਪੜ੍ਹੋ : ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ 'ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ
ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵੀ ਕਰਫਿਊ ਦੌਰਾਨ ਜਿਸ ਸਮੇਂ ਪੁਲਸ ਸੜਕਾਂ 'ਤੇ ਧੱਕਾ ਕਰ ਰਹੀ ਸੀ ਤਾਂ ਉਸ ਸਮੇਂ ਵੀ ਮੈਂ ਡੀ. ਜੀ. ਪੀ. ਨਾਲ ਗੱਲਬਾਤ ਕੀਤੀ ਸੀ ਅਤੇ ਕਿਹਾ ਸੀ ਪੁਲਸ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਕੁੱਟਮਾਰ ਗਲਤ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਇਹ ਸਭ ਕੰਟਰੋਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਮੈਂ ਡੀ. ਜੀ. ਪੀ. ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਇਸ ਘਟਨਾ ਦੀ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੁਲਾਜ਼ਮਾਂ ਨਾਲ ਅਜਿਹੇ ਵਰਤਾਅ ਕਰਕੇ ਉਨ੍ਹਾਂ ਦੇ ਹੱਥ ਤਲਵਾਰਾਂ ਦੇ ਨਾਲ ਵੱਢ ਦਿੱਤੇ ਜਾਣਗੇ ਤਾਂ ਉਹ ਫਿਰ ਕਿਹੜੇ ਹੌਸਲੇ ਦੇ ਨਾਲ ਕੰਮ ਕਰਨਗੇ।
ਇਹ ਵੀ ਪੜ੍ਹੋ : ਲੰਬੇ ਆਪ੍ਰੇਸ਼ਨ ਪਿੱਛੋਂ 9 ਨਿਹੰਗ ਕਾਬੂ, 2 ਰਿਵਾਲਵਰ, ਪੈਟਰੋਲ ਬੰਬ, ਕਿਰਪਾਨਾਂ ਤੇ ਭੁੱਕੀ ਬਰਾਮਦ