ਪੰਜਾਬ ਪੁਲਸ ਦੇ ਥਾਣੇਦਾਰ ਨੂੰ ਭੀੜ ਨੇ ਦਬੋਚਿਆ, ਚਿੱਟਾ ਪੀਣ ਦਾ ਦੋਸ਼, ਮੌਕੇ 'ਤੇ ਭਖਿਆ ਮਾਹੌਲ

Friday, Oct 30, 2026 - 05:23 PM (IST)

ਪੰਜਾਬ ਪੁਲਸ ਦੇ ਥਾਣੇਦਾਰ ਨੂੰ ਭੀੜ ਨੇ ਦਬੋਚਿਆ, ਚਿੱਟਾ ਪੀਣ ਦਾ ਦੋਸ਼, ਮੌਕੇ 'ਤੇ ਭਖਿਆ ਮਾਹੌਲ

ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਆਈ. ਟੀ. ਆਈ. ਚੌਂਕ 'ਚ ਬਣੇ ਪਖ਼ਾਨਿਆ 'ਚ ਪੁਲਸ ਦੇ ਇੱਕ ਥਾਣੇਦਾਰ ਨੂੰ ਚਿੱਟਾ ਪੀਣ ਦੇ ਦੋਸ਼ ਹੇਠ ਮੌਕੇ 'ਤੇ ਫੜ੍ਹ ਲਿਆ ਅਤੇ ਲੋਕਾਂ ਦੀ ਭੀੜ ਨੇ ਉਸ ਨੂੰ ਜੰਮ ਕੇ ਕੋਸਣਾ ਸ਼ੁਰੂ ਕਰ ਦਿੱਤਾ। ਥਾਣੇਦਾਰ ਭੀੜ ਤੋਂ ਬਚਦਿਆਂ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਆਟੋ ਏਜੰਸੀ 'ਚ ਜਾ ਵੜਿਆ। ਭੀੜ ਨੇ ਥਾਣੇਦਾਰ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਚੇਅਰਮੈਨ ਦੀ ਏਜੰਸੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ। ਉਪਰੋਕਤ ਪੁਲਸ ਮੁਲਾਜ਼ਮ ਅਤੇ ਚੇਅਰਮੈਨ 'ਤੇ ਨਸ਼ਾ ਤਸਕਰਾਂ ਨੂੰ ਬਚਾਉਣ ਦਾ ਦੋਸ਼ ਲਗਾਉਂਦਿਆਂ ਲੋਕਾਂ ਨੇ ਆਈ. ਟੀ. ਆਈ. ਚੌਂਕ 'ਚ ਟ੍ਰੈਫਿਕ ਜਾਮ ਕਰਕੇ ਧਰਨਾ ਲਗਾ ਦਿੱਤਾ। ਇਸ ਮੌਕੇ 'ਤੇ ਐੱਸ. ਪੀ. ਨੀਰਜ ਕੁਮਾਰ ਨੇ ਦੱਸਿਆ ਕਿ ਉਪਰੋਕਤ ਪੁਲਸ ਮੁਲਾਜ਼ਮ ਏ. ਐੱਸ. ਆਈ. ਜਹਾਨਖੇਲਾ ਤੋਂ ਡਿਊਟੀ ਲਈ ਇੱਥੇ ਆਇਆ ਸੀ ਪਰ ਡਰੱਗ ਲੈਣ ਸਬੰਧੀ ਸ਼ਿਕਾਇਤ ਮਿਲਣ 'ਤੇ ਉਸਦਾ ਡੋਪ ਟੈਸਟ ਕਰਵਾਇਆ ਗਿਆ ਅਤੇ ਉਸਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਤੇ PRTC ਦੇ ਮੁਲਾਜ਼ਮਾਂ ਲਈ ਰਾਹਤ ਭਰੀ ਖ਼ਬਰ, 31 ਅਕਤੂਬਰ ਨੂੰ ਆ ਸਕਦੈ ਵੱਡਾ ਫ਼ੈਸਲਾ

ਪੁਲਸ ਮੁਲਾਜ਼ਮ ਕੋਲੋਂ ਕੋਈ ਵੀ ਡਰੱਗ ਬਰਾਮਦ ਨਹੀਂ ਹੋਈ। ਐੱਸ. ਐੱਚ. ਓ. ਜਸਪ੍ਰੀਤ ਸਿੰਘ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਧਰਨਾ ਖ਼ਤਮ ਕਰਵਾ ਦਿੱਤਾ। ਇਸ ਸਬੰਧੀ ਮਾਰਕਿਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਪੁਲਸ ਮੁਲਾਜ਼ਮ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ ਅਤੇ ਉਹ ਖ਼ੁਦ ਨਸ਼ੇ ਦੇ ਖ਼ਿਲਾਫ਼ ਹਨ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਵਲੋਂ ਭੀੜ ਤੋਂ ਬਚਣ ਲਈ ਅਚਾਨਕ ਉਨ੍ਹਾਂ ਦੀ ਏਜੰਸੀ 'ਚ ਸਹਾਰਾ ਲਿਆ ਗਿਆ, ਮੇਰਾ ਇਸ ਨਾਲ ਕੋਈ ਸਬੰਧ ਨਹੀਂ।

ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਜਾਰੀ ਹੋਏ ਵੱਡੇ ਹੁਕਮ, ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਕੰਮਾਂ 'ਤੇ ਲਾਈਆਂ ਸਖ਼ਤ ਪਾਬੰਦੀਆਂ, ਪੜ

ਉਨ੍ਹਾਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਦਾ ਸਾਥ ਦੇਣ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਹੁਣ ਰਕਸ਼ਕ ਹੀ ਭਕਸ਼ਕ ਬਣ ਗਏ ਹਨ। ਉੱਧਰ ਕਾਂਗਰਸ ਦੇ ਸੀਨੀਅਰ ਨੇਤਾ ਸਤਪਾਲ ਸਿੰਘ ਮੂਲੇਵਾਲਾ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਨੇ ਕਿਹਾ ਕਿ ਜਦੋਂ ਪੁਲਸ ਹੀ ਨਸ਼ੇ ਦਾ ਸੇਵਨ ਕਰਨ ਲੱਗ ਪਈ ਤਾਂ ਆਮ ਜਨਤਾ ਦਾ ਕੀ ਬਣੇਗਾ? 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


author

Babita

Content Editor

Related News